Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੈਂਟਰ ਫੌਰ ਬ੍ਰੇਨ ਰਿਸਰਚ ਦਾ ਉਦਘਾਟਨ ਕੀਤਾ ਅਤੇ ਆਈਆਈਐੱਸਸੀ ਬੰਗਲੁਰੂ ਵਿਖੇ ਬਾਗਚੀ ਪਾਰਥਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਸੈਂਟਰ ਫੌਰ ਬ੍ਰੇਨ ਰਿਸਰਚ ਦਾ ਉਦਘਾਟਨ ਕੀਤਾ ਅਤੇ ਆਈਆਈਐੱਸਸੀ ਬੰਗਲੁਰੂ ਵਿਖੇ ਬਾਗਚੀ ਪਾਰਥਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ


 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿਮਾਗ ਦੀ ਖੋਜ ਬਾਰੇ ਕੇਂਦਰ (ਸੈਂਟਰ ਫੌਰ ਬ੍ਰੇਨ ਰਿਸਰਚ) ਦਾ ਉਦਘਾਟਨ ਕੀਤਾ ਅਤੇ ਆਈਆਈਐੱਸਸੀ (IISc) ਬੰਗਲੁਰੂ ਵਿਖੇ ਬਾਗਚੀ ਪਾਰਥਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

 

 ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਮੈਨੂੰ “@iiscbangalore ਵਿਖੇ ਦਿਮਾਗ ਦੀ ਖੋਜ ਬਾਰੇ ਕੇਂਦਰ ਦਾ ਉਦਘਾਟਨ ਕਰਕੇ ਖੁਸ਼ੀ ਹੋਈ।  ਇਹ ਖੁਸ਼ੀ ਇਸ ਲਈ ਵੀ ਅਧਿਕ ਹੈ ਕਿਉਂਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਮਾਣ ਵੀ ਮੈਨੂੰ ਹੀ ਮਿਲਿਆ ਸੀ। ਇਹ ਕੇਂਦਰ ਦਿਮਾਗ ਨਾਲ ਸਬੰਧਿਤ ਵਿਕਾਰਾਂ ਦਾ ਪ੍ਰਬੰਧਨ ਕਰਨ ਦੇ ਤਰੀਕਿਆਂ ਬਾਰੇ ਖੋਜ ਵਿੱਚ ਸਭ ਤੋਂ ਮੋਹਰੀ ਸਾਬਤ ਹੋਵੇਗਾ।”

 

 “ਅਜਿਹੇ ਸਮੇਂ ਜਦੋਂ ਹਰ ਦੇਸ਼ ਨੂੰ ਸਿਹਤ ਸੰਭਾਲ਼ ਨੂੰ ਸਭ ਤੋਂ ਵੱਧ ਮਹੱਤਵ ਦੇਣਾ ਚਾਹੀਦਾ ਹੈ, ਬਾਗਚੀ ਪਾਰਥਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਜਿਹੇ ਪ੍ਰਯਤਨ ਬਹੁਤ ਮਹੱਤਵ ਰੱਖਦੇ ਹਨ।  ਆਉਣ ਵਾਲੇ ਸਮੇਂ ਵਿੱਚ, ਇਹ ਸਿਹਤ ਸੰਭਾਲ਼ ਸਮਰੱਥਾ ਨੂੰ ਮਜ਼ਬੂਤ ​​ਕਰੇਗਾ ਅਤੇ ਇਸ ਸੈਕਟਰ ਵਿੱਚ ਮੋਹਰੀ ਖੋਜ ਨੂੰ ਉਤਸ਼ਾਹਿਤ ਕਰੇਗਾ।” 

 

 

 ਸੈਂਟਰ ਫੌਰ ਬ੍ਰੇਨ ਰਿਸਰਚ ਨੂੰ ਆਪਣੀ ਕਿਸਮ ਦੀ ਇੱਕ ਅਨੂਠੀ ਖੋਜ ਸੁਵਿਧਾ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਉਮਰ ਨਾਲ ਸਬੰਧਿਤ ਦਿਮਾਗੀ ਵਿਕਾਰਾਂ ਦੇ ਪ੍ਰਬੰਧਨ ਲਈ ਸਬੂਤ ਅਧਾਰਿਤ ਜਨਤਕ ਸਿਹਤ ਦਖਲ਼ ਪ੍ਰਦਾਨ ਕਰਨ ਲਈ ਮਹੱਤਵਪੂਰਨ ਖੋਜ ਕਰਨ ‘ਤੇ ਕੇਂਦ੍ਰਿਤ ਹੈ।  832 ਬਿਸਤਰਿਆਂ ਵਾਲਾ ਬਾਗਚੀ ਪਾਰਥਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਆਈਆਈਐੱਸਸੀ ਬੰਗਲੁਰੂ ਦੇ ਕੈਂਪਸ ਵਿੱਚ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਪ੍ਰਤਿਸ਼ਠਿਤ ਇੰਸਟੀਟਿਊਟ ਵਿੱਚ ਵਿਗਿਆਨ, ਇੰਜੀਨੀਅਰਿੰਗ ਅਤੇ ਮੈਡੀਸਿਨ ਨੂੰ ਏਕੀਕ੍ਰਿਤ ਕਰਨ ਵਿੱਚ ਮਦਦ ਕਰੇਗਾ। ਇਹ ਦੇਸ਼ ਵਿੱਚ ਕਲੀਨਿਕਲ ਰਿਸਰਚ ਨੂੰ ਵੱਡਾ ਹੁਲਾਰਾ ਪ੍ਰਦਾਨ ਕਰੇਗਾ ਅਤੇ ਇਨੋਵੇਟਿਵ ਸਮਾਧਾਨ ਢੂੰਡਣ ਲਈ ਕੰਮ ਕਰੇਗਾ ਜੋ ਦੇਸ਼ ਵਿੱਚ ਸਿਹਤ ਸੰਭਾਲ਼ ਸੇਵਾਵਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ।

*****

 

ਡੀਐੱਸ