Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ


ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਟਵੀਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੇ ਸੁਵਿਧਾਜਨਕ ਅਤੇ ਕਿਫ਼ਾਇਤੀ ਇੰਧਣ ਦੀ ਪੇਸ਼ਕਸ਼ ਕਰਨ ਦੇ ਲਈ ਵੱਡੇ ਪੈਮਾਣੇ ‘ਤੇ ਕਦਮ ਉਠਾਏ ਹਨ। 2014 ਦੇ ਸਿਰਫ਼ 66 ਜ਼ਿਲ੍ਹਿਆਂ ਤੋਂ, ਸੀਜੀਡੀ ਨੈੱਟਵਰਕ 2023 ਵਿੱਚ 630 ਜ਼ਿਲ੍ਹਿਆਂ ਨੂੰ ਕਵਰ ਕਰ ਰਿਹਾ ਹੈl ਘਰੇਲੂ ਪੀਐੱਨਜੀ ਕਨੈਕਸ਼ਨਾਂ ਦੀ ਸੰਖਿਆ 2014 ਵਿੱਚ ਕੇਵਲ 25.40 ਲੱਖ ਸੀ, ਜੋ ਹੁਣ ਵਧ ਕੇ 103.93 ਲੱਖ ਹੋ ਗਈ ਹੈ। 

ਕੇਂਦਰੀ ਮੰਤਰੀ ਦੇ ਟਵੀਟ ਦੇ ਜੁਆਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;

‘‘ਇਹ ਸੰਖਿਆਵਾਂ ਪ੍ਰਸ਼ੰਸਾਯੋਗ ਹਨ। ਮੈਂ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਇਸ ਕਵਰੇਜ  ਨੂੰ ਸੰਭਵ ਬਣਾਉਣ ਦੇ ਲਈ ਵਰ੍ਹਿਆਂ ਤੱਕ ਸਖ਼ਤ ਮਿਹਨਤ ਕੀਤੀ ਹੈ।’’

 

 

*********

ਡੀਐੱਸ/ਐੱਸਟੀ/ਐੱਚਐੱਨ