Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਅਮੈਰਿਟਸ ਸੀਨੀਅਰ ਮੰਤਰੀ ਗੋਹ ਚੋਕ ਟੌਂਗ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਅਮੈਰਿਟਸ ਸੀਨੀਅਰ ਮੰਤਰੀ ਗੋਹ ਚੋਕ ਟੌਂਗ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਵਿੱਚ ਅਮੈਰਿਟਸ ਸੀਨੀਅਰ ਮੰਤਰੀ ਗੋਹ ਚੋਕ ਟੌਂਗ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮੈਰਿਟਸ  ਸੀਨੀਅਰ ਮੰਤਰੀ ਸ਼੍ਰੀ ਗੋਹ ਨੇ ਸਿੰਗਾਪੁਰ ਵਿੱਚ ਇੰਡੀਆ ਫੀਵਰ (“India Fever”) ਦੀ ਸ਼ੁਰੂਆਤ ਕੀਤੀ ਸੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪਦ ਤੇ ਰਹਿੰਦੇ ਹੋਏ ਉਨ੍ਹਾਂ ਨੇ ਭਾਰਤ-ਸਿੰਗਾਪੁਰ ਸਬੰਧਾਂ ਤੇ ਵਿਸ਼ੇਸ਼ ਧਿਆਨ ਦਿੱਤਾ ਸੀ। ਉਨ੍ਹਾਂ ਦੇ ਪ੍ਰਯਾਸਾਂ ਨੇ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਰੱਖੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ (ਉਨ੍ਹਾਂ ਦੀ ਪ੍ਰੀਮੀਅਰਸ਼ਿਪ) ਦੇ ਦੌਰਾਨ ਅਤੇ ਉਸ ਦੇ ਬਾਅਦ ਭਾਰਤ ਦੇ ਪ੍ਰਤੀ ਉਨ੍ਹਾਂ ਦੇ ਅਮੁੱਲ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ-ਸਿੰਗਾਪੁਰ ਸਬੰਧਾਂ ਵਿੱਚ ਹਾਲ ਦੇ ਘਟਨਾਕ੍ਰਮਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਦੁਵੱਲੇ ਸਹਿਯੋਗ ਨੂੰ ਨਵੇਂ ਪੱਧਰ ਤੇ ਲੈ ਜਾਣ ਦੇ ਤਰੀਕਿਆਂ ਦੇ ਸਬੰਧ ਵਿੱਚ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

 

***

ਐੱਮਜੇਪੀਐੱਸ/ਐੱਸਆਰ