Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਤਮਿਲ ਸਮੁਦਾਇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲੰਬੋ ਵਿੱਚ ਸ੍ਰੀਲੰਕਾ ਦੇ ਤਮਿਲ ਸਮੁਦਾਇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ, ਉਨ੍ਹਾਂ ਨੇ ਸਨਮਾਨਿਤ ਤਮਿਲ ਨੇਤਾਵਾਂ ਥਿਰੂ ਆਰ. ਸੰਪੰਥਨ ਅਤੇ ਥਿਰੂ ਮਾਵਈ ਸੇਨਾਥਿਰਾਜਾ (Thiru R. Sampanthan and Thiru Mavai Senathirajah) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

ਸ੍ਰੀਲੰਕਾ ਦੇ ਤਮਿਲ ਸਮੁਦਾਇ ਦੇ ਨੇਤਾਵਾਂ ਨੂੰ ਮਿਲਣਾ ਹਮੇਸ਼ਾ ਖੁਸ਼ੀ ਦੀ ਬਾਤ ਹੁੰਦੀ ਹੈ। ਸਨਮਾਨਿਤ ਤਮਿਲ ਨੇਤਾਵਾਂ ਥਿਰੂ ਆਰ. ਸੰਪੰਥਨ ਅਤੇ ਥਿਰੂ ਮਾਵਈ ਸੇਨਾਥਿਰਾਜਾ (Thiru R. Sampanthan and Thiru Mavai Senathirajah) ਦੇ ਅਕਾਲ ਚਲਾਣੇ ‘ਤੇ ਆਪਣੀ ਸੰਵੇਦਨਾ ਵਿਅਕਤ ਕੀਤੀ, ਮੈਂ ਦੋਹਾਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਸਾਂ। ਸੰਯੁਕਤ ਸ੍ਰੀਲੰਕਾ ਵਿੱਚ ਤਮਿਲ ਸਮੁਦਾਇ ਦੇ ਲਈ ਸਮਾਨਤਾ, ਸਨਮਾਨ ਅਤੇ ਨਿਆਂ ਦੇ ਜੀਵਨ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੁਹਰਾਈ। ਮੇਰੀ ਯਾਤਰਾ ਦੇ ਦੌਰਾਨ ਸ਼ੁਰੂ ਕੀਤੇ ਗਏ ਕਈ ਪ੍ਰੋਜੈਕਟ ਅਤੇ ਪਹਿਲਾਂ ਉਨ੍ਹਾਂ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪ੍ਰਗਤੀ ਵਿੱਚ ਯੋਗਦਾਨ ਦੇਣਗੇ।

***

ਐੱਮਜੇਪੀਐੱਸ/ਐੱਸਆਰ