Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਬਜਟ-ਉਪਰੰਤ ਵੈਬੀਨਾਰ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਬਜਟ-ਉਪਰੰਤ ਵੈਬੀਨਾਰ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਬਜਟ-ਉਪਰੰਤ ਵੈਬੀਨਾਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਸੰਬੋਧਿਤ ਬਜਟ-ਉਪਰੰਤ ਵੈਬੀਨਾਰਾਂ ਦੀ ਲੜੀ ਵਿੱਚ ਇਹ ਪੰਜਵਾਂ ਵੈਬੀਨਾਰ ਹੈ। ਇਸ ਮੌਕੇ ਕੇਂਦਰੀ ਮੰਤਰੀ, ਜਨਤਕ ਅਤੇ ਨਿਜੀ ਖੇਤਰਾਂ ਦੇ ਸਿਹਤ ਸੰਭਾਲ਼ ਪ੍ਰੋਫੈਸ਼ਨਲ, ਪੈਰਾ-ਮੈਡੀਕਲ, ਨਰਸਿੰਗ, ਸਿਹਤ ਪ੍ਰਬੰਧਨ, ਟੈਕਨੋਲੋਜੀ ਅਤੇ ਖੋਜ  ਨਾਲ ਜੁੜੇ ਪ੍ਰੋਫੈਸ਼ਨਲ ਵੀ ਉਪਸਥਿਤ ਸਨ
ਆਪਣੇ ਸੰਬੋਧਨ ਦੇ ਅਰੰਭ ਵਿੱਚ, ਪ੍ਰਧਾਨ ਮੰਤਰੀ ਨੇ ਵਿਸ਼ਵ ਦੀ ਸਭ ਤੋਂ ਬੜੀ ਟੀਕਾਕਰਣ ਮੁਹਿੰਮ ਨੂੰ ਸਫ਼ਲਤਾਪੂਰਵਕ ਚਲਾਉਣ ਦੇ  ਲਈ ਸਿਹਤ ਖੇਤਰ ਨੂੰ ਵਧਾਈ ਦਿੱਤੀ, ਜਿਸ ਨੇ  ਇਹ ਸਾਬਤ ਕਰ ਦਿੱਤਾ ਕਿ ਭਾਰਤ ਦੀ ਸਿਹਤ ਸੰਭਾਲ਼ ਪ੍ਰਣਾਲੀ ਅਸਰਦਾਰ ਹੈ ਅਤੇ ਉਸਦੀ ਲਕਸ਼ਕਾਰੀ ਪ੍ਰਕ੍ਰਿਤੀ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ, ਸਿਹਤ ਸੰਭਾਲ਼ ਸੈਕਟਰ ਵਿੱਚ ਸੁਧਾਰ ਅਤੇ ਬਦਲਾਅ ਦੀਆਂ ਕੋਸ਼ਿਸ਼ਾਂ ਨੂੰ ਗਤੀ ਦੇਣ ਵਾਲਾ ਹੈ। ਇਹ ਸੁਧਾਰ ਅਤੇ ਬਦਲਾਅ ਪਿਛਲੇ ਸੱਤ ਵਰ੍ਹਿਆਂ ਤੋਂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਆਪਣੀ ਸਿਹਤ ਸੰਭਾਲ਼ ਪ੍ਰਣਾਲੀ ਵਿੱਚ ਸੰਪੂਰਨ ਪਹੁੰਚ  ਨੂੰ ਅਪਣਾਇਆ ਹੈ। ਅੱਜ ਸਾਡਾ ਧਿਆਨ ਨਾ ਕੇਵਲ ਸਿਹਤ 'ਤੇ , ਬਲਕਿ ਤੰਦਰੁਸਤੀ 'ਤੇ ਵੀ ਬਰਾਬਰ ਧਿਆਨ ਹੈ
