Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੁਗਮਯ ਭਾਰਤ ਅਭਿਯਾਨ ਦੇ 9 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਗਮਯ ਭਾਰਤ ਅਭਿਯਾਨ  ਦੇ 9 ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਲਈ ਪਹੁੰਚ, ਸਮਾਨਤਾ ਅਤੇ ਅਵਸਰ ਨੂੰ ਹੋਰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਦੇ ਧੀਰਜ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।

ਮਾਈਗੌਵਇੰਡੀਆ ਅਤੇ ਮੋਦੀ ਆਰਕਾਇਵ ਹੈਂਡਲ ਦੁਆਰਾ ਐਕਸ (X) ‘ਤੇ ਪੋਸਟਾਂ ਦੀ ਸੀਰੀਜ਼ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:-

ਅੱਜ ਅਸੀਂ #ਸੁਗਮਯ ਭਾਰਤ ਦੇ 9 ਵਰ੍ਹੇ  ਨੂੰ ਚਿੰਨ੍ਹਿਤ ਕਰਦੇ ਹਾਂ ਅਤੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਦੇ ਲਈ ਪਹੁੰਚ, ਸਮਾਨਤਾ ਅਤੇ ਅਵਸਰ ਨੂੰ ਹੋਰ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। 

ਉਨ੍ਹਾਂ ਨੇ ਕਿਹਾ, “ਸਾਡੇ ਦਿਵਿਯਾਂਗ ਭਰਾਵਾਂ ਦੇ ਧੀਰਜ ਅਤੇ ਉਪਲਬਧੀਆਂ ‘ਤੇ ਸਾਨੂੰ ਮਾਣ ਹੈ। ਇਸ ਦੀ ਜਿਉਂਦੀ ਜਾਗਦੀ ਉਦਾਹਰਣ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਸਫ਼ਲਤਾ ਹੈ। ਇਹ ਦਿਵਿਯਾਂਗ ਵਿਅਕਤੀਆਂ ਦੀ ‘ਕੈਨ ਡੂ’ ਭਾਵਨਾ ਨੂੰ ਦਰਸਾਉਂਦਾ ਹੈ। #ਸੁਗਮਯ ਭਾਰਤ ਦੇ 9 ਵਰ੍ਹੇ

“ਸੱਚਮੁੱਚ ਵਿੱਚ ਇੱਕ ਅਭੁੱਲ ਯਾਦ! #ਸੁਗਮਯ ਭਾਰਤ ਦੇ 9 ਵਰ੍ਹੇ

 

“ਦਿਵਿਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦਾ ਇਤਿਹਾਸਕ ਤੌਰ ‘ਤੇ ਪਾਸ ਹੋਣਾ ਦਿਵਿਯਾਂਗਜਨਾਂ ਦੇ  ਸਸ਼ਕਤੀਕਰਣ ਲਈ ਸਾਡੀ ਵਚਨਬੱਧਤਾ ਦਾ ਇੱਕ ਸਪਸ਼ਟ ਸੰਕੇਤ ਦੇਖਿਆ ਜਾ ਸਕਦਾ ਹੈ। #ਸੁਗਮਯ ਭਾਰਤ ਦੇ 9 ਵਰ੍ਹੇ

 ***********

ਐੱਮਜੇਪੀਐੱਸ/ਐੱਸਆਰ