Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਦੋ ਹਾਈਡ੍ਰੋਪਾਵਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਦੋ ਹਾਈਡ੍ਰੋਪਾਵਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਦੋ ਹਾਈਡ੍ਰੋਪਾਵਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ)-III ਦੀ ਸ਼ੁਰੂਆਤ ਕੀਤੀ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੋ ਦਿਨ ਪਹਿਲਾਂ ਉਹ ਮਹਾਕਾਲ ਨਗਰੀ ਦਾ ਦੌਰਾ ਕਰ ਰਹੇ ਸਨ ਅਤੇ ਅੱਜ ਉਹ ਮਣੀ ਮਹੇਸ਼ਵਰ ਦੀ ਸ਼ਰਨ ਵਿੱਚ ਆਏ ਹਨ। ਪ੍ਰਧਾਨ ਮੰਤਰੀ ਨੇ ਇਲਾਕੇ ਦੇ ਇੱਕ ਅਧਿਆਪਕ ਤੋਂ ਮਿਲੀ ਚਿੱਠੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਚੰਬਾ ਦੇ ਵੇਰਵੇ ਸਾਂਝੇ ਕੀਤੇ ਸਨ। ਇਹ ਚਿੱਠੀ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਸਾਂਝੀ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਚੰਬਾ ਅਤੇ ਹੋਰ ਦੂਰ-ਦੁਰਾਡੇ ਪਿੰਡਾਂ ਲਈ ਸੜਕੀ ਸੰਪਰਕ ਅਤੇ ਰੋਜ਼ਗਾਰ ਸਿਰਜਣ ਦੇ ਕਈ ਪ੍ਰੋਜੈਕਟ ਲਾਂਚ ਕਰਨ ਦਾ ਮੌਕਾ ਮਿਲਿਆ। ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਹ ਕਹਾਵਤ ਬਦਲ ਰਹੀ ਹੈ ਕਿ ‘ਪਹਾੜ ਕਾ ਪਾਨੀ ਔਰ ਪਹਾੜ ਕੀ ਜਵਾਨੀ ਪਹਾੜ ਕੇ ਕਾਮ ਨਹੀਂ ਆਤੀ’ ਭਾਵ ਜਵਾਨੀ ਅਤੇ ਪਹਾੜਾਂ ਦਾ ਪਾਣੀ ਪਹਾੜੀਆਂ ਲਈ ਨਹੀਂ ਵਰਤਿਆ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਪਹਾੜਾਂ ਦੇ ਨੌਜਵਾਨ ਇਲਾਕੇ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ।

