Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਦੂਸਰੇ ਭਾਰਤ-ਕੈਰੀਕੌਮ ਸਮਿਟ (Second India-CARICOM Summit) ਦੇ ਅਵਸਰ ‘ਤੇ ਸੇਂਟ ਲੂਸੀਆ  ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਫਿਲਿਪ ਜੇ. ਪਿਅਰੇ ਦੇ ਨਾਲ ਸਾਰਥਕ ਚਰਚਾ ਕੀਤੀ।

 

ਦੋਹਾਂ ਲੀਡਰਾਂ ਨੇ ਸਮਰੱਥਾ ਨਿਰਮਾਣ, ਸਿੱਖਿਆ, ਸਿਹਤ, ਅਖੁੱਟ ਊਰਜਾ, ਕ੍ਰਿਕਟ ਅਤੇ ਯੋਗ ਸਹਿਤ ਕਈ ਮੁੱਦਿਆਂ ‘ਤੇ ਦੁਵੱਲੇ ਸਹਿਯੋਗ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਪਿਅਰੇ ਨੇ ਭਾਰਤ-ਕੈਰੀਕੌਮ ਸਾਂਝੇਦਾਰੀ (India- CARICOM partnership) ਨੂੰ ਮਜ਼ਬੂਤ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਦੀ ਸੱਤ ਸੂਤਰੀ ਯੋਜਨਾ (Prime Minister’s seven point plan) ਦੀ ਸ਼ਲਾਘਾ ਕੀਤੀ।

 

 ਦੋਹਾਂ ਲੀਡਰਾਂ ਨੇ ਜਲਵਾਯੂ ਪਰਿਵਰਤਨ ਤੋਂ ਉਤਪੰਨ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਿਯੋਗ ਦੇ ਮਹੱਤਵ ‘ਤੇ ਭੀ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਛੋਟੇ ਟਾਪੂ ਰਾਸ਼ਟਰਾਂ (small island nations) ਵਿੱਚ ਆਪਦਾ ਪ੍ਰਬੰਧਨ ਸਮਰੱਥਾਵਾਂ ਅਤੇ ਲਚੀਲੇਪਣ (disaster management capacities and resilience) ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

 

 

***

ਐੱਮਜੇਪੀਐੱਸ/ਐੱਸਆਰ