Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਹਾਰਨੇਸਿੰਗ ਯੂਥ ਪਾਵਰ-ਸਕਿਲਿੰਗ ਐਂਡ ਐਜੁਕੇਸ਼ਨ’ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਿਤ ਕੀਤਾ

ਪ੍ਰਧਾਨ ਮੰਤਰੀ ਨੇ ‘ਹਾਰਨੇਸਿੰਗ ਯੂਥ ਪਾਵਰ-ਸਕਿਲਿੰਗ ਐਂਡ ਐਜੁਕੇਸ਼ਨ’ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਿਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਹਾਰਨੇਸਿੰਗ ਯੂਥ ਪਾਵਰ – ਸਕਿਲਿੰਗ ਐਂਡ ਐਜੁਕੇਸ਼ਨ’ (ਯੁਵਾਸ਼ਕਤੀ ਦਾ ਸਦਉਪਯੋਗ-ਨਿਪੁਣਤਾ ਅਤੇ ਸਿੱਖਿਆ) ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਿਤ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨ ਹੋਣ ਵਾਲੀਆਂ ਪਹਿਲਾ ਦੇ ਕਾਰਗਰ ਲਾਗੂਕਰਨ ਦੇ ਲਈ ਸੁਝਾਅ ਅਤੇ ਵਿਚਾਰ ਦੀ ਭਾਲ ਕਰਨ ਦੇ ਕ੍ਰਮ ਵਿੱਚ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਵਿੱਚੋਂ ਇਹ ਤੀਸਰਾ ਵੈਬੀਨਾਰ ਹੈ।

ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕੌਸ਼ਲ ਅਤੇ ਵਿਕਾਸ, ਭਾਰਤ ਦੇ ਅੰਮ੍ਰਿਤ ਕਾਲ ਦੇ ਦੌਰਾਨ ਦੋ ਪ੍ਰਮੁੱਖ ਉਪਕਰਣ ਹਨ ਤੇ ਇਹ ਯੁਵਾ ਹੀ ਹਨ, ਜੋ ਵਿਕਸਤ ਭਾਰਤ ਦਾ ਸੁਪਨਾ ਲੈ ਕੇ ਦੇਸ਼ ਦੀ ਅੰਮ੍ਰਿਤ ਯਾਤਰਾ ਦੀ ਅਗਵਾਈ ਕਰ ਰਹੇ ਹਨ। ਅੰਮ੍ਰਿਤ ਕਾਲ ਦੇ ਪਹਿਲੇ ਬਜਟ ਵਿੱਚ ਯੁਵਾ ਅਤੇ ਉਨ੍ਹਾਂ ਦੇ ਭਵਿੱਖ ‘ਤੇ ਦਿੱਤੇ ਜਾਣ ਵਾਲੇ ਵਿਸ਼ੇਸ਼ ਬਲ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਸਿੱਖਿਆ ਪ੍ਰਣਾਲੀ ਨੂੰ ਅਧਿਕ ਵਿਵਹਾਰਿਕ ਅਤੇ ਉਦਯੋਗ ਮੁਖੀ ਬਣਾ ਕੇ ਉਸ ਦੀ ਬੁਨਿਆਦ ਨੂੰ ਮਜ਼ਬੂਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹਿਆਂ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਲਚੀਲੇਪਨ ਦੇ ਅਭਾਵ ‘ਤੇ ਅਫਸੋਸ ਪ੍ਰਗਟ ਕੀਤਾ ਅਤੇ ਇਸ ਵਿੱਚ ਬਦਲਾਅ ਲਿਆਉਣ ਦੇ ਲਈ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਪ੍ਰਯਤਨਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਨੌਜਵਾਨਾਂ ਦੀ ਸਹਿਜ ਯੋਗਤਾ ਅਤੇ ਭਵਿੱਖ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਅਤੇ ਨਿਪੁਣਤਾ ਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਅੰਗ ਦੇ ਰੂਪ ਵਿੱਚ ਸਿੱਖਿਆ ਅਤੇ ਨਿਪੁਣਤਾ, ਦੋਨਾਂ ‘ਤੇ ਬਰਾਬਰ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਸ ਪਹਿਲਾ ਨਾਲ ਅਧਿਆਪਕਾਂ ਦਾ ਸਮਰਤਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਦੇ ਨਿਯਮ-ਕਾਨੂੰਨ ਦੇ ਬੋਝ ਨਾਲ ਵਿਦਿਆਰਥੀਆਂ ਨੂੰ ਮੁਕਤ ਕਰਨ ਦੇ ਨਾਲ-ਨਾਲ ਸਰਕਾਰ ਸਿੱਖਿਆ ਅਤੇ ਕੌਸ਼ਲ ਵਿਕਾਸ ਸੈਕਟਰਾਂ ਵਿੱਚ ਅੱਗੇ ਹੋਰ ਸੁਧਾਰ ਕਰੇਗੀ।