ਪ੍ਰਧਾਨ ਮੰਤਰੀ ਨੇ ਕਿਹਾ, “ਅਗਲੇ 25 ਸਾਲ 130 ਕਰੋੜ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਅੱਗੇ ਕਿਹਾ, “ਭਾਰਤ ਦੀ ਆਜ਼ਾਦੀ ਦਾ ਅੰਮ੍ਰਿਤ ਕਾਲ ਸ਼ੁਰੂ ਹੋ ਗਿਆ ਹੈ, ਜਿਸ ਦੌਰਾਨ ਅਸੀਂ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦੇ ਟੀਚੇ ਨੂੰ ਪੂਰਾ ਕਰਨਾ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹਿਮਾਚਲ ਦੀ ਸਥਾਪਨਾ ਦੇ ਵੀ 75 ਸਾਲ ਪੂਰੇ ਹੋਣ ਜਾ ਰਹੇ ਹਨ। ਯਾਨੀ ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਮਨਾਏਗਾ ਤਾਂ ਹਿਮਾਚਲ ਵੀ ਆਪਣੀ ਸਥਾਪਨਾ ਦੇ 100 ਸਾਲ ਮਨਾਏਗਾ। ਪ੍ਰਧਾਨ ਮੰਤਰੀ ਨੇ ਦੱਸਿਆ, “ਇਸ ਲਈ ਆਉਣ ਵਾਲੇ 25 ਸਾਲਾਂ ਦਾ ਹਰ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ”।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਹਿਮਾਚਲ ਪ੍ਰਦੇਸ਼ ਦਾ ਦਿੱਲੀ ਵਿੱਚ ਪ੍ਰਭਾਵ ਬਹੁਤ ਘੱਟ ਸੀ ਅਤੇ ਇਸ ਦੀਆਂ ਮੰਗਾਂ ਅਤੇ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਚੰਬਾ ਜਿਹੇ ਆਸਥਾ ਅਤੇ ਕੁਦਰਤੀ ਸੁੰਦਰਤਾ ਦੇ ਮਹੱਤਵਪੂਰਨ ਸਥਾਨ ਵਿਕਾਸ ਦੀ ਦੌੜ ਵਿੱਚ ਪੱਛੜ ਗਏ ਸਨ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ, ਕਿਉਂਕਿ ਉਹ ਚੰਬਾ ਦੀਆਂ ਖੂਬੀਆਂ ਤੋਂ ਜਾਣੂ ਸਨ। ਉਨ੍ਹਾਂ ਨੇ ਕੇਰਲ ਦੇ ਬੱਚਿਆਂ ਦੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨਾਲ ਹਿਮਾਚਲ ਆਉਣ ‘ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹਿਮਾਚਲ ਨੂੰ ਅੱਜ ਡਬਲ ਇੰਜਣ ਵਾਲੀ ਸਰਕਾਰ ਦੀ ਤਾਕਤ ਦਾ ਅਹਿਸਾਸ ਹੈ, ਜਿਸ ਨੇ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਦੁੱਗਣਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਿਛਲੀਆਂ ਸਰਕਾਰਾਂ ਸਿਰਫ਼ ਉਨ੍ਹਾਂ ਖੇਤਰਾਂ ਨੂੰ ਸੇਵਾਵਾਂ ਪ੍ਰਦਾਨ ਕਰਦੀਆਂ ਸਨ, ਜਿੱਥੇ ਕੰਮ ਦਾ ਬੋਝ ਅਤੇ ਤਣਾਅ ਘੱਟ ਰਹਿੰਦਾ ਸੀ ਅਤੇ ਸਿਆਸੀ ਲਾਭ ਜ਼ਿਆਦਾ ਹੁੰਦੇ ਸਨ। ਨਤੀਜੇ ਵਜੋਂ ਦੂਰ-ਦੁਰਾਡੇ ਅਤੇ ਕਬਾਇਲੀ ਖੇਤਰਾਂ ਦੀ ਵਿਕਾਸ ਦਰ ਬਹੁਤ ਘੱਟ ਰਹੀ। ਸ਼੍ਰੀ ਮੋਦੀ ਨੇ ਕਿਹਾ, “ਸੜਕਾਂ, ਬਿਜਲੀ ਜਾਂ ਪਾਣੀ ਹੋਵੇ, ਅਜਿਹੇ ਖੇਤਰਾਂ ਦੇ ਲੋਕਾਂ ਨੂੰ ਲਾਭ ਸਭ ਤੋਂ ਅਖੀਰ ਵਿੱਚ ਮਿਲਦੇ ਸਨ।” ਉਨ੍ਹਾਂ ਕਿਹਾ, “ਡਬਲ ਇੰਜਣ ਵਾਲੀ ਸਰਕਾਰ ਦੀ ਕਾਰਜਸ਼ੈਲੀ ਬਾਕੀਆਂ ਨਾਲੋਂ ਵੱਖਰੀ ਹੈ। ਸਾਡੀ ਤਰਜੀਹ ਇਹ ਹੈ ਕਿ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਆਸਾਨ ਬਣਾਇਆ ਜਾਵੇ। ਇਸ ਲਈ ਅਸੀਂ ਕਬਾਇਲੀ ਖੇਤਰਾਂ ਅਤੇ ਪਹਾੜੀ ਖੇਤਰਾਂ ‘ਤੇ ਸਭ ਤੋਂ ਵੱਧ ਜ਼ੋਰ ਦੇ ਰਹੇ ਹਾਂ।” ਉਨ੍ਹਾਂ ਨੇ ਗੈਸ ਕੁਨੈਕਸ਼ਨ, ਪਾਈਪ ਰਾਹੀਂ ਪਾਣੀ, ਸਿਹਤ ਸੇਵਾਵਾਂ, ਆਯੁਸ਼ਮਾਨ ਭਾਰਤ ਅਤੇ ਸੜਕ ਸੰਪਰਕ ਪ੍ਰਦਾਨ ਕਰਨ ਜਿਹੇ ਉਪਾਵਾਂ ਦੀ ਸੂਚੀ ਦੱਸੀ, ਜੋ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ ਵਿੱਚ ਜੀਵਨ ਬਦਲ ਰਹੇ ਹਨ। ਉਨ੍ਹਾਂ ਜ਼ੋਰ ਦਿੱਤਾ, “ਜੇ ਅਸੀਂ ਪਿੰਡਾਂ ਵਿੱਚ ਵੈਲਨੈੱਸ ਕੇਂਦਰ ਬਣਾ ਰਹੇ ਹਾਂ, ਉਸੇ ਸਮੇਂ ਅਸੀਂ ਜ਼ਿਲ੍ਹਿਆਂ ਵਿੱਚ ਵੀ ਮੈਡੀਕਲ ਕਾਲਜ ਖੋਲ੍ਹ ਰਹੇ ਹਾਂ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸੈਰ ਸਪਾਟੇ ਦੀ ਸੁਰੱਖਿਆ ਲਈ ਹਿਮਾਚਲ ਨੂੰ ਟੀਕਾਕਰਨ ਵਿੱਚ ਤਰਜੀਹ ਦਿੱਤੀ ਗਈ ਸੀ। ਸ਼੍ਰੀ ਮੋਦੀ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਸ਼ਤ-ਪ੍ਰਤੀਸ਼ਤ ਟੀਕਾਕਰਨ ਤੱਕ ਪਹੁੰਚਣ ਲਈ ਸ਼ਲਾਘਾ ਕੀਤੀ।

