Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ, ਰਾਸ਼ਟਰੀ ਯੁੱਧ ਸਮਾਰਕ ਦੇ ਸਮਰਪਣ ਸਮਾਰੋਹ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ, ਰਾਸ਼ਟਰੀ ਯੁੱਧ ਸਮਾਰਕ ਦੇ ਸਮਰਪਣ ਸਮਾਰੋਹ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ, ਰਾਸ਼ਟਰੀ ਯੁੱਧ ਸਮਾਰਕ ਦੇ ਸਮਰਪਣ ਸਮਾਰੋਹ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ, ਰਾਸ਼ਟਰੀ ਯੁੱਧ ਸਮਾਰਕ ਦੇ ਸਮਰਪਣ ਸਮਾਰੋਹ ਵਿੱਚ ਸ਼ਾਮਲ ਹੋਏ


ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਯੁੱਧ ਸਮਾਰਕ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਅਮਰ ਜਯੋਤੀ ਜਗਾਈ। ਪ੍ਰਧਾਨ ਮੰਤਰੀ ਨੇ ਸਮਾਰਕ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ।

ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੱਖਾਂ ਸੈਨਿਕਾਂ ਦੇ ਪਰਾਕ੍ਰਮ (ਬੀਰਤਾ) ਅਤੇ ਸਮਰਪਣ ਦਾ ਨਤੀਜਾ ਹੈ ਕਿ ਭਾਰਤੀ ਫੌਜ ਨੂੰ ਅੱਜ ਦੁਨੀਆ ਦੀ ਸਭ ਤੋਂ ਮਜ਼ਬੂਤ ਸੈਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਸ਼ਮਣਾਂ ਦੇ ਖ਼ਿਲਾਫ਼ ਅਤੇ ਕੁਦਰਤੀ ਆਪਦਾਵਾਂ ਨਾਲ ਮੁਕਾਬਲਾ ਕਰਨ ਲਈ ਸਾਡੇ ਜਾਂਬਾਜ਼ ਸੈਨਿਕ ਅਗਲੀ ਰੱਖਿਆ ਕਤਾਰ ਵਿੱਚ ਰਹਿੰਦੇ ਹਨ ।

ਪ੍ਰਧਾਨ ਮੰਤਰੀ ਨੇ ਪੁਲਵਾਮਾ ਆਤੰਕੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐੱਫ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ । ਉਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ । ਉਨ੍ਹਾਂ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਨਵੇਂ ਭਾਰਤ ਦਾ ਕਦ ਵੱਡਾ ਹੈ ਅਤੇ ਇਹ ਉਸ ਦੀ ਹਥਿਆਰਬੰਦ ਸੈਨਾ ਵਿੱਚ ਵੱਡੇ ਉਪਰਾਲਿਆਂ ਦੇ ਕਾਰਨ ਸੰਭਵ ਹੋਇਆ ਹੈ । ਉਨ੍ਹਾਂ ਨੇ ਅੱਜ ਰਾਸ਼ਟਰੀ ਯੁੱਧ ਸਮਾਰਕ, ਜਾਂ ਰਾਸ਼ਟਰੀ ਸਮਰ ਸਮਾਰਕ ਨੂੰ ਸਮਰਪਿਤ ਕਰਨ ’ਤੇ ਖੁਸ਼ੀ ਪ੍ਰਗਟ ਕੀਤੀ ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ‘ਵੰਨ ਰੈਂਕ , ਵੰਨ ਪੈਨਸ਼ਨ’ ਉਪਲੱਬਧ ਕਰਵਾਉਣ ਦਾ ਆਪਣਾ ਸੰਕਲਪ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਓਆਰਓਪੀ ਦੇ ਸਦਕਾ ਪੈਨਸ਼ਨ ਵਿੱਚ 40% ਤੱਕ ਦਾ ਵਾਧਾ ਹੋਇਆ ਅਤੇ 2014 ਦੀ ਤੁਲਨਾ ਵਿੱਚ ਸੈਨਿਕਾਂ (ਮਿਲਟਰੀ ਪ੍ਰਸੋਨਲ) ਦੀ ਤਨਖਾਹ ਵਿੱਚ 55% ਤੱਕ ਦਾ ਵਾਧਾ ਹੋਇਆ ਹੈ ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸੁਪਰ-ਸਪੈਸ਼ਲਿਟੀ ਹਸਪਤਾਲ ਦੀ ਮੰਗ ਹੁੰਦੀ ਰਹੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਕਿ ਤਿੰਨ ਸੁਪਰ-ਸਪੈਸ਼ਲਿਟੀ ਹਸਪਤਾਲ ਬਣਾਏ ਜਾਣਗੇ ।