ਕੋਵਿਡ ਮਹਾਮਾਰੀ ਦੇ ਦੌਰਾਨ ਦੇ ਅਨੁਭਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਟੈਕਨੋਲੋਜੀ ਨਵੇਂ ਸਰੂਪ ਦੇ ਕਲਾਸਰੂਮ ਬਣਾਉਣ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਉਪਾਵਾਂ ‘ਤੇ ਗੌਰ ਕਰ ਰਹੀ ਹੈ, ਜੋ ‘ਹਰ ਥਾਂ ਤੋਂ ਗਿਆਨ ਤੱਕ ਸੁਗਮਤਾ’ ਸੁਨਿਸ਼ਚਿਤ ਕਰਨ। ਉਨ੍ਹਾਂ ਨੇ ‘ਸਵੈਯਮ’ ਨਾਮਕ ਈ-ਲਰਨਿੰਗ ਪਲੈਟਫਾਰਮ ਦਾ ਉਦਾਹਰਣ ਦਿੱਤਾ, ਜਿਸ ਦੇ 3 ਕਰੋੜ ਮੈਂਬਰ ਹਨ। ਉਨ੍ਹਾਂ ਨੇ ਇਸ ਸੰਭਾਵਨਾ ਦਾ ਸੰਕੇਤ ਦਿੱਤਾ ਕਿ ਵਰਚੁਅਲ ਲੈਬਾਂ ਅਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਗਿਆਨ ਦਾ ਵਿਸ਼ਾਲ ਮਾਧਿਅਮ ਬਣ ਰਹੇ ਹਨ। ਉਨ੍ਹਾਂ ਨੇ ਡੀਟੀਐੱਚ ਚੈਨਲਾਂ ਦੇ ਜ਼ਰੀਏ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਣ ਦੇ ਅਵਸਰ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਵਿੱਚ ਅਜਿਹੀ ਅਨੇਕ ਡਿਜੀਟਲ ਤੇ ਟੈਕਨੋਲੋਜੀ ਅਧਾਰਿਤ ਪਹਿਲਾ ਹੋ ਰਹੀਆਂ ਹਨ, ਜਿਨ੍ਹਾਂ ਨੂੰ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਨਾਲ ਵੱਧ ਤੋਂ ਵੱਧ ਤਾਕਤ ਮਿਲੇਗੀ। “ਭਵਿੱਖਗਾਮੀ ਪਹਿਲਾ ਸਾਡੀ ਸਿੱਖਿਆ, ਕੌਸ਼ਲ ਅਤੇ ਗਿਆਨ-ਵਿਗਿਆਨ ਦੇ ਪੂਰੇ ਭਵਿੱਖ ਦੇ ਕਦਮਾਂ ਨੂੰ ਬਦਲ ਦੇਣਗੀਆਂ” ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਸਾਡੇ ਅਧਿਆਪਕਾਂ ਦੀ ਭੂਮਿਕਾ ਕਲਾਸਰੂਪ ਤੱਕ ਸਿਮਟ ਕੇ ਨਹੀਂ ਰਹਿਣਗੀਆਂ।” ਉਨ੍ਹਾਂ ਨੇ ਜ਼ਿਕਰ ਕੀਤਾ ਕਿ ਦੇਸ਼ਭਰ ਤੋਂ ਸਿੱਖਿਆ ਸੰਸਥਾਵਾਂ ਦੇ ਲਈ ਵਿਵਿਧ ਸਿੱਖਿਅਣ ਸਮੱਗਰੀਆਂ ਉਪਲਬਧ ਹੋ ਜਾਣਗੀਆਂ, ਜੋ ਪਿੰਡ ਤੇ ਸ਼ਹਿਰੀ ਸਕੂਲਾਂ ਦਰਮਿਆਨ ਅੰਤਰਾਲ ਨੂੰ ਪੱਟਦੇ ਹੋਏ ਅਧਿਆਪਕਾਂ ਦੇ ਲਈ ਅਵਸਰਾਂ ਦੇ ਨਵੇਂ ਦਰਵਾਜ਼ੇ ਖੋਲਣਗੀਆਂ।