ਗ੍ਰਾਮੀਣ ਸੜਕਾਂ ਦੇ ਨਿਰਮਾਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 2014 ਤੱਕ 1800 ਕਰੋੜ ਰੁਪਏ ਦੀ ਲਾਗਤ ਨਾਲ 7000 ਕਿਲੋਮੀਟਰ ਲੰਬਾਈ ਦੀਆਂ ਗ੍ਰਾਮੀਣ ਸੜਕਾਂ ਬਣਾਈਆਂ ਗਈਆਂ ਸਨ, ਪਰ ਪਿਛਲੇ 8 ਸਾਲਾਂ ਵਿੱਚ ਸਿਰਫ਼ 5000 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ 12000 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨਾਲ 3000 ਕਿਲੋਮੀਟਰ ਗ੍ਰਾਮੀਣ ਸੜਕਾਂ ਦਾ ਨਿਰਮਾਣ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਗਏ ਜਦੋਂ ਹਿਮਾਚਲ ਪ੍ਰਦੇਸ਼ ਬੇਨਤੀਆਂ ਲੈ ਕੇ ਦਿੱਲੀ ਆਉਂਦਾ ਸੀ। ਹੁਣ ਹਿਮਾਚਲ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਅਤੇ ਇਨ੍ਹਾਂ ਦੀ ਪ੍ਰਗਤੀ ਦੇ ਵੇਰਵੇ ਅਤੇ ਆਪਣੇ ਅਧਿਕਾਰਾਂ ਦੀ ਮੰਗ ਦੇ ਨਾਲ ਆਉਂਦਾ ਹੈ।  ਪ੍ਰਧਾਨ ਮੰਤਰੀ ਨੇ ਕਿਹਾ “ਤੁਹਾਡਾ (ਲੋਕਾਂ ਦਾ) ਹੁਕਮ ਮੇਰੇ ਲਈ ਸਰਵਉੱਚ ਹੈ। ਤੁਸੀਂ ਮੇਰੀ ਹਾਈ ਕਮਾਂਡ ਹੋ। ਮੈਂ ਇਸ ਨੂੰ ਆਪਣੀ ਚੰਗੀ ਕਿਸਮਤ ਸਮਝਦਾ ਹਾਂ, ਇਸ ਲਈ ਤੁਹਾਡੀ ਸੇਵਾ ਕਰਨ ਨਾਲ ਵੱਖਰਾ ਆਨੰਦ ਮਿਲਦਾ ਹੈ ਅਤੇ ਮੈਨੂੰ ਊਰਜਾ ਮਿਲਦੀ ਹੈ।”

