Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਿਰੋਸ਼ਿਮਾ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ

ਪ੍ਰਧਾਨ ਮੰਤਰੀ ਨੇ ਹਿਰੋਸ਼ਿਮਾ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 20 ਮਈ, 2023 ਨੂੰ ਜਪਾਨ ਦੇ ਹਿਰੋਸ਼ਿਮਾ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।

 

ਪ੍ਰਤਿਮਾ ਤੋਂ ਪਰਦਾ ਹਟਾਏ ਜਾਣ ਦੇ ਸਮਾਰੋਹ ਦੇ ਦੌਰਾਨ ਉਪਸਥਿਤ ਪਤਵੰਤਿਆਂ ਵਿੱਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਅਤੇ ਸਾਂਸਦ ਮਹਾਮਹਿਮ ਸ਼੍ਰੀ ਨਕਾਤਾਨੀ ਜੈੱਨ, ਹਿਰੋਸ਼ਿਮਾ ਸ਼ਹਿਰ ਦੇ ਮੇਅਰ ਸ਼੍ਰੀ ਕਾਸੁਮੀ ਮਤਸੁਈ; ਹਿਰੋਸ਼ਿਮਾ ਸਿਟੀ ਅਸੈਂਬਲੀ ਦੇ ਸਪੀਕਰ, ਸ਼੍ਰੀ ਤਤਸੁਨੋਰੀ ਮੋਤਾਨੀ, ਹਿਰੋਸ਼ਿਮਾ ਦੇ ਸਾਂਸਦ ਅਤੇ ਸੀਨੀਅਰ ਸਰਕਾਰੀ ਅਧਿਕਾਰੀ, ਭਾਰਤੀ ਭਾਈਚਾਰੇ ਦੇ ਮੈਂਬਰ ਅਤੇ ਜਪਾਨ ਵਿੱਚ ਮਹਾਤਮਾ ਗਾਂਧੀ ਦੇ ਅਨੁਯਾਈ ਸ਼ਾਮਲ ਸਨ।

 

19 ਤੋਂ 21 ਮਈ ਤੱਕ ਹੋਣ ਵਾਲੇ ਜੀ-7 ਸਮਿਟ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੀ ਜਪਾਨ ਯਾਤਰਾ ਦੇ ਦੌਰਾਨ ਮਹਾਤਮਾ ਗਾਂਧੀ ਦੀ ਪ੍ਰਤਿਮਾ ਭਾਰਤ ਅਤੇ ਜਪਾਨ ਦੇ ਦਰਮਿਆਨ ਦੋਸਤੀ ਅਤੇ ਸਦਭਾਵਨਾ ਦੇ ਪ੍ਰਤੀਕ ਦੇ ਰੂਪ ਵਿੱਚ ਹਿਰੋਸ਼ਿਮਾ ਸ਼ਹਿਰ ਨੂੰ ਭੇਂਟ ਕੀਤੀ ਗਈ ਹੈ।

 

 

ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਰਾਮ ਵਨਜੀ ਸੁਤਾਰ ਨੇ 42 ਇੰਚ ਲੰਬੀ ਕਾਂਸੀ ਦੀ ਪ੍ਰਤਿਮਾ ਨੂੰ ਤਿਆਰ ਕੀਤਾ ਹੈ। ਮੋਤੋਯਾਸੁ ਨਦੀ ਦੇ ਨਾਲ ਲਗਦਾ ਇਹ ਸਥਲ ਪ੍ਰਤਿਸ਼ਠਿਤ ਏ-ਬੰਬ ਡੋਮ ਦੇ ਕਰੀਬ ਹੈ, ਜਿਸ ਨੂੰ ਦੇਖਣ ਦੇ ਲਈ ਰੋਜ਼ਾਨਾ ਹਜ਼ਾਰਾਂ ਸਥਾਨਕ ਲੋਕ ਅਤੇ ਟੂਰਿਸਟ ਸਮਾਨ ਤੌਰ ‘ਤੇ ਆਉਂਦੇ ਹਨ।

 

 

ਇਸ ਸਥਾਨ ਨੂੰ ਸ਼ਾਂਤੀ ਅਤੇ ਅਹਿੰਸਾ ਦੇ ਲਈ ਇਕਜੁੱਟਤਾ ਦੇ ਪ੍ਰਤੀਕ ਦੇ ਰੂਪ ਵਿੱਚ ਚੁਣਿਆ ਗਿਆ ਹੈ। ਮਹਾਤਮਾ ਗਾਂਧੀ ਨੇ ਆਪਣਾ ਜੀਵਨ ਸ਼ਾਂਤੀ ਅਤੇ ਅਹਿੰਸਾ ਦੇ ਲਈ ਸਮਰਪਿਤ ਕਰ ਦਿੱਤਾ। ਇਹ ਸਥਾਨ ਅਸਲ ਵਿੱਚ ਗਾਂਧੀਜੀ ਦੇ ਸਿਧਾਂਤਾਂ ਅਤੇ ਜੀਵਨ ਦੇ ਨਾਲ ਗੂੰਜਦਾ ਹੈ, ਜੋ ਦੁਨੀਆ ਅਤੇ ਨੇਤਾਵਾਂ ਨੂੰ ਪ੍ਰੇਰਿਤ ਕਰਦਾ ਹੈ।

*****

ਡੀਐੱਸ/ਐੱਸਟੀ