Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੌਨੀ ਯੋਜਨਾ ਅਧੀਨ ਅਜੀ ਡੈਮ ਨੂੰ ਭਰਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਸੌਨੀ ਯੋਜਨਾ ਅਧੀਨ ਅਜੀ ਡੈਮ ਨੂੰ ਭਰਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਸੌਨੀ ਯੋਜਨਾ ਅਧੀਨ ਅਜੀ ਡੈਮ ਨੂੰ ਭਰਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਸੌਨੀ ਯੋਜਨਾ ਅਧੀਨ ਅਜੀ ਡੈਮ ਨੂੰ ਭਰਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਕੋਟ ਨੇੜੇ ਸੌਨੀ ਯੋਜਨਾ ਅਧੀਨ ਅਜੀ ਡੈਮ ਨੂੰ ਭਰਨ ਦੇ ਕੰਮ ਦਾ ਉਦਘਾਟਨ ਕੀਤਾ।

ਇਸ ਮੌਕੇ `ਤੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੁਜਰਾਤ ਬੀਤੇ ਸਮੇਂ ਤੋਂ, ਜਦੋਂ ਕਿ ਇੱਥੇ ਪਾਣੀ ਦੀ ਭਾਰੀ ਕਮੀ ਹੁੰਦੀ ਸੀ, ਇੱਕ ਲੰਬਾ ਰਸਤਾ ਪਾਰ ਕਰਕੇ ਆਇਆ ਹੈ।

ਉਨ੍ਹਾਂ ਕਿਹਾ ਕਿ ਬੀਤੇ ਦੋ ਦਹਾਕਿਆਂ ਵਿੱਚ ਗੁਜਰਾਤ ਨੇ ਵਿਕਾਸ ਦੀ ਯਾਤਰਾ ਵਿਚ ਕਈ ਹਾਂ-ਪੱਖੀ ਤਬਦੀਲੀਆਂ ਵੇਖੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਧੇਰੇ ਲੋਕਾਂ ਦੀ ਪਾਣੀ ਤੱਕ ਪਹੁੰਚ ਹੋਣ ਨਾਲ ਤਰੱਕੀ ਦੇ ਵਧੇਰੇ ਦਰਵਾਜ਼ੇ ਖੁਲ੍ਹਣਗੇ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਦੀ ਪਹਿਲ ਜਲਦੀ ਤੋਂ ਜਲਦੀ ਪਾਣੀ ਮੁਹੱਈਆ ਕਰਵਾਉਣ ਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇੱਕ ਜ਼ਿੰਮੇਵਾਰੀ ਹੈ ਕਿ ਪਾਣੀ ਦਾ ਧਿਆਨ ਰੱਖਿਆ ਜਾਵੇ ਅਤੇ ਜਿੰਨਾ ਵੀ ਸੰਭਵ ਹੋਵੇ ਪਾਣੀ ਬਚਾਇਆ ਜਾਵੇ।

ਉਨ੍ਹਾਂ ਪਾਣੀ ਦੀ ਸੰਭਾਲ ਬਾਰੇ ਨਵੀਂ ਟੈਕਨੋਲੋਜੀ ਨੂੰ ਅਪਣਾਉਣ `ਤੇ ਜ਼ੋਰ ਦਿੱਤਾ।

AK/SK