Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿੱਕਿਮ ਦੇ ਲੋਕਾਂ ਨੂੰ ਰਾਜ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੱਕਿਮ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਉੱਥੋਂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਸਿੱਕਿਮ ਦੇ ਨਿਰੰਤਰ ਵਿਕਾਸ ਦੇ ਲਈ ਪ੍ਰਾਰਥਨਾ ਵੀ ਕੀਤੀ।

 

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 

‘‘ਸਿੱਕਿਮ ਦੀਆਂ ਮੇਰੀਆਂ ਭੈਣਾਂ ਅਤੇ ਮੇਰੇ ਭਰਾਵਾਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਅਸਧਾਰਣ ਕੁਦਰਤੀ ਸੁੰਦਰਤਾ ਅਤੇ ਮਿਹਨਤੀ ਲੋਕਾਂ ਨਾਲ ਭਰਪੂਰ ਇਹ ਇੱਕ ਅਦਭੁਤ ਰਾਜ ਹੈ। ਰਾਜ ਨੇ ਵਿਭਿੰਨ ਖੇਤਰਾਂ ਖਾਸ ਕਰਕੇ ਜੈਵਿਕ ਖੇਤੀ ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਮੈਂ ਸਿੱਕਿਮ ਦੇ ਨਿਰੰਤਰ ਵਿਕਾਸ ਦੇ ਲਈ ਪ੍ਰਾਰਥਨਾ ਕਰਦਾ ਹਾਂ।’’

 

 

****

ਡੀਐੱਸ/ਐੱਸਟੀ