ਹਥਿਆਬੰਦ ਬਲਾਂ ਪ੍ਰਤੀ ਸਰਕਾਰ ਦੇ ਹੋਰ ਉਪਰਾਲਿਆਂ ਦਾ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਨਾ ਦਿਵਸ, ਨੌਸੈਨਾ ਦਿਵਸ ਅਤੇ ਵਾਯੂ ਸੈਨਾ ਦਿਵਸ ਦੇ ਮੌਕਿਆਂ ’ਤੇ ਸੈਨਿਕਾਂ ਦੀਆਂ ਇਨੋਵੇਸ਼ਨਾਂ (ਮਿਲਟਰੀ ਪ੍ਰਸੋਨਲ) ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ 15 ਅਗਸਤ, 2017 ਨੂੰ ਲਾਂਚ ਕੀਤੇ ਜਾਣ ਵਾਲੇ ਬਹਾਦਰੀ ਪੁਰਸਕਾਰ ਪੋਰਟਲ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਹੁਣ ਫਾਈਟਰ ਪਾਇਲਟ ਬਣਨ ਦੇ ਮੌਕੇ ਮਿਲ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਸ਼ਾਰਟ ਸਰਵਿਸ ਕਮੀਸ਼ਨ ਵਿੱਚ ਮਹਿਲਾ ਅਧਿਕਾਰੀਆਂ ਨੂੰ ਆਪਣੇ ਹਮਰੁਤਬਾ ਪੁਰਸ਼ਾਂ ਦੇ ਬਰਾਬਰ ਸਥਾਈ ਕਮਿਸ਼ਨ ਦੇ ਮੌਕੇ ਮਿਲ ਰਹੇ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖਰੀਦ ਦੀ ਸਮੁੱਚੀ ਈਕੋ – ਪ੍ਰਣਾਲੀ ਵਿੱਚ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦ੍ਰਿਸ਼ਟੀਕੋਣ, ਪਾਰਦਰਸ਼ੀ ਅਤੇ ਬਰਾਬਰ ਦਾ ਅਵਸਰ ਪ੍ਰਦਾਨ ਕਰਨਾ, ਰਿਹਾ ਹੈ। ਉਨ੍ਹਾਂ ਨੇ ‘ਮੇਕ ਇਨ ਇੰਡੀਆ’ ਨੂੰ ਪ੍ਰੋਤਸਾਹਨ ਦਿੱਤੇ ਜਾਣ ਦੇ ਵਿਸ਼ੇ ’ਤੇ ਜੋਰ ਦਿੱਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸੈਨਾ ਨੇ ਸੰਯੁਕਤ ਰਾਸ਼ਟਰ ਦੇ 70 ਪ੍ਰਮੁੱਖ ਸ਼ਾਂਤੀ ਮਿਸ਼ਨਾਂ ਵਿੱਚੋਂ ਲਗਭਗ 50 ਮਿਸ਼ਨਾਂ ਵਿੱਚ ਭਾਗੀਦਾਰੀ ਕੀਤੀ ਹੈ। ਲਗਭਗ 2 ਲੱਖ ਸੈਨਿਕ ਇਨ੍ਹਾਂ ਕਾਰਵਾਈਆਂ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨੌ ਸੈਨਾ ਵੱਲੋਂ 2016 ਵਿੱਚ ਆਯੋਜਿਤ ਅੰਤਰਰਾਸ਼ਟਰੀ ਜਹਾਜ਼ੀ ਬੇੜਾ ਸਮੀਖਿਆ ਵਿੱਚ 50 ਦੇਸ਼ਾਂ ਦੀਆਂ ਨੌ ਸੈਨਾਵਾਂ ਨੇ ਹਿੱਸਾ ਲਿਆ । ਉਨ੍ਹਾਂ ਕਿਹਾ ਕਿ ਸਾਡੇ ਹਥਿਆਰਬੰਦ ਬਲ ਹਰੇਕ ਸਾਲ ਮਿੱਤਰ ਦੇਸ਼ਾਂ ਦੀਆਂ ਸੈਨਾਵਾਂ ਦੇ ਨਾਲ ਔਸਤਨ 10 ਵੱਡੇ ਸੰਯੁਕਤ ਅਭਿਆਸ ਕਰ ਰਹੇ ਹਨ ।

ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਵਿੱਚ ਪਾਇਰੇਸੀ ਵਿੱਚ ਭਾਰੀ ਕਮੀ, ਕਾਫ਼ੀ ਹੱਦ ਤੱਕ ਭਾਰਤੀ ਸੈਨਾ ਦੀ ਸ਼ਕਤੀ ਅਤੇ ਸਾਡੀ ਅੰਤਰਰਾਸ਼ਟਰੀ ਸਾਂਝੇਦਾਰੀ ਦੇ ਕਾਰਨ ਆਈ ਹੈ। ਪ੍ਰਧਾਨ ਮੰਤਰੀ ਨੇ 1.86 ਲੱਖ ਬੁਲੇਟ ਪਰੂਫ਼ ਜੈਕੇਟਾਂ ਦੀ ਭਾਰਤੀ ਫੌਜ ਦੀ ਪੁਰਾਣੀ ਮੰਗ ਦੀ ਚਰਚਾ ਕਰਦਿਆਂ, ਕਿਹਾ ਕਿ ਕੇਂਦਰ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ 2.30 ਲੱਖ ਬੁਲੇਟ ਪਰੂਫ਼ ਜੈਕੇਟਾਂ ਦੀ ਖਰੀਦਦਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤੀ ਸੈਨਾ ਨੂੰ ਆਧੁਨਿਕ ਜਹਾਜ਼, ਹੈਲੀਕਾਪਟਰਾਂ, ਸਬਮੇਰੀਨ, ਜਹਾਜ਼ਾਂ ਅਤੇ ਹਥਿਆਰਭੰਡਾਰ ਨਾਲ ਲੈਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਲੰਬਿਤ ਫ਼ੈਸਲੇ ਰਾਸ਼ਟਰੀ ਹਿਤ ਵਿੱਚ ਲਏ ਜਾ ਰਹੇ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਯੁੱਧ ਸਮਾਰਕ ਤੋਂ ਇਲਾਵਾ ਰਾਸ਼ਟਰੀ ਪੁਲਿਸ ਸਮਾਰਕ ਦੀ ਵੀ ਸਥਾਪਨਾ ਕੀਤੀ ਗਈ ਹੈ । ਕੇਂਦਰ ਸਰਕਾਰ ਨੇ ਸਰਦਾਰ ਪਟੇਲ, ਬਾਬਾ ਸਾਹਿਬ ਅੰਬੇਡਕਰ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸਮੇਤ ਮਹਾਨ ਰਾਸ਼ਟਰੀ ਨੇਤਾਵਾਂ ਨੂੰ ਮਾਨਤਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰੀ ਹਿਤ ਨੂੰ ਸਰਬ ਉੱਚ ਰੱਖਦੇ ਹੋਏ ਫ਼ੈਸਲਾ ਲੈਣਾ ਜਾਰੀ ਰੱਖੇਗੀ ।

***

ਏਕੇਟੀ/ਕੇਪੀ/ਐੱਸਬੀਪੀ