Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂਐੱਨਡਬਲਿਊਟੀਓ) ਵਲੋਂ ਗੁਜਰਾਤ ਵਿੱਚ ਧੋਰਡੋ( Dhordo) ਨੂੰ ਸਰਵੋਤਮ ਸੈਰ-ਸਪਾਟਾ ਪਿੰਡ ਵਜੋਂ ਘੋਸ਼ਿਤ ਕਰਨ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂਐੱਨਡਬਲਿਊਟੀਓ) ਵਲੋਂ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਧੋਰਡੋ ਪਿੰਡ ਨੂੰ ਸਰਵੋਤਮ ਸੈਰ-ਸਪਾਟਾ ਪਿੰਡ ਘੋਸ਼ਿਤ ਕਰਨ ਦੀ ਪ੍ਰਸ਼ੰਸਾ ਕੀਤੀ।

ਧੋਰਡੋ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ 2009 ਅਤੇ 2015 ਵਿੱਚ ਧੋਰਡੋ ਪਿੰਡ ਦੀ ਆਪਣੀ ਫੇਰੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਕੱਛ ਦੇ ਧੋਰਡੋ ਪਿੰਡ ਨੂੰ ਇਸ ਦੀ ਸਮ੍ਰਿੱਧ ਸੰਸਕ੍ਰਿਤਕ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਲਈ ਸਨਮਾਨਿਤ ਕੀਤੇ ਜਾਣ ‘ਤੇ ਮੈਂ ਬੇਹੱਦ ਰੋਮਾਂਚਿਤ ਹਾਂ। ਇਹ ਸਨਮਾਨ ਨਾ ਸਿਰਫ਼ ਭਾਰਤੀ ਸੈਰ-ਸਪਾਟੇ ਦੀ ਸੰਭਾਵਨਾ, ਸਗੋਂ ਖਾਸ ਤੌਰ ‘ਤੇ ਕੱਛ ਦੇ ਲੋਕਾਂ ਦੇ ਸਮਰਪਣ ਨੂੰ ਵੀ ਦਰਸਾਉਂਦਾ ਹੈ।”

ਧੋਰਡੋ ਇਸੇ ਤਰ੍ਹਾਂ ਰੌਸ਼ਨ ਰਹੇ ਅਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਰਹੇ!

ਮੈਂ ਸਾਲ 2009 ਅਤੇ 2015 ਵਿੱਚ ਧੋਰਡੋ ਦੀਆਂ ਆਪਣੀਆਂ ਫੇਰੀਆਂ ਦੀਆਂ ਕੁਝ ਯਾਦਾਂ ਸਾਂਝੀਆਂ ਕਰ ਰਿਹਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਧੋਰਡੋ ਦੀਆਂ ਆਪਣੀਆਂ ਪਿਛਲੀਆਂ ਫੇਰੀਆਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਵੀ ਸੱਦਾ ਦਿੰਦਾ ਹਾਂ। ਇਸ ਨਾਲ ਹੋਰ ਵੀ ਲੋਕ ਇੱਥੇ ਆਉਣ ਲਈ ਪ੍ਰੇਰਿਤ ਹੋਣਗੇ ਅਤੇ #AmazingDhordo ਦੀ ਵਰਤੋਂ ਕਰਨਾ ਨਾ ਭੁੱਲੋ।”

***

ਡੀਐੱਸ/ਆਰਟੀ