Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੌਰਨਬਿਲ ਫੈਸਟੀਵਲ ਦੇ 25 ਵਰ੍ਹੇ ਪੂਰੇ ਹੋਣ ‘ਤੇ ਨਾਗਾਲੈਂਡ ਦੇ ਲੋਕਾਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੌਰਨਬਿਲ ਫੈਸਟੀਵਲ ਦੇ 25 ਸਾਲ ਪੂਰੇ ਹੋਣ ‘ਤੇ ਨਾਗਾਲੈਂਡ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਫੈਸਟੀਵਲ ਵਿੱਚ ਵੇਸਟ ਮੈਨਜਮੈਂਟ ਅਤੇ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਕੁਝ ਸਾਲ ਪਹਿਲਾਂ ਇਸ ਫੈਸਟੀਵਲ ਵਿੱਚ ਆਪਣੀ ਯਾਤਰਾ ਦੀਆਂ ਸੁਖਦ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਹੋਰ ਲੋਕਾਂ ਨੂੰ ਇਸ ਨੂੰ ਦੇਖਣ ਅਤੇ ਨਾਗਾ ਸੱਭਿਆਚਾਰ ਦੀ ਜੀਵੰਤਤਾ ਦਾ ਅਨੁਭਵ ਕਰਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੈਫਯੂ ਰੀਓ ਦੀ ਇੱਕ ਪੋਸਟ ਸਾਂਝਾ ਕਰਦੇ ਹੋਏ ਲਿਖਿਆ:

“ਮੌਜੂਦਾ ਹੌਰਨਬਿਲ ਫੈਸਟੀਵਲ ਲਈ ਮੇਰੀਆਂ ਸ਼ੁਭਕਾਮਨਾਵਾਂ ਅਤੇ ਇਸ ਜੀਵੰਤ ਫੈਸਟੀਵਲ ਦੇ 25 ਵਰ੍ਹੇ ਪੂਰੇ ਹੋਣ ‘ਤੇ ਨਾਗਾਲੈਂਡ ਦੇ ਲੋਕਾਂ ਨੂੰ ਵਧਾਈਆਂ। ਮੈਨੂੰ ਇਸ ਵਰ੍ਹੇ ਦੇ ਫੈਸਟੀਵਲ ਦੌਰਾਨ ਵੇਸਟ ਮੈਨਜਮੈਂਟ ਅਤੇ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੇਖ ਕੇ ਵੀ ਪ੍ਰਸੰਨਤਾ ਹੋ ਰਹੀ ਹੈ।

ਕੁਝ ਵਰ੍ਹੇ ਪਹਿਲਾਂ ਇਸ ਫੈਸਟੀਵਲ ਵਿੱਚ ਮੇਰੀ ਆਪਣੀ ਯਾਤਰਾ ਦੀਆਂ ਸੁਖਦ ਯਾਦਾਂ ਹਨ ਅਤੇ ਮੈਂ ਹੋਰ ਲੋਕਾਂ ਨੂੰ ਵੀ ਇਸ ਨੂੰ ਦੇਖਣ ਅਤੇ ਨਾਗਾ ਸੱਭਿਆਚਾਰ ਦੀ ਜੀਵੰਤਤਾ ਦਾ ਅਨੁਭਵ ਕਰਨ ਦੀ ਅਪੀਲ ਕਰਦਾ ਹਾਂ।”

 

************

ਐੱਮਜੇਪੀਐੱਸ/ਟੀਐੱਸ