 

 ਪਿਛਲੇ 8 ਵਰ੍ਹਿਆਂ ਵਿੱਚ ਹੋਏ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਪੂਰੇ ਦੇਸ਼ ਵਿੱਚ ਪਹਾੜੀ ਖੇਤਰਾਂ ਵਿੱਚ, ਦੁਰਗਮ ਖੇਤਰਾਂ ਵਿੱਚ, ਕਬਾਇਲੀ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਾਸ ਦਾ ਇੱਕ ਮਹਾਯੱਗ ਚੱਲ ਰਿਹਾ ਹੈ।”  ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਦੇ ਲਾਭ ਸਿਰਫ ਹਿਮਾਚਲ ਦੇ ਚੰਬਾ ਤੱਕ ਹੀ ਸੀਮਤ ਨਹੀਂ ਹਨ, ਬਲਕਿ ਪਾਂਗੀ-ਭਰਮੌਰ, ਛੋਟਾ-ਬੜਾ ਭੰਗਲ, ਗਿਰੀਮਪਾਰ, ਕਿਨੌਰ ਅਤੇ ਲਾਹੌਲ-ਸਪੀਤੀ ਜਿਹੇ ਖੇਤਰ ਵੀ ਇਸ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਨੇ ਚੰਬਾ ਨੂੰ ਖ਼ਾਹਿਸ਼ੀ ਜ਼ਿਲ੍ਹਿਆਂ ਦੀ ਵਿਕਾਸ ਰੈਂਕਿੰਗ ਵਿੱਚ ਦੂਸਰਾ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ।

 

ਕਬਾਇਲੀ ਭਾਈਚਾਰਿਆਂ ਦੇ ਵਿਕਾਸ ‘ਤੇ ਫੋਕਸ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਸਿਰਮੌਰ ਦੇ ਗਿਰੀਪਰ ਖੇਤਰ ਦੇ ਹਾਟੀ ਭਾਈਚਾਰੇ ਨੂੰ ਕਬਾਇਲੀ ਦਰਜਾ ਦੇਣ ਦਾ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਹੈ। ਉਨ੍ਹਾਂ ਅੱਗੇ ਕਿਹਾ “ਇਹ ਦਰਸਾਉਂਦਾ ਹੈ ਕਿ ਸਾਡੀ ਸਰਕਾਰ ਕਬਾਇਲੀ ਲੋਕਾਂ ਦੇ ਵਿਕਾਸ ਨੂੰ ਕਿੰਨੀ ਤਰਜੀਹ ਦੇ ਰਹੀ ਹੈ।” ਪ੍ਰਧਾਨ ਮੰਤਰੀ ਨੇ ਦਖ਼ਲ ਦਿੰਦਿਆਂ ਕਿਹਾ ਕਿ ਹਿਮਾਚਲ ਅਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਨੇ ਸਿਰਫ਼ ਚੋਣਾਂ ਵੇਲੇ ਹੀ ਦੂਰ-ਦੁਰਾਡੇ ਅਤੇ ਕਬਾਇਲੀ ਪਿੰਡਾਂ ਬਾਰੇ ਸੋਚਿਆ ਸੀ, ਪਰ ਅੱਜ ਦੀ ਡਬਲ ਇੰਜਣ ਵਾਲੀ ਸਰਕਾਰ ਲੋਕਾਂ ਦੀ ਸੇਵਾ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ। ਕੋਰੋਨਾ ਮਹਾਮਾਰੀ ਦੌਰਾਨ ਗ਼ਰੀਬ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਦੇ ਪ੍ਰਯਤਨਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੁਫਤ ਰਾਸ਼ਨ ਪ੍ਰੋਗਰਾਮ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਨੂੰ ਹੈਰਾਨੀ ਨਾਲ ਦੇਖ ਰਹੀ ਹੈ ਕਿ ਸਰਕਾਰ ਪਿਛਲੇ ਡੇਢ ਸਾਲ ਤੋਂ ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਨੂੰ ਅਨਾਜ ਮੁਹੱਈਆ ਕਰਵਾ ਰਹੀ ਹੈ। ਸ਼੍ਰੀ ਮੋਦੀ ਨੇ ਭਾਰਤ ਵਿੱਚ ਕੋਵਿਡ ਟੀਕਾਕਰਣ ਪ੍ਰੋਗਰਾਮ ਦੀ ਸਫ਼ਲਤਾ ਨੂੰ ਵੀ ਉਜਾਗਰ ਕੀਤਾ ਅਤੇ ਇਸ ਦੀ ਸਫ਼ਲਤਾ ਦਾ ਕ੍ਰੈਡਿਟ ਸਿਹਤ ਵਿਭਾਗ ਦੇ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਸਰਗਰਮ ਭਾਗੀਦਾਰੀ ਨੂੰ ਦਿੱਤਾ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਵਿਕਾਸ ਦੇ ਅਜਿਹੇ ਕੰਮ ਉਦੋਂ ਹੀ ਹੁੰਦੇ ਹਨ ਜਦੋਂ ਸੇਵਾ ਦੀ ਭਾਵਨਾ ਮਜ਼ਬੂਤ ​​ਹੁੰਦੀ ਹੈ।”

