Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿੱਕਿਆਂ ਦੀ ਨਵੀਂ ਕਮਜ਼ੋਰ ਨਜ਼ਰ ਅਨੁਕੂਲ ਸੀਰੀਜ਼ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ਸਿੱਕਿਆਂ ਦੀ  ਨਵੀਂ ਕਮਜ਼ੋਰ ਨਜ਼ਰ ਅਨੁਕੂਲ ਸੀਰੀਜ਼ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ਸਿੱਕਿਆਂ ਦੀ  ਨਵੀਂ ਕਮਜ਼ੋਰ ਨਜ਼ਰ ਅਨੁਕੂਲ ਸੀਰੀਜ਼ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ਸਿੱਕਿਆਂ ਦੀ  ਨਵੀਂ ਕਮਜ਼ੋਰ ਨਜ਼ਰ ਅਨੁਕੂਲ ਸੀਰੀਜ਼ ਜਾਰੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਸਿੱਕਿਆਂ ਦੀ ਨਵੀਂ ਕਮਜ਼ੋਰ ਨਜ਼ਰ ਅਨੁਕੂਲ ਸੀਰੀਜ਼ ਜਾਰੀ ਕੀਤੀ। 1 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੀ ਕੀਮਤ ਦੇ ਇਹ ਸਿੱਕੇ ਨਵੀਂ ਸੀਰੀਜ਼ ਦੇ ਹਿੱਸੇ ਵਜੋਂ ਜਾਰੀ ਕੀਤੇ ਗਏ ਹਨ।

ਇਹ ਸਿੱਕੇ 7, ਲੋਕ ਕਲਿਆਣ ਮਾਰਗ ਵਿਖੇ ਇਕ ਸਮਾਰੋਹ ਵਿਚ ਜਾਰੀ ਕੀਤੇ ਗਏ। ਇਸ ਸਮਾਰੋਹ ਵਿੱਚ ਕਮਜ਼ੋਰ ਦ੍ਰਿਸ਼ਟੀ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਮੇਜ਼ਬਾਨੀ ਕਰਨ ਵਿਚ ਖੁਸ਼ੀ ਮਹਿਸੂਸ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਇਕ ਮੌਕਾ ਮਿਲਣ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਨਵੀਂ ਸੀਰੀਜ਼ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰੀ ਮੀਲ ਤੱਕ ਅਤੇ ਆਖਰੀ ਵਿਅਕਤੀ ਤੱਕ ਪਹੁੰਚਣ ਦਾ ਕੇਂਦਰ ਸਰਕਾਰ ਦਾ ਵਿਜ਼ਨ। ਉਨ੍ਹਾਂ ਕਿਹਾ ਕਿ ਨਵੀਂ ਸੀਰੀਜ਼ ਦੇ ਸਿੱਕੇ ਉਸ ਵਿਜ਼ਨ ਨੂੰ ਧਿਆਨ ਵਿਚ ਰੱਖਕੇ ਡਿਜ਼ਾਈਨ ਅਤੇ ਜਾਰੀ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਜਾਰੀ ਕੀਤੇ ਗਏ ਸਿੱਕੇ ਵੱਖ ਵੱਖ ਵਿਸ਼ੇਸ਼ਤਾਵਾਂ ਵਾਲੇ ਹਨ ਅਤੇ ਇਹ ਕਮਜ਼ੋਰ ਨਜ਼ਰ ਵਿਅਕਤੀਆਂ ਦੀ ਮਦਦ ਲਈ ਹਨ। ਸਿੱਕਿਆਂ ਦੀ ਨਵੀਂ ਸੀਰੀਜ਼ ਕਮਜ਼ੋਰ ਨਜ਼ਰ ਵਾਲਿਆਂ ਨੂੰ ਸੁਵਿਧਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਵਿਚ ਭਰੋਸਾ ਜਗਾਵੇਗੀ।

ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਦਿੱਵਯਾਂਗ ਭਾਈਚਾਰੇ ਦੀ ਭਲਾਈ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਪਹਿਲਕਦਮੀ ਨੂੰ ਦਿੱਵਯਾਂਗ ਅਨੁਕੂਲ ਬਣਾਉਣ ਦੀ ਭਾਵਨਾ ਰੱਖਦੀ ਹੈ।

ਪ੍ਰਧਾਨ ਮੰਤਰੀ ਨੇ ਨਵੇਂ ਸਿੱਕਿਆਂ ਦਾ ਡਿਜ਼ਾਈਨ ਤਿਆਰ ਕਰਨ ਲਈ ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਈਨ, ਸਕਿਓਰਿਟੀ ਪ੍ਰਿੰਟਿੰਗ ਅਤੇ ਮਿੰਟਿੰਗ ਕਾਰਪੋਰੇਸ਼ਨ ਆਵ੍ ਇੰਡੀਆ ਅਤੇ ਉਨ੍ਹਾਂ ਨੂੰ ਜਾਰੀ ਕਰਨ ਲਈ ਵਿੱਤ ਮੰਤਰਾਲੇ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬੱਚਿਆਂ ਨੇ ਸਿੱਕਿਆਂ ਦੀ ਨਵੀਂ ਸੀਰੀਜ਼ ਜਾਰੀ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਹੋਰ ਕਿਹਾ ਕਿ ਇਹ ਸਿੱਕੇ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਅਸਾਨ ਬਣਾਉਣਗੇ।

ਸਿੱਕਿਆਂ ਦੀ ਨਵੀਂ ਸੀਰੀਜ਼ ਵਿਚ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ ਤਾਂ ਕਿ ਕਮਜ਼ੋਰ ਨਜ਼ਰ ਵਾਲੇ ਲੋਕ ਉਨ੍ਹਾਂ ਦੀ ਵਰਤੋਂ ਹੋਰ ਅਸਾਨੀ ਨਾਲ ਕਰ ਸਕਣ।

ਸਿੱਕਿਆਂ ਦਾ ਸਾਈਜ਼ ਅਤੇ ਭਾਰ ਛੋਟੀ ਕੀਮਤ ਤੋਂ ਵੱਡੀ ਕੀਮਤ ਦੀ ਤਰਫ ਵਧਾ ਦਿੱਤਾ ਗਿਆ ਹੈ। 20 ਰੁਪਏ ਦਾ ਨਵਾਂ ਸਿੱਕਾ ਸ਼ਾਮਲ ਕੀਤਾ ਗਿਆ ਹੈ ਜੋ ਕਿ 12 ਕੋਨਿਆਂ ਵਾਲਾ ਹੈ ਪਰ ਦੰਦੇ ਤਿੱਖੇ ਨਹੀਂ ਹਨ। ਬਾਕੀ ਸਾਰੇ ਸਿੱਕੇ ਗੋਲਾਕਾਰ ਹਨ।

ਕੇਂਦਰੀ ਵਿੱਤ ਮੰਤਰੀ, ਸ਼੍ਰੀ ਅਰੁਣ ਜੇਟਲੀ ਅਤੇ ਵਿੱਤ ਰਾਜ ਮੰਤਰੀ ਸ਼੍ਰੀ ਪੌਨ ਰਾਧਾਕ੍ਰਿਸ਼ਨਨ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।

*****

ਏਕੇਟੀ/ਵੀਜੇ/ਐੱਸਕੇਐੱਸ