Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ  ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

‘ਮੈਂ ਨਿਸ਼ਬਦ ਹਾਂ, ਸਿਫਰ ਵਿੱਚ ਹਾਂ, ਪਰ ਭਾਵਨਾਵਾਂ ਦਾ ਜਵਾਰ ਉਮੜ ਰਿਹਾ ਹੈ। ਸਾਡੇ ਸਾਰਿਆਂ ਦੇ ਪਿਆਰੇ ਅਟਲ ਜੀ ਸਾਡੇ ਵਿਚਕਾਰ ਨਹੀਂ ਰਹੇ। ਆਪਣੇ ਜੀਵਨ ਦਾ ਹਰੇਕ ਪਲ ਉਨ੍ਹਾਂ ਨੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਜਾਣਾ, ਇੱਕ ਯੁੱਗ ਦਾ ਅੰਤ ਹੈ।

ਪਰ ਉਹ ਸਾਨੂੰ ਕਹਿ ਕੇ ਗਏ ਹਨ-“ਮੌਤ ਉਮਰ ਕੀ ਹੈ? ਦੋ ਪਲ ਵੀ ਨਹੀਂ, ਜ਼ਿੰਦਗੀ ਸਿਲਸਿਲਾ, ਅੱਜ ਕੱਲ੍ਹ ਕੀ ਨਹੀਂ, ਮੈਂ ਜੀ ਵੀ ਭਰ ਜੀਆ, ਮੈਂ ਮਨ ਸੇ ਮਰੂੰ, ਲੌਟਕਰ ਆਊਂਗਾ, ਕੂਚ ਸੇ ਕਿਉਂ ਡਰੂੰ?’

ਅਟਲ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਪ੍ਰੇਰਣਾ, ਉਨ੍ਹਾਂ ਦਾ ਮਾਰਗਦਰਸ਼ਨ, ਹਰ ਭਾਰਤੀ ਨੂੰ, ਹਰ ਭਾਜਪਾ ਵਰਕਰ ਨੂੰ ਹਮੇਸ਼ਾ ਮਿਲਦਾ ਰਹੇਗਾ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਉਨ੍ਹਾਂ ਦੇ ਹਰ ਸਨੇਹੀ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਵੇ। ਓਮ ਸ਼ਾਂਤੀ!

ਸਾਡੇ ਪਿਆਰੇ ਅਟਲ ਜੀ ਦੀ ਮੌਤ ਤੇ ਸਾਡਾ ਭਾਰਤ ਦੁੱਖ ਪ੍ਰਗਟ ਕਰਦਾ ਹੈ। ਉਨ੍ਹਾਂ ਦਾ ਗੁਜ਼ਰਨਾ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। ਉਹ ਦੇਸ਼ ਲਈ ਜਿਊਂਦੇ ਰਹੇ ਅਤੇ ਦਹਾਕਿਆਂ ਤੋਂ ਦ੍ਰਿੜਤਾ ਨਾਲ ਸੇਵਾ ਕਰਦੇ ਰਹੇ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ, ਭਾਜਪਾ ਵਰਕਰਾਂ ਨਾਲ ਹਨ। ਓਮ ਸ਼ਾਂਤੀ!

ਇਹ ਅਟਲ ਜੀ ਦੀ ਮਿਸਾਲੀ ਅਗਵਾਈ ਸੀ ਜਿਨ੍ਹਾਂ ਨੇ 21ਵੀਂ ਸਦੀ ਵਿੱਚ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸਮਾਵੇਸ਼ੀ ਭਾਰਤ ਦੀ ਨੀਂਹ ਰੱਖੀ ਸੀ। ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੀਆਂ ਭਵਿੱਖ ਦੀਆਂ ਨੀਤੀਆਂ ਨੇ ਭਾਰਤ ਦੇ ਹਰੇਕ ਨਾਗਰਿਕ ਦੇ ਜੀਵਨ ਨੂੰ ਛੂਹਿਆ।

ਅਟਲ ਜੀ ਦਾ ਅਕਾਲ ਚਲਾਣਾ ਮੇਰੇ ਲਈ ਇੱਕ ਨਿੱਜੀ ਅਤੇ ਨਾ ਭਰਨ ਵਾਲਾ ਘਾਟਾ ਹੈ। ਮੇਰੇ ਕੋਲ ਅਣਗਿਣਤ ਪਿਆਰੀਆਂ ਯਾਦਗਾਰ ਯਾਦਾਂ ਹਨ। ਉਹ ਮੇਰੇ ਵਰਗੇ ਵਰਕਰਾਂ ਲਈ ਇੱਕ ਪ੍ਰੇਰਣਾ ਸਨ। ਮੈਂ ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੀ ਤੇਜ ਅਤੇ ਬੇਮਿਸਾਲ ਬੁੱਧੀ ਨੂੰ ਯਾਦ ਰੱਖਾਂਗਾ।

ਪ੍ਰਧਾਨ ਮੰਤਰੀ ਨੇ ਆਪਣੇ ਕਈ ਟਵੀਟ ਵਿੱਚ ਕਿਹਾ ਕਿ, “ਇਹ ਅਟਲ ਜੀ ਦੀ ਦ੍ਰਿੜਤਾ ਅਤੇ ਸੰਘਰਸ਼ ਕਾਰਨ ਸੀ ਕਿ ਭਾਜਪਾ ਦਾ ਇੱਕ-ਇੱਕ ਇੱਟ ਜੋੜ ਕੇ ਨਿਰਮਾਣ ਕੀਤਾ ਗਿਆ। ਉਨ੍ਹਾਂ ਨੇ ਭਾਜਪਾ ਦੇ ਸੰਦੇਸ਼ ਨੂੰ ਫੈਲਾਉਣ ਲਈ ਭਾਰਤ ਦੀ ਲੰਬੀ ਅਤੇ ਚੌੜੀ ਯਾਤਰਾ ਕੀਤੀ ਜਿਸ ਨਾਲ ਭਾਜਪਾ ਸਾਡੀ ਰਾਸ਼ਟਰੀ ਰਾਜਨੀਤੀ ਅਤੇ ਕਈ ਰਾਜਾਂ ਵਿੱਚ ਇੱਕ ਮਜ਼ਬੂਤ ਸ਼ਕਤੀ ਬਣ ਗਈ।” ।

ਇਸ ਤੋਂ ਪਹਿਲਾਂ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਨੇ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ  ਦਾ ਅੱਜ ਸ਼ਾਮ 05.05 ਵਜੇ ਦੇਹਾਂਤ ਹੋ ਗਿਆ ਹੈ।

 

****

ਏਕੇਟੀ/ਕੇਪੀ