Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੂਰਤ ਤਿਰੰਗਾ ਯਾਤਰਾ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸੂਰਤ ਤਿਰੰਗਾ ਯਾਤਰਾ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੂਰਤ ਵਿੱਚ ਤਿਰੰਗਾ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸਾਰਿਆਂ ਨੂੰ ਅੰਮ੍ਰਿਤ ਮਹੋਤਸਵ ਦੀਆਂ ਸ਼ੁਭਕਾਮਨਾਵਾਂ ਦੇ ਕੇ ਕੀਤੀ ਅਤੇ ਦੁਹਰਾਇਆ ਕਿ ਕੁਝ ਹੀ ਦਿਨਾਂ ਵਿੱਚ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਇਸ ਇਤਿਹਾਸਕ ਆਜ਼ਾਦੀ ਦਿਵਸ ਦੀ ਤਿਆਰੀ ਕਰ ਰਹੇ ਹਾਂ ਕਿਉਂਕਿ ਭਾਰਤ ਦੇ ਹਰ ਕੋਨੇ ਵਿੱਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਗੁਜਰਾਤ ਦਾ ਹਰ ਕੋਨਾ ਉਤਸ਼ਾਹ ਨਾਲ ਭਰਿਆ ਹੋਇਆ ਹੈ ਅਤੇ ਸੂਰਤ ਨੇ ਆਪਣੀ ਸ਼ਾਨ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ, ”ਪੂਰੇ ਦੇਸ਼ ਦਾ ਧਿਆਨ ਅੱਜ ਸੂਰਤ ਤੇ ਹੈ। ਸੂਰਤ ਦੀ ਤਿਰੰਗਾ ਯਾਤਰਾ ਚ ਇੱਕ ਤਰ੍ਹਾਂ ਨਾਲ ਮਿੰਨੀ ਭਾਰਤ ਨਜ਼ਰ ਆ ਰਿਹਾ ਹੈ। ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇਸ ਵਿੱਚ ਇਕੱਠੇ ਸ਼ਾਮਲ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸੂਰਤ ਨੇ ਤਿਰੰਗੇ ਦੀ ਅਸਲ ਏਕਤਾ ਸ਼ਕਤੀ ਨੂੰ ਦਿਖਾਇਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਸੂਰਤ ਨੇ ਆਪਣੇ ਕਾਰੋਬਾਰ ਅਤੇ ਉਦਯੋਗਾਂ ਨਾਲ ਦੁਨੀਆ ਤੇ ਆਪਣੀ ਪਹਿਚਾਣ ਬਣਾਈ ਹੈਪਰ ਅੱਜ ਤਿਰੰਗਾ ਯਾਤਰਾ ਪੂਰੀ ਦੁਨੀਆ ਲਈ ਧਿਆਨ ਦਾ ਕੇਂਦਰ ਹੋਵੇਗੀ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੂਰਤ ਦੇ ਲੋਕਾਂ ਦਾ ਜ਼ਿਕਰ ਕੀਤਾਜਿਨ੍ਹਾਂ ਨੇ ਤਿਰੰਗਾ ਯਾਤਰਾ ਵਿੱਚ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਭਾਵਨਾ ਨੂੰ ਜ਼ਿੰਦਾ ਕੀਤਾ। ਉਨ੍ਹਾਂ ਨੇ ਕਿਹਾ, “ਕੋਈ ਕੱਪੜਾ ਵੇਚਣ ਵਾਲਾ ਹੈਕੋਈ ਦੁਕਾਨਦਾਰ ਹੈਕੋਈ ਹੱਥ ਕਰਘਾ ਦਾ ਕਾਰੀਗਰ ਹੈਕੋਈ ਸਿਲਾਈ-ਕਢਾਈ ਦਾ ਕਾਰੀਗਰ ਹੈਕੋਈ ਟ੍ਰਾਂਸਪੋਰਟ ਨਾਲ ਜੁੜਿਆ ਹੈਇਹ ਸਾਰੇ ਇੱਕ ਦੂਸਰੇ ਨਾਲ ਜੁੜੇ ਹੋਏ ਹਨ।” ਉਨ੍ਹਾਂ ਨੇ ਸੂਰਤ ਦੇ ਸਮੁੱਚੇ ਟੈਕਸਟਾਈਲ ਉਦਯੋਗ ਦੇ ਯਤਨਾਂ ਦੀ ਸ਼ਲਾਘਾ ਕੀਤੀਜਿਨ੍ਹਾਂ ਨੇ ਇਸ ਨੂੰ ਇੱਕ ਸ਼ਾਨਦਾਰ ਸਮਾਗਮ ਵਿੱਚ ਬਦਲ ਦਿੱਤਾ। ਪ੍ਰਧਾਨ ਮੰਤਰੀ ਨੇ ਤਿਰੰਗਾ ਮੁਹਿੰਮ ਵਿੱਚ ਇਸ ਜਨ ਭਾਗੀਦਾਰੀ ਲਈ ਸਾਰਿਆਂਖਾਸ ਤੌਰ ਤੇ ਸ਼੍ਰੀ ਸਨਵਰ ਪ੍ਰਸਾਦ ਬੁਧੀਆ ਅਤੇ ਸਾਕੇਤ – ਸਰਵਿਸ ਇਜ਼ ਦ ਗੋਲ‘ (ਸੇਵਾ ਹੀ ਲਕਸ਼) ਸਮੂਹ ਨਾਲ ਜੁੜੇ ਵਲੰਟੀਅਰਾਂ ਨੂੰ ਨੂੰ ਵਧਾਈ ਦਿੱਤੀਜਿਨ੍ਹਾਂ ਨੇ ਇਸ ਪਹਿਲਕਦਮੀ ਨੂੰ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਜੀ ਦਾ ਵੀ ਧੰਨਵਾਦ ਕੀਤਾਜਿਨ੍ਹਾਂ ਨੇ ਇਸ ਪਹਿਲ ਨੂੰ ਸ਼ਕਤੀ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਰਾਸ਼ਟਰੀ ਝੰਡਾ ਦੇਸ਼ ਦੇ ਟੈਕਸਟਾਈਲ ਉਦਯੋਗਦੇਸ਼ ਦੀ ਖਾਦੀ ਅਤੇ ਸਾਡੀ ਆਤਮਨਿਰਭਰਤਾ ਦਾ ਪ੍ਰਤੀਕ ਰਿਹਾ ਹੈ।” ਉਨ੍ਹਾਂ ਕਿਹਾ ਕਿ ਸੂਰਤ ਨੇ ਹਮੇਸ਼ਾ ਇਸ ਖੇਤਰ ਵਿੱਚ ਆਤਮਨਿਰਭਰ ਭਾਰਤ ਦਾ ਆਧਾਰ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਗੁਜਰਾਤ ਨੇ ਬਾਪੂ ਦੇ ਰੂਪ ਵਿੱਚ ਸੁਤੰਤਰਤਾ ਸੰਗ੍ਰਾਮ ਦੀ ਅਗਵਾਈ ਕੀਤੀ ਅਤੇ ਲੋਹ ਪੁਰਸ਼ ਸਰਦਾਰ ਪਟੇਲ ਵਰਗੇ ਨਾਇਕ ਦਿੱਤੇਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਨੀਂਹ ਰੱਖੀ। ਬਰਦੌਲੀ ਅੰਦੋਲਨ ਅਤੇ ਡਾਂਡੀ ਯਾਤਰਾ ਤੋਂ ਨਿਕਲੇ ਸੰਦੇਸ਼ ਨੇ ਪੂਰੇ ਦੇਸ਼ ਨੂੰ ਇਕਜੁੱਟ ਕੀਤਾ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਤਿਰੰਗੇ ਵਿੱਚ ਸਿਰਫ਼ ਤਿੰਨ ਰੰਗ ਨਹੀਂ ਹਨਸਗੋਂ ਇਹ ਸਾਡੇ ਅਤੀਤ ਦੇ ਮਾਣ ਦਾ ਪ੍ਰਤੀਬਿੰਬਵਰਤਮਾਨ ਅਤੇ ਭਵਿੱਖ ਦੇ ਸਾਡੇ ਸੁਪਨਿਆਂ ਪ੍ਰਤੀ ਸਾਡੀ ਪ੍ਰਤੀਬੱਧਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਤਿਰੰਗਾ ਭਾਰਤ ਦੀ ਏਕਤਾਭਾਰਤ ਦੀ ਅਖੰਡਤਾ ਅਤੇ ਭਾਰਤ ਦੀ ਵਿਵਿਧਤਾ ਦਾ ਪ੍ਰਤੀਕ ਹੈ। ਸਾਡੇ ਜੋਧਿਆਂ ਨੇ ਤਿਰੰਗੇ ਵਿੱਚ ਦੇਸ਼ ਦਾ ਭਵਿੱਖ ਦੇਖਿਆਦੇਸ਼ ਦੇ ਸੁਪਨੇ ਦੇਖੇ ਅਤੇ ਇਸ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਝੁਕਣ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਜਦੋਂ ਅਸੀਂ ਇੱਕ ਨਵੇਂ ਭਾਰਤ ਦੀ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਾਂਤਿਰੰਗਾ ਇੱਕ ਵਾਰ ਫਿਰ ਭਾਰਤ ਦੀ ਏਕਤਾ ਅਤੇ ਚੇਤਨਾ ਨੂੰ ਦਰਸਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਦੇਸ਼ ਭਰ ਵਿੱਚ ਕੱਢੀਆਂ ਜਾ ਰਹੀਆਂ ਤਿਰੰਗਾ ਯਾਤਰਾਵਾਂ ਹਰ ਘਰ ਤਿਰੰਗਾ ਅਭਿਆਨ ਦੀ ਸ਼ਕਤੀ ਅਤੇ ਸ਼ਰਧਾ ਦਾ ਪ੍ਰਤੀਬਿੰਬ ਹਨ। ਪ੍ਰਧਾਨ ਮੰਤਰੀ ਨੇ ਕਿਹਾ, “13 ਤੋਂ 15 ਅਗਸਤ ਤੱਕ ਭਾਰਤ ਦੇ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ। ਸਮਾਜ ਦੇ ਹਰ ਵਰਗਹਰ ਜਾਤ ਅਤੇ ਧਰਮ ਦੇ ਲੋਕ ਸਿਰਫ਼ ਇੱਕ ਪਹਿਚਾਣ ਨਾਲ ਆਪਸ ਵਿੱਚ ਜੁੜ ਰਹੇ ਹਨ। ਇਹ ਭਾਰਤ ਦੇ ਫਰਜ਼ਾਂ ਪ੍ਰਤੀ ਨਿਸ਼ਠਾ ਰੱਖਣ ਵਾਲੇ ਨਾਗਰਿਕ ਦੀ ਪਹਿਚਾਣ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਰਤ ਮਾਂ ਦੇ ਬੱਚੇ ਦੀ ਪਹਿਚਾਣ ਹੈ। ਪ੍ਰਧਾਨ ਮੰਤਰੀ ਨੇ ਹਰ ਘਰ ਤਿਰੰਗਾ ਮੁਹਿੰਮ ਦਾ ਸਮਰਥਨ ਕਰਨ ਲਈ ਪੁਰਸ਼ਾਂ ਅਤੇ ਮਹਿਲਾਵਾਂਨੌਜਵਾਨਾਂਬਜ਼ੁਰਗਾਂਹਰ ਕਿਸੇ ਵਲੋਂ ਆਪਣੀ ਭੂਮਿਕਾ ਨਿਭਾਉਣ ਤੇ ਬੇਹੱਦ ਤਸੱਲੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਹਰ ਘਰ ਤਿਰੰਗਾ ਮੁਹਿੰਮ ਕਾਰਨ ਬਹੁਤ ਸਾਰੇ ਗ਼ਰੀਬ ਲੋਕਜੁਲਾਹੇ ਅਤੇ ਹੱਥ ਕਰਘਾ ਕਾਮਿਆਂ ਨੂੰ ਵੀ ਅਤਿਰਿਕਤ ਆਮਦਨ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਣ ਵਾਲੇ ਅਜਿਹੇ ਸਮਾਗਮਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਜਨ ਭਾਗੀਦਾਰੀ ਦੀਆਂ ਇਹ ਮੁਹਿੰਮਾਂ ਨਿਊ ਇੰਡੀਆ ਦੀ ਨੀਂਹ ਨੂੰ ਮਜ਼ਬੂਤ ਕਰਨਗੀਆਂ।

 

 

 **********

ਡੀਐੱਸ/ਟੀਐੱਸ