ਪ੍ਰਧਾਨ ਮੰਤਰੀ ਨੇ ਤਿੰਨ ਫੈਕਟਰਾਂ ਨੂੰ ਉਜਾਗਰ ਕੀਤਾ ਜੋ ਸਿਹਤ ਖੇਤਰ ਨੂੰ ਸੰਪੂਰਨ ਅਤੇ ਸਮਾਵੇਸ਼ੀ ਬਣਾਉਣ ਦੇ ਪ੍ਰਯਤਨਾਂ 'ਤੇ ਜ਼ੋਰ ਦਿੰਦੇ ਹਨ। ਪਹਿਲਾ, ਬੁਨਿਆਦੀ ਢਾਂਚੇ ਅਤੇ ਮਾਨਵ ਸੰਸਾਧਨਾਂ 'ਤੇ ਆਧੁਨਿਕ ਮੈਡੀਕਲ ਵਿਗਿਆਨ ਦਾ ਵਿਸਤਾਰ। ਦੂਸਰਾ, ਆਯੁਸ਼ ਜਿਹੀਆਂ ਰਵਾਇਤੀ ਭਾਰਤੀ  ਚਿਕਿਤਸਾ ਪ੍ਰਣਾਲੀਆਂ ਵਿੱਚ ਖੋਜ ਨੂੰ ਪ੍ਰੋਤਸਾਹਨ ਅਤੇ ਸਿਹਤ ਸੰਭਾਲ਼ ਪ੍ਰਣਾਲੀ ਵਿੱਚ  ਉਨ੍ਹਾਂ  ਦੀ ਸਰਗਰਮ ਸ਼ਮੂਲੀਅਤ। ਤੀਸਰਾ, ਆਧੁਨਿਕ ਅਤੇ ਭਵਿੱਖਮੁਖੀ ਟੈਕਨੋਲੋਜੀ ਰਾਹੀਂ ਦੇਸ਼ ਦੇ ਹਰ ਖੇਤਰ ਅਤੇ ਹਰ ਨਾਗਰਿਕ ਨੂੰ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ। ਉਨ੍ਹਾਂ ਨੇ ਕਿਹਾ, “ਸਾਡਾ ਪ੍ਰਯਾਸ ਹੈ ਕਿ ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਨੇੜਲੇ ਪਿੰਡਾਂ ਵਿੱਚ ਜ਼ਰੂਰੀ ਸਿਹਤ ਸੁਵਿਧਾਵਾਂ ਉਪਲਬਧ ਹੋਣ। ਇਸ ਬੁਨਿਆਦੀ ਢਾਂਚੇ ਨੂੰ ਕਾਇਮ ਰੱਖਣ ਅਤੇ  ਸਮੇਂ-ਸਮੇਂ ਅੱਪਗ੍ਰੇਡ ਕਰਦੇ ਰਹਿਣ ਦੀ ਜ਼ਰੂਰਤ ਹੈ। ਇਸ ਦੇ ਲਈ ਨਿਜੀ ਖੇਤਰ ਅਤੇ ਹੋਰ ਖੇਤਰਾਂ ਨੂੰ ਹੋਰ ਊਰਜਾ ਨਾਲ ਅੱਗੇ ਆਉਣਾ ਹੋਵੇਗਾ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੁੱਢਲੀ ਸਿਹਤ ਸੁਵਿਧਾ ਤੰਤਰ ਨੂੰ ਮਜ਼ਬੂਤ ​​ਕਰਨ ਦੇ ਲਈ 1.5 ਲੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ 'ਤੇ ਕੰਮ ਤੇਜੀ ਨਾਲ ਚਲ ਰਿਹਾ ਹੈ। ਹੁਣ ਤੱਕ 85,000 ਤੋਂ ਵੱਧ ਕੇਂਦਰ ਰੁਟੀਨ ਚੈੱਕਅੱਪ, ਵੈਕਸੀਨੇਸ਼ਨ ਅਤੇ ਟੈਸਟਾਂ ਦੀ ਸੁਵਿਧਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ  ਨੇ ਕਿਹਾ ਕਿ ਇਸ ਬਜਟ ਵਿੱਚ ਮਾਨਸਿਕ ਸਿਹਤ ਸੁਵਿਧਾ ਨੂੰ ਵੀ ਜੋੜ ਦਿੱਤਾ ਗਿਆ ਹੈ
ਮੈਡੀਕਲ ਮਾਨਵ ਸੰਸਾਧਨ ਨੂੰ ਵਧਾਉਣ 'ਤੇ, ਪ੍ਰਧਾਨ ਮੰਤਰੀ ਨੇ ਕਿਹਾ, "ਜਿਵੇਂ-ਜਿਵੇਂ ਸਿਹਤ ਸੰਭਾਲ਼ ਦੀ ਮੰਗ ਵਧ ਰਹੀ ਹੈ,  ਉਸ ਦੇ ਅਨੁਸਾਰ ਹੀ ਅਸੀਂ ਕੁਸ਼ਲ ਸਿਹਤ ਪ੍ਰੋਫੈਸ਼ਨਲ ਤਿਆਰ ਕਰਨ ਦਾ  ਵੀ ਪ੍ਰਯਾਸ ਕਰ ਰਹੇ ਹਾਂ। ਇਸ ਲਈ, ਪਿਛਲੇ ਸਾਲ ਦੇ ਮੁਕਾਬਲੇ ਸਿਹਤ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਨਾਲ ਸਬੰਧਿਤ ਮਾਨਵ ਸੰਸਾਧਨ ਵਿਕਾਸ  