Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 14 ਦਸੰਬਰ 2023 ਨੂੰ ਐੱਸਪੀ ਕਾਲਜ, ਪੁਣੇ ਵਿੱਚ ਸਭ ਤੋਂ ਬੜੀ ਰੀਡਿੰਗ ਐਕਟੀਵਿਟੀ (ਪੜ੍ਹਨ ਦੀ ਗਤੀਵਿਧੀ) ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਦਸੰਬਰ 2023 ਨੂੰ ਐੱਸਪੀ ਕਾਲਜ, ਪੁਣੇ ਵਿੱਚ ਸਭ ਤੋਂ ਬੜੀ ਰੀਡਿੰਗ ਐਕਟੀਵਿਟੀ (ਪੜ੍ਹਨ ਦੀ ਗਤੀਵਿਧੀ) ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ ਹੈ, ਜਿੱਥੇ 3066 ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਹਾਣੀ ਸੁਣਾਉਣ ਦੇ ਜ਼ਰੀਏ ਸਮਾਜ ਵਿੱਚ ਪੜ੍ਹਨ ਦੀ ਸੰਸਕ੍ਰਿਤੀ ਨੂੰ ਹੁਲਾਰਾ ਦਿੱਤਾ।

ਨੈਸ਼ਨਲ ਬੁੱਕ ਟਰਸੱਟ ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

“ਪੜ੍ਹਨ ਨਾਲ ਮਿਲਣ ਵਾਲੀਆਂ ਖੁਸ਼ੀਆਂ ਫੈਲਾਉਣ ਦਾ ਸ਼ਲਾਘਾਯੋਗ ਪ੍ਰਯਾਸ। ਇਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਵਧਾਈਆਂ।”

***

ਡੀਐੱਸ/ਟੀਐੱਸ