Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਆਪਣੇ ਭਾਸ਼ਣ ਲਈ ਵਿਚਾਰ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ 2017 ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਲਈ ਵਿਚਾਰ ਮੰਗੇ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਸੰਬੋਧਨ ਲਈ ਆਪਣੇ ਵਿਚਾਰ ਨਰੇਂਦਰ ਮੋਦੀ ਐਪ (Narendra Modi App) ‘ਤੇ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਖੁੱਲ੍ਹੇ ਮੰਚ ‘ਤੇ ਸਾਂਝੇ ਕਰਨ।

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਮੈਂ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਦੇਸ਼ ਨੂੰ ਸੰਬੋਧਨ ਕਰਦਾ ਹਾਂ, ਤਾਂ ਮੈਂ ਸਿਰਫ ਮੀਡੀਅਮ (ਮਾਧਿਅਮ) ਹਾਂ। ਅਵਾਜ਼ 125 ਕਰੋੜ ਭਾਰਤੀਆਂ ਦੀ ਹੈ।

ਐੱਨਐੱਮ ਐਪ http://nm4.in/dnldapp ‘ਤੇ ਖਾਸ ਤੌਰ ‘ਤੇ ਬਣਾਏ ਗਏ ਖੁੱਲ੍ਹੇ ਮੰਚ ‘ਤੇ 15 ਅਗਸਤ ਦੇ ਸੰਬੋਧਨ ਲਈ ਆਪਣੇ ਵਿਚਾਰ ਸਾਂਝੇ ਕਰੋ।”

***

AKT/SH