Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਧਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਧਿਆਨ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਧਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਧਿਆਨ ਇੱਕ ਵਿਅਕਤੀ ਦੇ ਜੀਵਨ ਦੇ ਨਾਲ-ਨਾਲ ਸਾਡੇ ਸਮਾਜ ਅਤੇ ਧਰਤੀ ‘ਤੇ ਸ਼ਾਂਤੀ ਅਤੇ ਸਦਭਾਵ ਲਿਆਉਣ ਦਾ ਇੱਕ ਸਸ਼ਕਤ ਤਰੀਕਾ ਹੈ। 

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ: 

 “ਅੱਜ, ਵਿਸ਼ਵ ਧਿਆਨ ਦਿਵਸ ‘ਤੇ, ਮੈਂ ਸਾਰਿਆਂ ਨੂੰ ਧਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਇਸ ਦੀ ਪਰਿਵਰਤਨਕਾਰੀ ਸਮਰੱਥਾ ਦਾ ਅਨੁਭਵ ਕਰਨ ਦਾ ਸੱਦਾ ਦਿੰਦਾ ਹਾਂ। ਧਿਆਨ ਇੱਕ ਵਿਅਕਤੀ ਦੇ ਜੀਵਨ ਦੇ ਨਾਲ-ਨਾਲ ਸਾਡੇ ਸਮਾਜ ਅਤੇ ਧਰਤੀ ‘ਤੇ ਸ਼ਾਂਤੀ ਅਤੇ ਸਦਭਾਵ ਲਿਆਉਣ ਦਾ ਇੱਕ ਸਸ਼ਕਤ ਤਰੀਕਾ ਹੈ। ਟੈਕਨੋਲੋਜੀ ਦੇ ਯੁਗ ਵਿੱਚ, ਐਪਸ ਅਤੇ ਨਿਰਦੇਸ਼ਿਤ ਵੀਡੀਓਜ਼ (Apps and guided videos) ਸਾਡੀਆਂ ਰੁਟੀਨਾਂ ਵਿੱਚ ਧਿਆਨ ਨੂੰ ਸ਼ਾਮਲ ਕਰਨ ਵਿੱਚ ਮਦਦ ਕਰਨ ਵਾਲੇ ਮੁੱਲਵਾਨ ਉਪਕਰਣ ਹੋ ਸਕਦੇ ਹਨ।”

 

 

************

 ਐੱਮਜੇਪੀਐੱਸ/ਵੀਜੇ