 

ਰੋਜ਼ਗਾਰ ਦੇ ਮਾਮਲੇ ਵਿੱਚ ਪਹਾੜੀ ਅਤੇ ਕਬਾਇਲੀ ਖੇਤਰਾਂ ਵਿੱਚ ਦਰਪੇਸ਼ ਚੁਣੌਤੀਆਂ ‘ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਖੇਤਰ ਦੀ ਤਾਕਤ ਨੂੰ ਇੱਥੋਂ ਦੇ ਲੋਕਾਂ ਦੀ ਤਾਕਤ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ।  ਉਨ੍ਹਾਂ ਕਿਹਾ “ਕਬਾਇਲੀ ਖੇਤਰਾਂ ਵਿੱਚ ਪਾਣੀ ਅਤੇ ਜੰਗਲ ਦੀ ਦੌਲਤ ਅਨਮੋਲ ਹੈ।”  ਪ੍ਰਧਾਨ ਮੰਤਰੀ ਨੇ ਦੱਸਿਆ ਕਿ ਚੰਬਾ ਦੇਸ਼ ਦੇ ਉਸ ਖੇਤਰ ਨਾਲ ਸਬੰਧਿਤ ਹੈ ਜਿੱਥੇ ਹਾਈਡ੍ਰੋਪਾਵਰ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਚੰਬਾ ਅਤੇ ਹਿਮਾਚਲ ਦੀ ਹਿੱਸੇਦਾਰੀ ਨੂੰ ਵਧਾਏਗਾ। ਉਨ੍ਹਾਂ ਕਿਹਾ ਕਿ ਚੰਬਾ, ਹਿਮਾਚਲ ਇੱਥੇ ਪੈਦਾ ਹੋਣ ਵਾਲੀ ਬਿਜਲੀ ਤੋਂ ਸੈਂਕੜੇ ਕਰੋੜ ਰੁਪਏ ਕਮਾਏਗਾ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ “ਪਿਛਲੇ ਵਰ੍ਹੇ ਵੀ ਮੈਨੂੰ 4 ਅਜਿਹੇ ਵੱਡੇ ਹਾਈਡ੍ਰੋਪਾਵਰ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ। ਹਾਈਡਰੋ ਇੰਜਨੀਅਰਿੰਗ ਕਾਲਜ ਜੋ ਕਿ ਕੁਝ ਦਿਨ ਪਹਿਲਾਂ ਬਿਲਾਸਪੁਰ ਵਿੱਚ ਸ਼ੁਰੂ ਕੀਤਾ ਗਿਆ ਸੀ, ਨਾਲ ਹਿਮਾਚਲ ਦੇ ਨੌਜਵਾਨਾਂ ਨੂੰ ਵੀ ਫਾਇਦਾ ਹੋਵੇਗਾ।”

 

