Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੁਸ਼੍ਰੀ ਦੀਪਾਲੀ ਝਾਵੇਰੀ ਅਤੇ ਸ਼੍ਰੀ ਓਟਾ ਨੂੰ ਜਪਾਨ ਦੇ ਜੋਟੋ ਫਾਇਰ ਸਟੇਸ਼ਨ ਦੁਆਰਾ ਸਨਮਾਨਿਤ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਅਕਤੂਬਰ ਵਿੱਚ ਟੋਕਿਓ ਵਿੱਚ ਆਯੋਜਿਤ ਇੰਡੀਆ ਮਸਤੀ 2022 ਵਿੱਚ ਇੱਕ ਵਿਅਕਤੀ ਨੂੰ ਸੀਪੀਆਰ ਅਤੇ ਏਈਡੀ ਦੇਖ ਕੇ ਉਸ ਦੀ ਜਾਨ ਬਚਾਉਣ ਦੇ ਲਈ ਜਪਾਨ ਵਿੱਚ ਰਹਿਣ ਵਾਲੀ ਭਾਰਤੀ ਮਹਿਲਾ ਸੁਸ਼੍ਰੀ ਦੀਪਾਲੀ ਝਾਵੇਰੀ ਅਤੇ ਸ਼੍ਰੀ ਓਟਾ ਨੂੰ ਜੋਟੋ ਫਾਇਰ ਸਟੇਸ਼ਨ ਦੁਆਰਾ ਸਨਮਾਨਿਤ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

ਭਾਰਤ ਸਥਿਤ ਜਪਾਨ ਦੇ ਦੂਤਾਵਾਸ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਇਹ ਜਾਣ ਕੇ ਪ੍ਰਸੰਨਤਾ ਹੋਈ ਅਤੇ ਇਹ ਕਿਸੇ ਵੀ ਪ੍ਰਭਾਵਿਤ ਵਿਅਕਤੀ ਨੂੰ ਸਮੇਂ ‘ਤੇ ਸਹਾਇਤਾ ਦੇਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।”

***

 
ਡੀਐੱਸ/ਐੱਸਐੱਚ