 ‘ਔਨ-ਦ-ਜੌਬ ਲਰਨਿੰਗ’ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ‘ਤੇ ਅਨੇਕ ਦੇਸ਼ ਵਿਸ਼ੇਸ਼ ਜ਼ੋਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ‘ਕਲਾਸਰੂਪ ਤੋਂ ਬਾਹਰ ਦਾ ਅਨੁਭਵ’ ਦੇਣ ਦੇ ਲਈ ਇੰਟਰਨਸ਼ਿਪ ਅਤੇ ਅਪ੍ਰੈਂਟਿਸਸ਼ਿਪ ਪ੍ਰਦਾਨ ਕਰਨ ‘ਤੇ ਧਿਆਨ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ, “ਅੱਜ ਨੈਸ਼ਨਲ ਇੰਟਰਨਸ਼ਿਪ ਪੋਰਟਲ” ‘ਤੇ ਲਗਭਗ 75 ਹਜ਼ਾਰ ਨਿਯੋਕਤਾ ਉਪਸਥਿਤ ਹਨ, ਜਿੱਥੇ ਹੁਣ ਤੱਕ 25 ਲੱਖ ਇੰਟਰਨਸ਼ਿਪ ਦੀਆਂ ਜ਼ਰੂਰਤਾਂ ਨੂੰ ਪੋਸਟ ਕੀਤਾ ਗਿਆ ਹੈ।“ ਉਨ੍ਹਾਂ ਨੇ ਉਦਯੋਗਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਪੋਰਟਲ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਤੇ ਦੇਸ਼ ਵਿੱਚ ਇੰਟਰਨਸ਼ਿਪ ਸੱਭਿਆਚਾਰ ਨੂੰ ਹੋਰ ਵਿਸਤਾਰ ਦੇਣ।

ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਅਪ੍ਰੈਂਟਿਸਸ਼ਿਪ ਸਾਡੇ ਨੌਜਵਾਨਾਂ ਨੂੰ ਭਵਿੱਖ ਦੇ ਲਈ ਤਿਆਰ ਕਰੇਗੀ। ਉਨ੍ਹਾਂ ਨੇ ਭਾਰਤ ਵਿੱਚ ਅਪ੍ਰੈਂਟਿਸਸ਼ਿਪ ਨੂੰ ਪ੍ਰੋਤਸਾਹਿਤ ਕਰਨ ਵਿੱਚ ਸਰਕਾਰ ਦੇ ਪ੍ਰਯਤਨਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਦਯੋਗਾਂ ਨੂੰ ਅਜਿਹੀ ਸ਼੍ਰਮਸ਼ਕਤੀ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ, ਜੋ ਉਸ ਦੇ ਲਈ ਸਹੀ ਕੌਸ਼ਲ ਨਾਲ ਲੈਸ ਹੋਵੇ। ਇਸ ਵਰ੍ਹੇ ਦੇ ਬਜਟ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਵਜ਼ੀਫੇ ਦੇ ਪ੍ਰਾਵਧਾਨ ਦਾ ਜ਼ਿਕਰ ਕੀਤਾ, ਜੋ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਦੇ ਤਹਿਤ ਲਗਭਗ 50 ਲੱਖ ਨੌਜਵਾਨਾਂ ਨੂੰ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਪ੍ਰੈਂਟਿਸਸ਼ਿਪ ਦੇ ਲਈ ਮਾਹੌਲ ਬਣ ਰਿਹਾ ਹੈ ਤੇ ਭੁਗਤਾਨ ਦੇ ਮਾਮਲੇ ਵਿੱਚ ਉਦਯੋਗ ਨੂੰ ਵੀ ਮਦਦ ਮਿਲ ਰਹੀ ਹੈ।

