Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕਰਨ ਦਾ ਸੱਦਾ ਸਵੀਕਾਰ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕਰਨ ਦੇ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਦੇ ਸੱਦੇ ਨੂੰ ਸਵੀਕਾਰ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਸਾਂਝੇ ਲੋਕਤੰਤਰੀ ਮੁੱਲਾਂ, ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਮਜ਼ਬੂਤ ਆਪਸੀ ਸਬੰਧਾਂ ਅਤੇ ਗਲੋਬਲ ਸ਼ਾਂਤੀ ਅਤੇ ਸਮ੍ਰਿੱਧੀ ਦੇ ਪ੍ਰਤੀ ਅਟੂਟ ਪ੍ਰਤੀਬੱਧਤਾ ਦੀ ਨੀਂਹ ’ਤੇ ਬਣੀ ਭਾਰਤ ਅਤੇ ਅਮਰੀਕਾ ਦੇ ਵਿੱਚ ਵਿਆਪਕ ਗਲੋਬਲ ਰਣਨੀਤਿਕ ਸਾਂਝੇਦਾਰੀ ’ਤੇ ਮਾਣ ਵਿਅਕਤ ਕੀਤਾ।

ਸੰਯੁਕਤ ਰਾਜ ਅਮਰੀਕਾ ਦੇ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਕੇਵਿਨ ਮੈਕਕਾਰਥੀ, ਮਿਚ ਮੈਕਕੋਨੇਲ, ਚਾਰਲਸ ਸ਼ੂਮਰ ਅਤੇ ਹਕੀਮ ਜੈਫਰੀਸ ਨੂੰ ਇਸ ਅਨੁਗ੍ਰਹਿਪੂਰਣ ਸੱਦੇ ਲਈ ਧੰਨਵਾਦ। ਮੈਂ ਇਸ ਨੂੰ ਸਵੀਕਾਰ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਅਤੇ ਇੱਕ ਵਾਰ ਫਿਰ ਕਾਂਗਰਸ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਤਸੁਕ ਹਾਂ। ਸਾਨੂੰ ਸਾਂਝੇ ਲੋਕਤੰਤਰੀ ਮੁੱਲਾਂ, ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਮਜ਼ਬੂਤ ਆਪਸੀ ਸਬੰਧਾਂ ਅਤੇ ਗਲੋਬਲ ਸ਼ਾਂਤੀ ਅਤੇ ਸਮ੍ਰਿੱਧੀ ਦੇ ਪ੍ਰਤੀ ਅਟੂਟ ਪ੍ਰਤੀਬੱਧਤਾ ਦੀ ਨੀਂਹ ’ਤੇ ਬਣੀ ਅਮਰੀਕਾ ਦੇ ਨਾਲ ਸਾਡੀ ਵਿਆਪਕ ਗਲੋਬਲ ਰਣਨੀਤਿਕ ਸਾਂਝੇਦਾਰੀ ’ਤੇ ਮਾਣ ਹੈ।”

 

***************

ਡੀਐੱਸ/ਟੀਐੱਸ