ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੋਕੀਓ ਵਿੱਚ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸੀਨੀਅਰ ਸਲਾਹਕਾਰ ਸ਼੍ਰੀ ਓਸਾਮੁ ਸੁਜ਼ੂਕੀ ਦੇ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸ਼੍ਰੀ ਸੁਜ਼ੂਕੀ ਦੇ ਸਹਿਯੋਗ ਅਤੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਭਾਰਤ ਦੇ ਮੋਟਰ ਵਾਹਨ ਉਦਯੋਗ ਵਿੱਚ ਸੁਜ਼ੂਕੀ ਮੋਟਰਸ ਦੀ ਪਰਿਵਰਤਨਕਾਰੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਵੀ ਸਰਾਹਨਾ ਕੀਤੀ ਕਿ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਿਟਿਡ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ ਆਟੋਮੋਬਾਇਲ ਅਤੇ ਆਟੋ ਕੰਪੋਨੈਂਟ ਸੈਕਟਰ ਵਿੱਚ ਪ੍ਰੋਡਕਸ਼ਨ ਲਿੰਕਡ ਇੰਸੈਂਟਿਵਜ਼ (ਪੀਐੱਲਆਈ) ਸਕੀਮ ਦੇ ਤਹਿਤ ਸਵੀਕਾਰ ਕੀਤੇ ਬਿਨੈਕਾਰਾਂ ਵਿੱਚ ਸ਼ਾਮਲ ਸਨ।
ਉਨ੍ਹਾਂ ਨੇ ਟਿਕਾਊ ਵਿਕਾਸ ਦੇ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਦੇ ਨਾਲ-ਨਾਲ ਰੀਸਾਈਕਲਿੰਗ ਕੇਂਦਰਾਂ ਦੇ ਲਈ ਉਤਪਾਦਨ ਸੁਵਿਧਾਵਾਂ ਸਥਾਪਿਤ ਕਰਨ ਸਹਿਤ ਭਾਰਤ ਵਿੱਚ ਨਿਵੇਸ਼ ਦੇ ਹੋਰ ਅਵਸਰਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਜਪਾਨ-ਇੰਡੀਆ ਮੈਨੂਫੈਕਚਰਿੰਗ ਸੰਸਥਾਨਾਂ (ਜੇਆਈਐੱਮ) ਅਤੇ ਜਪਾਨੀ ਐਂਡਾਉਡ ਕੋਰਸਿਜ਼ (ਜੇਈਸੀ) ਦੇ ਜ਼ਰੀਏ ਕੌਸ਼ਲ ਵਿਕਾਸ ਸਹਿਤ ਭਾਰਤ ਵਿੱਚ ਸਥਾਨਕ ਇਨੋਵੇਸ਼ਨ ਪ੍ਰਣਾਲੀ ਦੇ ਨਿਰਮਾਣ ਦੀਆਂ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ।
***
ਡੀਐੱਸ/ਏਕੇ
Discussing innovation and economic linkages with a time tested and valued friend of India's...
— PMO India (@PMOIndia) May 23, 2022
PM @narendramodi met Advisor @suzukicojp, Mr. Osamu Suzuki. They talked about diverse opportunities in India, the strong India-Japan economic partnership and more. pic.twitter.com/v6Qac125g8