Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੇਪਕ ਟਕਰਾ ਵਰਲਡ ਕੱਪ 2025 ਵਿੱਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਉਣ ‘ਤੇ ਪੁਰਸ਼ ਰੇਗੁ ਟੀਮ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਪਕ ਟਕਰਾ ਵਰਲਡ ਕੱਪ 2025 ਵਿੱਚ ਭਾਰਤੀ ਸੇਪਕ ਟਕਰਾ ਦਲ ਨੂੰ ਉਨ੍ਹਾਂ ਦੇ ਅਭੂਤਪੂਰਵ ਪ੍ਰਦਰਸ਼ਨ ਦੇ ਲਈ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ ਦੇ ਲਈ ਪਹਿਲਾ ਗੋਲਡ ਮੈਡਲ ਲਿਆਉਣ ‘ਤੇ ਭੀ ਟੀਮ ਦੀ ਸ਼ਲਾਘਾ ਕੀਤੀ।

 

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

“ਸੇਪਕ ਟਕਰਾ ਵਰਲਡ ਕੱਪ 2025 ਵਿੱਚ ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ਦੇ ਲਈ ਸਾਡੇ ਦਲ ਨੂੰ ਵਧਾਈਆਂ! ਇਹ ਦਲ 7 ਮੈਡਲ ਲੈ ਕੇ ਆਇਆ ਹੈ। ਪੁਰਸ਼ਾਂ ਦੀ ਰੇਗੁ ਟੀਮ ਨੇ ਭਾਰਤ ਦੇ ਲਈ ਪਹਿਲਾ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ।

ਇਹ ਸ਼ਾਨਦਾਰ ਪ੍ਰਦਰਸ਼ਨ ਗਲੋਬਲ ਸੇਪਕ ਟਕਰਾ ਦੀ ਖੇਡ ਵਿੱਚ ਭਾਰਤ ਦੇ ਲਈ ਆਸ਼ਾਜਨਕ ਭਵਿੱਖ ਦਾ ਸੰਕੇਤ ਦਿੰਦਾ ਹੈ।”

*********

ਐੱਮਜੇਪੀਐੱਸ/ਐੱਸਆਰ