ਬਾਗਬਾਨੀ, ਪਸ਼ੂ ਪਾਲਣ ਅਤੇ ਸ਼ਿਲਪਕਾਰੀ ਅਤੇ ਕਲਾਵਾਂ ਵਿੱਚ ਹਿਮਾਚਲ ਦੀ ਤਾਕਤ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਥਾਨਕ ਉਤਪਾਦਾਂ ਜਿਵੇਂ ਕਿ ਫੁੱਲਾਂ, ਚੰਬੇ ਦਾ ਚੂਖ, ਰਾਜਮਾ ਮਦਰਾ, ਚੰਬਾ ਚੱਪਲ, ਚੰਬਾ ਥਾਲ ਅਤੇ ਪਾਂਗੀ ਦੀ ਥਾਂਗੀ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਸਵੈ-ਸਹਾਇਤਾ ਸਮੂਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਨ੍ਹਾਂ ਉਤਪਾਦਾਂ ਨੂੰ ਦੇਸ਼ ਦੀ ਵਿਰਾਸਤ ਕਿਹਾ। ਵੋਕਲ ਫਾਰ ਲੋਕਲ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਪ੍ਰਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਉਤਪਾਦਾਂ ਨੂੰ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਤਹਿਤ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਵਿਦੇਸ਼ੀ ਪਤਵੰਤਿਆਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਹਿਮਾਚਲ ਦਾ ਨਾਮ ਪੂਰੀ ਦੁਨੀਆ ਵਿੱਚ ਚਮਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਹਿਮਾਚਲ ਵਿੱਚ ਬਣਾਏ ਗਏ ਇਨ੍ਹਾਂ ਉਤਪਾਦਾਂ ਬਾਰੇ ਪਤਾ ਲੱਗੇ। 

 

ਪ੍ਰਧਾਨ ਮੰਤਰੀ ਨੇ ਕਿਹਾ, “ਡਬਲ ਇੰਜਣ ਵਾਲੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜੋ ਆਪਣੇ ਸੱਭਿਆਚਾਰ, ਵਿਰਾਸਤ ਅਤੇ ਵਿਸ਼ਵਾਸ ਦਾ ਸਨਮਾਨ ਕਰਦੀ ਹੈ। ਚੰਬਾ ਸਮੇਤ ਪੂਰਾ ਹਿਮਾਚਲ ਆਸਥਾ ਅਤੇ ਵਿਰਾਸਤ ਦੀ ਧਰਤੀ ਹੈ।”  ਹਿਮਾਚਲ ਪ੍ਰਦੇਸ਼ ਦੀ ਵਿਰਾਸਤ ਅਤੇ ਟੂਰਿਜ਼ਮ ਦੀ ਹਾਂਡੀ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕੁੱਲੂ ਵਿੱਚ ਦੁਸਹਿਰਾ ਉਤਸਵ ਲਈ ਆਪਣੀ ਫੇਰੀ ਨੂੰ ਯਾਦ ਕੀਤਾ ਅਤੇ ਟਿੱਪਣੀ ਕੀਤੀ ਕਿ ਸਾਡੇ ਕੋਲ ਇੱਕ ਪਾਸੇ ਵਿਰਾਸਤ ਹੈ ਅਤੇ ਦੂਸਰੇ ਪਾਸੇ ਟੂਰਿਜ਼ਮ। ਡਲਹੌਜ਼ੀ ਅਤੇ ਖਜਿਆਰ ਜਿਹੇ ਟੂਰਿਸਟ ਸਥਾਨ ਅਧਿਆਤਮਿਕਤਾ ਅਤੇ ਟੂਰਿਜ਼ਮ ਦੀ ਦੌਲਤ ਦੇ ਮਾਮਲੇ ਵਿੱਚ ਹਿਮਾਚਲ ਲਈ ਇੱਕ ਪ੍ਰੇਰਣਾ ਸ਼ਕਤੀ ਬਣਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸਿਰਫ ਡਬਲ ਇੰਜਣ ਵਾਲੀ ਸਰਕਾਰ ਹੀ ਇਸ ਸ਼ਕਤੀ ਨੂੰ ਮਾਨਤਾ ਦਿੰਦੀ ਹੈ। ਹਿਮਾਚਲ ਨੇ ਆਪਣਾ ਮਨ ਬਣਾ ਲਿਆ ਹੈ ਅਤੇ ਉਹ ਪੁਰਾਣੀ ਰੀਤ ਨੂੰ ਬਦਲ ਕੇ ਨਵੀਂ ਪਰੰਪਰਾ ਕਾਇਮ ਕਰੇਗਾ।”

 