ਕੁਸ਼ਲ ਸ਼੍ਰਮਸ਼ਕਤੀ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਨਿਰਮਾਣ ਕੇਂਦਰ ਦੀ ਤਰ੍ਹਾਂ ਦੇਖ ਰਹੀ ਹੈ। ਉਨ੍ਹਾਂ ਨੇ ਦੇਸ਼ ਵਿੱਚ ਨਿਵੇਸ਼ ਕਰਨ ਦੇ ਲਈ ਅੱਜ ਵਿਸ਼ਵ ਦੇ ਉਤਸ਼ਾਹ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦੇ ਬਜਟ ਵਿੱਚ ਨਿਪੁਣਤਾ ‘ਤੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਦਾ ਜ਼ਿਕਰ ਕੀਤਾ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਲੱਖਾਂ ਨੌਜਵਾਨਾਂ ਨੂੰ ‘ਸਕਿਲ, ਰੀ-ਸਕਿਲ ਅਤੇ ਅੱਪ-ਸਕਿਲ’ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਜ਼ਰੀਏ ਜਨਜਾਤੀਆਂ, ਦਿਵਯਾਂਗਾਂ ਅਤੇ ਮਹਿਲਾਵਾਂ ਦੇ ਲਈ ਉਨ੍ਹਾਂ ਦੇ ਅਨੁਰੂਪ ਸਟੀਕ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ, ਉਦਯੋਗ 4.0 ਦੇ ਏਆਈ, ਰੋਬੋਟਿਕਸ, ਆਈਓਟੀ ਅਤੇ ਡ੍ਰੋਨ ਜਿਹੇ ਸੈਕਟਰਾਂ ਦੇ ਲਈ ਕੁਸ਼ਲ ਸ਼੍ਰਮਸ਼ਕਤੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਇਸ ਤਰ੍ਹਾਂ ਰੀ-ਸਕਿਲਿੰਗ ‘ਤੇ ਜ਼ਿਆਦਾ ਊਰਜਾ ਤੇ ਸੰਸਾਧਨ ਖਰਚ ਕੀਤੇ ਬਿਨਾ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਲਈ ਪ੍ਰਤੀਭਾਵਾਂ ਦੀ ਤਲਾਸ਼ ਕਰਨਾ ਅਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਦੀ ਵੀ ਉਦਾਹਰਣ ਦਿੱਤੀ ਅਤੇ ਰਵਾਇਤੀ ਕਾਰੀਗਰਾਂ, ਦਸਤਕਾਰੀਆਂ ਅਤੇ ਕਲਾਕਾਰਾਂ ਦੇ  ਕੌਸ਼ਲ ਵਿਕਾਸ ‘ਤੇ ਜ਼ੋਰ ਦਿੱਤਾ, ਤਾਕਿ ਉਨ੍ਹਾਂ ਨੂੰ ਨਵੇਂ ਬਜ਼ਾਰ ਦੇ ਲਈ ਤਿਆਰ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਬਿਹਤਰ ਕੀਮਤ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਿੱਖਿਆ ਸੈਕਟਰ ਵਿੱਚ ਤੇਜ਼ੀ ਨਾਲ ਬਦਲਾਵ ਲਿਆਉਣ ਦੇ ਲਈ ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਸਾਂਝੇਦਾਰੀ ਦੀ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਰਿਸਰਚ ਉਦਯੋਗ ਤੋਂ ਉਚਿਤ ਵਿੱਤਪੋਸ਼ਣ ਦੇ ਲਈ ਸੰਭਾਵਨਵਾਂ ਬਣਾਉਂਦੇ ਹੋਏ ਬਜ਼ਾਰ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਰਿਸਰਚ ਕੀਤਾ ਜਾਣਾ ਚਾਹੀਦਾ ਹੈ। ਇਸ ਵਰ੍ਹੇ ਦੇ ਬਜਟ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ 3 ਉਤਕ੍ਰਿਸ਼ਟਤਾ ਕੇਂਦਰਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਨਾਲ ਉਦਯੋਗ ਜਗਤ-ਅਕਾਦਮਿਕ ਜਗਤ ਦੀ ਸਾਂਝੇਦਾਰੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਆਈਸੀਐੱਮਆਰ ਲੈਬਾਂ ਬਾਰੇ ਦੱਸਿਆ ਕਿ ਇਹ ਲੈਬਾਂ ਹੁਣ ਮੈਡੀਕਲ ਕਾਲਜਾਂ ਅਤੇ ਨਿਜੀ ਖੇਤਰ ਦੀ ਰਿਸਰਚ ਤੇ ਵਿਕਾਸ ਟੀਮਾਂ ਦੇ ਲਈ ਵੀ ਉਪਲਬਧ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਨਿਜੀ ਖੇਤਰ ਨੂੰ ਤਾਕੀਦ ਕੀਤੀ ਕਿ ਉਹ ਦੇਸ਼ ਵਿੱਚ ਰਿਸਰਚ ਤੇ ਵਿਕਾਸ ਈਕੋ-ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਲਈ ਉਠਾਏ ਗਏ ਸਾਰੇ ਕਦਮਾਂ ਦਾ ਭਰਪੂਰ ਲਾਭ ਉਠਾਉਣ।

