Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਸਨ ਅੱਲਮ ਹੋਲਡਿੰਗ ਕੰਪਨੀ ਦੇ ਸੀਈਓ ਸ਼੍ਰੀ ਹਸਨ ਅੱਲਮ (Hassan Allam) ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਹਸਨ ਅੱਲਮ ਹੋਲਡਿੰਗ ਕੰਪਨੀ ਦੇ ਸੀਈਓ ਸ਼੍ਰੀ ਹਸਨ ਅੱਲਮ (Hassan Allam) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 24 ਜੂਨ, 2023 ਨੂੰ ਕਾਹਿਰਾ ਵਿੱਚ ਮੱਧ-ਪੂਰਬ ਅਤੇ ਉੱਤਰੀ ਅਫਰੀਕੀ ਖੇਤਰ ਵਿੱਚ ਕੰਮ ਕਰਨ ਵਾਲੀ ਸਭ ਤੋਂ ਵੱਡੀ ਮਿਸਰ ਦੀਆਂ ਕੰਪਨੀਆਂ ਵਿੱਚੋਂ ਇੱਕ, ਹਸਨ ਅੱਲਮ ਹੋਲਡਿੰਗ ਕੰਪਨੀ ਦੇ ਸੀਈਓ ਸ਼੍ਰੀ ਹਸਨ ਅੱਲਮ ਨਾਲ ਮੁਲਾਕਾਤ ਕੀਤੀ।

 

ਉਨ੍ਹਾਂ ਨੇ ਅਖੁੱਟ ਊਰਜਾ, ਗ੍ਰੀਨ ਹਾਈਡ੍ਰੋਜਨ, ਇਨਫ੍ਰਾਸਟ੍ਰਕਚਰ ਢਾਂਚੇ ਅਤੇ ਨਿਰਮਾਣ ਖੇਤਰਾਂ ਵਿੱਚ ਭਾਰਤੀ ਕੰਪਨੀਆਂ ਦੇ ਨਾਲ ਗੂੜ੍ਹਾ ਸਹਿਯੋਗ ਬਣਾਉਣ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ।

 

************

 

ਡੀਐੱਸ