ਦੇ ਲਈ ਪਿਛਲੇ ਸਾਲ ਦੇ ਮੁਕਾਬਲੇ ਬਜਟ ਵਿੱਚ ਬੜਾ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਿਹਤ ਸੰਭਾਲ਼ ਭਾਈਚਾਰੇ ਨੂੰ ਸੱਦਾ ਦਿੱਤਾ ਕਿ  ਉਹ ਟੈਕਨੋਲੋਜੀ ਦੀ  ਸਹਾਇਤਾ ਨਾਲ ਇਨ੍ਹਾਂ ਸੁਧਾਰਾਂ ਨੂੰ ਅੱਗੇ ਲਿਜਾਣ  ਦਾ ਕੰਮ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ  ਕਰਨ ਅਤੇ ਮੈਡੀਕਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਉਸ ਨੂੰ ਜ਼ਿਆਦਾ ਸਮਾਵੇਸ਼ੀ ਅਤੇ ਕਿਫਾਇਤੀ ਬਣਾਉਣ 'ਤੇ ਧਿਆਨ ਦੇਣ
ਆਧੁਨਿਕ ਅਤੇ ਭਵਿੱਖਮੁਖੀ ਟੈਕਨੋਲੋਜੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਕੋ-ਵਿਨ ਜਿਹੇ ਪਲੈਟਫਾਰਮਾਂ ਦੇ ਜ਼ਰੀਏ ਸਾਡੇ ਡਿਜੀਟਲ ਸਿਹਤ ਸਮਾਧਾਨਾਂ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ ਹੈ। ਉਨ੍ਹਾਂ ਨੇ  ਕਿਹਾ ਕਿ ਇਸੇ ਤਰ੍ਹਾਂ, ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ,ਉਪਭੋਗਤਾ ਅਤੇ ਸਿਹਤ ਸੰਭਾਲ਼ ਪ੍ਰਦਾਤਾ ਦੇ ਦਰਮਿਆਨ ਇੱਕ ਅਸਾਨ ਇੰਟਰਫੇਸ ਪ੍ਰਦਾਨ ਕਰਦਾ ਹੈ ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਦੇ ਲਾਭਾਂ ਬਾਰੇ ਕਿਹਾ, “ਇਸ ਨਾਲ ਦੇਸ਼ ਵਿੱਚ ਇਲਾਜ ਕਰਵਾਉਣਾ ਅਤੇ ਦੇਣਾ, ਦੋਨੋਂ  ਬਹੁਤ ਅਸਾਨ ਹੋ ਜਾਣਗੇ। ਇੰਨਾ ਹੀ ਨਹੀਂ, ਇਹ ਭਾਰਤ ਦੀ ਬਿਹਤਰ ਅਤੇ ਕਿਫਾਇਤੀ ਸਿਹਤ ਸੰਭਾਲ਼ ਪ੍ਰਣਾਲੀ ਤੱਕ  ਵਿਸ਼ਵ ਦੀ ਪਹੁੰਚ ਵੀ ਅਸਾਨ ਬਣਾਵੇਗਾ।"
ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਰਿਮੋਟ ਹੈਲਥਕੇਅਰ ਅਤੇ ਟੈਲੀ-ਮੈਡੀਸਿਨ  ਦੀ ਸਕਾਰਾਤਮਕ ਭੂਮਿਕਾ ਦੀ ਚਰਚਾ ਕੀਤੀ। ਉਨ੍ਹਾਂ ਨੇ ਸ਼ਹਿਰੀ ਅਤੇ ਗ੍ਰਾਮੀਣ ਭਾਰਤ ਦੇ ਦਰਮਿਆਨ ਪਹੁੰਚਯੋਗ ਸਿਹਤ ਦੇ ਅੰਤਰਾਲ ਨੂੰ ਘੱਟ ਕਰਨ ਵਿੱਚ ਇਨ੍ਹਾਂ ਟੈਕਨੋਲੋਜੀਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਹਰ ਪਿੰਡ ਦੇ ਲਈ ਆਉਣ ਵਾਲੇ 5ਜੀ ਨੈੱਟਵਰਕ ਅਤੇ ਆਪਟੀਕਲ ਫਾਇਬਰ ਨੈੱਟਵਰਕ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਜੀ ਖੇਤਰ ਨੂੰ ਆਪਣੀ ਸਾਂਝੇਦਾਰੀ ਵਧਾਉਣ ਦੇ ਲਈ ਅੱਗੇ ਆਉਣ ਨੂੰ ਕਿਹਾ। ਉਨ੍ਹਾਂ ਮੈਡੀਕਲ ਉਦੇਸ਼ਾਂ ਲਈ ਡ੍ਰੋਨ ਟੈਕਨੋਲੋਜੀ ਨੂੰ ਪ੍ਰੋਤਸਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨੇ ਦੁਨੀਆ ਵਿੱਚ ਆਯੁਸ਼ ਦੀ ਵਧਦੀ ਮਾਨਤਾ ਦੀ ਚਰਚਾ ਕਰਦੇ ਹੋਏ ਮਾਣ ਪ੍ਰਗਟ ਕੀਤਾ ਕਿ ਵਿਸ਼ਵ ਸਿਹਤ ਸੰਗਠਨ ਭਾਰਤ ਵਿੱਚ ਆਪਣਾ  ਦੁਨੀਆ ਵਿੱਚ ਆਪਣਾ ਇੱਕਲੌਤਾ ਗਲੋਬਲ ਰਵਾਇਤੀ ਔਸ਼ਧੀ ਕੇਂਦਰ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, "ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ  ਅਸੀਂ ਆਪਣੇ ਲਈ ਅਤੇ ਪੂਰੀ ਦੁਨੀਆ ਦੇ ਲਈ ਵੀ ਕਿਵੇਂ ਆਯੁਸ਼ ਦੇ  ਬਿਹਤਰ ਸਮਾਧਾਨਾਂ ਦੀ ਸਿਰਜਣਾ ਕਰੀਏ।"

 
https://twitter.com/narendramodi/status/1497429574140841984

 
https://twitter.com/PMOIndia/status/1497430340272492550

 
https://twitter.com/PMOIndia/status/1497430800874106884

 
https://twitter.com/PMOIndia/status/1497430798307233793

 
https://twitter.com/PMOIndia/status/1497431155729076226

 
https://twitter.com/PMOIndia/status/1497431878625677316

 
https://twitter.com/PMOIndia/status/1497431993730023428

 
https://twitter.com/PMOIndia/status/1497432582085959684

 
https://twitter.com/PMOIndia/status/1497432777012113410

 
https://twitter.com/PMOIndia/status/1497433379762884611

 

 

******

ਡੀਐੱਸ