ਪ੍ਰਧਾਨ ਮੰਤਰੀ ਨੇ ‘ਸਮੁੱਚੀ ਸਰਕਾਰੀ ਤੰਤਰ ਦੀ ਸੰਯੁਕਤ ਗਤੀਵਿਧੀ’ ‘ਤੇ ਜ਼ੋਰ ਦੇਣ ਦੀ ਸਰਕਾਰ ਦੀ ਸੋਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖਿਆ ਅਤੇ ਨਿਪੁਣਤਾ ਸਿਰਫ਼ ਸਬੰਧਿਤ ਮੰਤਰਾਲਾ ਜਾਂ ਵਿਭਾਗ ਤੱਕ ਸੀਮਿਤ ਨਹੀਂ ਹੈ, ਬਲਕਿ ਉਨ੍ਹਾਂ ਦੀ ਸੰਭਾਵਨਾਵਾਂ ਹਰ ਸੈਕਟਰ ਵਿੱਚ ਮੌਜੂਦ ਹਨ। ਪ੍ਰਧਾਨ ਮੰਤਰੀ ਨੇ ਸਾਰੇ ਨਿਪੁਣਤਾ ਅਤੇ ਸਿੱਖਿਆ ਨਾਲ ਜੁੜੇ ਹਿਤਧਾਰਕਾਂ ਨੂੰ ਤਾਕੀਦ ਕੀਤੀ ਕਿ ਉਹ ਵਿਭਿੰਨ ਸੈਕਟਰਾਂ ਵਿੱਚ ਉਤਪੰਨ ਹੋਣ ਵਾਲੇ ਅਵਸਰਾਂ ਦੀ ਸਟਡੀ ਕਰਨ ਤੇ ਜ਼ਰੂਰੀ ਸ਼੍ਰਮਸ਼ਕਤੀ ਤਿਆਰ ਕਰਨ ਵਿੱਚ ਮਦਦ ਕਰਨ। ਭਾਰਤ ਦੇ ਤੇਜ਼ੀ ਨਾਲ ਵਿਸਤ੍ਰਿਤ ਹੋਣ ਵਾਲੇ ਸ਼ਹਿਰੀ ਹਵਾਬਾਜ਼ੀ ਖੇਤਰ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਵਿਕਸਤ ਹੁੰਦੇ ਯਾਤਰਾ ਤੇ ਟੂਰਿਜ਼ਮ ਉਦਯੋਗ ਦਾ ਪਤਾ ਚਲਦਾ ਹੈ; ਨਾਲ ਹੀ ਰੋਜ਼ਗਾਰ ਦੇ ਵਿਸ਼ਾਲ ਸੰਸਾਧਨਾਂ ਦੇ ਦਰਵਾਜ਼ੇ ਵੀ ਖੁਲਦੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੌਜਵਾਨਾਂ ਦਾ ਅਪਡੇਟਿਡ ਡਾਟਾਬੇਸ ਤਿਆਰ ਕੀਤੇ ਜਾਣ ਦੀ ਇੱਛਾ ਪ੍ਰਗਟ ਕੀਤੀ, ਜਿਨ੍ਹਾਂ ਨੂੰ ‘ਸਕਿਲ ਇੰਡੀਆ ਮਿਸ਼ਨ’ ਦੇ ਤਹਿਤ ਟ੍ਰੇਂਡ ਕੀਤਾ ਗਿਆ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਡਿਜੀਟਲ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਦੇ ਬਾਅਦ ਭਾਰਤ ਦੀ ਟ੍ਰੇਂਡ ਸ਼੍ਰਮਸ਼ਕਤੀ ਕਿਤੇ ਪਿੱਛੇ ਨਾ ਰਹਿ ਜਾਵੇ। ਉਨ੍ਹਾਂ ਨੇ ਉਦਯੋਗ ਮਾਹਿਰਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਦਿਸ਼ਾ ਵਿੱਚ ਕੰਮ ਕਰਨ।

 

************

ਡੀਐੱਸ/ਟੀਐੱਸ