Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੌਰ ਊਰਜਾ ਦੇ ਕੁਸ਼ਲ ਉਪਯੋਗ ਦੇ ਲਈ ਗੋਆ ਸੋਲਰ ਰੂਫਟੌਪ ਪੋਰਟਲ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਗੋਆ ਸੋਲਰ ਰੂਫਟੌਪ ਪੋਰਟਲ ਸੌਰ ਊਰਜਾ ਦੇ ਕੁਸ਼ਲ ਉਪਯੋਗ ਅਤੇ ਟਿਕਾਊ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਉਤਕ੍ਰਿਸ਼ਟ ਪਹਿਲ ਹੈ। ਸੋਲਰ ਰੂਫਟੌਪ ਔਨਲਾਈਨ ਪੋਰਟਲ goasolar.in  ਨੂੰ ਗੋਆ ਊਰਜਾ ਵਿਕਾਸ ਏਜੰਸੀ (ਜੀਈਡੀਏ) ਦੁਆਰਾ ਨਵੀਨ ਅਤੇ ਅਖੁੱਟ ਊਰਜਾ ਵਿਭਾਗ ਅਤੇ ਬਿਜਲੀ ਵਿਭਾਗ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ।

ਗੋਆ ਦੇ ਮੁੱਖ ਮੰਤਰੀ, ਡਾ. ਪ੍ਰਮੋਦ ਸਾਵੰਤ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਸੌਰ ਊਰਜਾ ਦੇ ਕੁਸ਼ਲ ਉਪਯੋਗ ਅਤੇ ਟਿਕਾਊ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਉਤਕ੍ਰਿਸ਼ਟ ਪਹਿਲ”

****

ਡੀਐੱਸ/ਐੱਸਟੀ