ਵਿਸ਼ਾਲ ਸਭਾ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਇਸ ਵਿਸ਼ਾਲ ਇਕੱਠ ਵਿੱਚ ਉਹ ਹਿਮਾਚਲ ਦੇ ਵਿਕਾਸ ਅਤੇ ਸੰਕਲਪਾਂ ਦੀ ਸ਼ਕਤੀ ਨੂੰ ਦੇਖਦੇ ਹਨ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਸੰਕਲਪਾਂ ਅਤੇ ਸੁਪਨਿਆਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਜੈ ਰਾਮ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸੰਸਦ ਮੈਂਬਰ ਸ਼੍ਰੀ ਕਿਸ਼ਨ ਕਪੂਰ, ਸ਼੍ਰੀਮਤੀ ਇੰਦੂ ਗੋਸਵਾਮੀ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ, ਸ਼੍ਰੀ ਸੁਰੇਸ਼ ਕਸ਼ਯਪ ਵੀ ਹਾਜ਼ਰ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਦੋ ਹਾਈਡ੍ਰੋਪਾਵਰ ਪ੍ਰੋਜੈਕਟਾਂ – 48 ਮੈਗਾਵਾਟ ਚੰਜੂ-III ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟ ਅਤੇ 30 ਮੈਗਾਵਾਟ ਦੇ ਦਿਓਥਲ ਚੰਜੂ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਦੋਵੇਂ ਪ੍ਰੋਜੈਕਟ ਸਲਾਨਾ 270 ਮਿਲੀਅਨ ਯੂਨਿਟ ਤੋਂ ਵੱਧ ਬਿਜਲੀ ਪੈਦਾ ਕਰਨਗੇ ਅਤੇ ਹਿਮਾਚਲ ਪ੍ਰਦੇਸ਼ ਨੂੰ ਇਨ੍ਹਾਂ ਪ੍ਰੋਜੈਕਟਾਂ ਤੋਂ ਕਰੀਬ 110 ਕਰੋੜ ਰੁਪਏ ਦੀ ਸਲਾਨਾ ਆਮਦਨ ਹੋਣ ਦੀ ਉਮੀਦ ਹੈ। 

 

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਵਿੱਚ ਲਗਭਗ 3125 ਕਿਲੋਮੀਟਰ ਸੜਕਾਂ ਦੇ ਨਵੀਨੀਕਰਣ ਲਈ ਰਾਜ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ)-III ਦੀ ਵੀ ਸ਼ੁਰੂਆਤ ਕੀਤੀ। ਇਸ ਪੜਾਅ ਤਹਿਤ ਸੂਬੇ ਦੇ 15 ਸਰਹੱਦੀ ਅਤੇ ਦੂਰ-ਦੁਰਾਡੇ ਦੇ ਬਲਾਕਾਂ ਵਿੱਚ 440 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਵੀਨੀਕਰਣ ਲਈ ਕੇਂਦਰ ਸਰਕਾਰ ਦੁਆਰਾ 420 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਗਈ ਹੈ।

 

Delighted to be in Chamba. Numerous initiatives are being launched here which will further Himachal Pradesh’s growth. https://t.co/PLixerpOtU

— Narendra Modi (@narendramodi) October 13, 2022

 

In Chamba, PM @narendramodi recalls when a teacher from Himachal Pradesh had shared insights for #MannKiBaat. pic.twitter.com/vdxemJZDGi

— PMO India (@PMOIndia) October 13, 2022

 

The next 25 years are very crucial for 130 crore Indians. pic.twitter.com/EnIgOmhPx9

— PMO India (@PMOIndia) October 13, 2022

 

Double engine government of Himachal Pradesh is devoted to all-round development of the state. pic.twitter.com/oCvq6zfud3

— PMO India (@PMOIndia) October 13, 2022

 

A ‘mahayagya’ of development is going on and Himachal Pradesh is greatly benefitting from it. pic.twitter.com/mRDXvRCmVz

— PMO India (@PMOIndia) October 13, 2022

 

A decision which will benefit numerous citizens. pic.twitter.com/58Tt1zzvBu

— PMO India (@PMOIndia) October 13, 2022

 

 

 ********** 

 

ਡੀਐੱਸ/ਟੀਐੱਸ