Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਿਊਸਟਨ ਵਿੱਚ 22ਸਤੰਬਰ ਨੂੰ ਹੋਣ ਵਾਲੇ ਭਾਰਤੀ ਭਾਈਚਾਰੇਦੇ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਡੋਨਾਲਡ ਜੇਟਰੰਪ ਦੇ ਹਿੱਸਾਲਏ ਜਾਣ ਦਾ ਸੁਆਗਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਨੇ 22ਸਤੰਬਰ ਨੂੰ ਟੈਕਸਾਸ ਦੇ ਹਿਊਸਟਨ ਵਿੱਚ ਹੋਣ ਵਾਲੇ ਵਿਸ਼ੇਸ਼ ਭਾਈਚਾਰਕਪ੍ਰੋਗਰਾਮ‘ਹਾਉਡੀ ਮੋਦੀ’ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਦੇ ਸ਼ਾਮਲ ਹੋਣ ਦੇ ਸਮਾਚਾਰ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਵਿੱਚ ਅਮਰੀਕੀ ਰਾਸ਼ਟਰਪਤੀ ਦੀ ਭਾਗੀਦਾਰੀ ਭਾਰਤ ਅਤੇ ਅਮਰੀਕਾ ਦਰਮਿਆਨ ਵਿਸ਼ੇਸ਼ ਮਿੱਤਰਤਾ ਦਾ ਪ੍ਰਤੀਕ ਹੈ ।

ਰਾਸ਼ਟਰਪਤੀ ਟਰੰਪ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਨੂੰ ਖਾਸ ਸੰਕੇਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ – ਅਮਰੀਕਾ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਨੂੰ ਉਜਾਗਰ ਕਰਦਾ ਹੈ ਅਤੇ ਅਮਰੀਕੀ ਸਮਾਜ ਅਤੇ ਅਰਥਵਿਵਸਥਾ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ।

ਇਸਤੋਂ ਪਹਿਲਾਂ ਸਵੇਰੇ, ਵਾਈਟ ਹਾਊਸ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਡੋਨਾਲਡ ਟਰੰਪ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਸੀ । ਇਸ ਪ੍ਰੋਗਰਾਮ ਦੇ ਮਹੱਤਵ ਨੂੰ ਦੱਸਦੇ ਹੋਏ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ, “ਇਹ ਅਮਰੀਕਾ ਅਤੇ ਭਾਰਤ ਦੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ‘ਤੇ ਜ਼ੋਰ ਦੇਣ, ਦੁਨੀਆ ਦੇ ਸਭਤੋਂ ਪੁਰਾਣੇ ਅਤੇ ਸਭਤੋਂ ਵੱਡੇ ਲੋਕਤੰਤਰ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਫਿਰ ਤੋਂ ਪੁਸ਼ਟੀ ਕਰਨ ਅਤੇ ਊਰਜਾ ਅਤੇ ਵਪਾਰ ਸਬੰਧਾਂ ਨੂੰ ਗੂੜ੍ਹੇ ਕਰਨ ਦੇ ਤਰੀਕਿਆਂ‘ਤੇ ਚਰਚਾ ਕਰਨ ਦਾ ਵੱਡਾ ਅਵਸਰ ਹੋਵੇਗਾ।”

‘ਹਾਉਡੀ ਮੋਦੀ –ਸਾਂਝੇ ਸਪਨੇ , ਉੱਜਵਲ ਭਵਿੱਖ’ਇੱਕ ਭਾਈਚਾਰਕਸਿਖਰ ਸਮੇਲਣ ਹੈ । ਇਸਦੀ ਪ੍ਰਬੰਧ 22 ਸਤੰਬਰ,ਐਤਵਾਰ ਨੂੰ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ ਸਥਿਤ ਐੱਨਆਈਜੀ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਟੈਕਸਾਸ ਇੰਡੀਆ ਫੋਰਮ ਦੁਆਰਾ ਕੀਤੀ ਜਾ ਰਹੀ ਹੈ । ਇਸ ਪ੍ਰੋਗਰਾਮ ਵਿੱਚ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ ।

***

ਵੀਆਰਾਆਰਕੇ/ਏਕੇ