Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੰਪੀ ਕੋਨੇਰੂ ਨੂੰ 2024 ਫਿਡੇ ਮਹਿਲਾ ਵਰਲਡ ਰੈਪਿਡ ਚੈਂਪੀਅਨਸ਼ਿਪ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੰਪੀ ਕੋਨੇਰੂ ਨੂੰ 2024 ਫਿਡੇ ਮਹਿਲਾ ਵਰਲਡ ਰੈਪਿਡ ਚੈਂਪੀਅਨਸ਼ਿਪ ਜਿੱਤਣ ‘ਤੇ ਵਧਾਈਆਂ ਦਿੱਤੀਆਂ।  ਉਨ੍ਹਾਂ ਨੇ ਉਸ ਦੀ ਦ੍ਰਿੜ੍ਹਤਾ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ ਜੋ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।

ਐਕਸ (X) ‘ਤੇ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਹੈਂਡਲ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਲਿਖਿਆ:

“2024 ਫਿਡੇ ਮਹਿਲਾ ਵਰਲਡ ਰੈਪਿਡ ਚੈਂਪੀਅਨਸ਼ਿਪ ਜਿੱਤਣ ‘ਤੇ ਹੰਪੀ ਕੋਨੇਰੂ (@humpy_ koneru) ਨੂੰ ਵਧਾਈਆਂ! ਉਸ ਦੀ ਦ੍ਰਿੜ੍ਹਤਾ ਅਤੇ ਪ੍ਰਤਿਭਾ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।

ਇਹ ਜਿੱਤ ਹੋਰ ਭੀ ਇਤਿਹਾਸਿਕ ਹੈ ਕਿਉਂਕਿ ਇਹ ਉਸ ਦਾ ਦੂਸਰਾ ਵਰਲਡ ਰੈਪਿਡ ਚੈਂਪੀਅਨਸ਼ਿਪ ਖਿਤਾਬ ਹੈ, ਇਸ ਨਾਲ ਉਹ ਇਹ ਸ਼ਾਨਦਾਰ ਉਪਲਬਧੀ ਹਾਸਲ ਕਰਨ ਵਾਲੇ ਇਕਲੌਤੇ ਭਾਰਤੀ ਬਣ ਗਏ ਹਨ।”