Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਅਪਣੇ ਸਭ ਤੋਂ ਪ੍ਰਤਿਸ਼ਠਿਤ ਨੇਤਾਵਾਂ ਵਿੱਚੋਂ ਇੱਕ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਸੋਗ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਾਧਾਰਣ ਪਿਛੋਕੜ ਤੋਂ ਉੱਠ ਕੇ ਇੱਕ ਸਨਮਾਨਿਤ ਅਰਥਸ਼ਾਸਤਰੀ ਬਣੇ। ਸਾਡੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਡਾ. ਮਨਮੋਹਨ ਸਿੰਘ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਵਿਆਪਕ ਪ੍ਰਯਾਸ ਕੀਤੇ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਭਾਰਤ ਆਪਣੇ ਸਭ ਤੋਂ ਪ੍ਰਤਿਸ਼ਠਿਤ ਨੇਤਾਵਾਂ ਵਿੱਚੋਂ ਇੱਕ, ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਸੋਗ ਮਨਾ ਰਿਹਾ ਹੈ। ਸਾਧਾਰਣ ਪਿਛੋਕੜ ਤੋਂ ਉੱਠ ਕੇ ਉਹ ਇੱਕ ਸਨਮਾਨਿਤ ਅਰਥਸ਼ਾਸਤਰੀ ਬਣੇ। ਉਨ੍ਹਾਂ ਨੇ ਵਿੱਤ ਮੰਤਰੀ ਸਹਿਤ ਵਿਭਿੰਨ ਸਰਕਾਰੀ ਪਦਾਂ ‘ਤੇ ਕਾਰਜ ਕੀਤਾ ਅਤੇ ਵਰ੍ਹਿਆਂ ਤੱਕ ਸਾਡੀ ਆਰਥਿਕ ਨੀਤੀ ‘ਤੇ ਇੱਕ ਮਜ਼ਬੂਤ ਛਾਪ ਛੱਡੀ। ਸੰਸਦ ਵਿੱਚ ਉਨ੍ਹਾਂ ਦੀਆਂ ਦਖ਼ਲਅੰਦਾਜ਼ੀਆਂ ਭੀ ਬਹੁਤ ਹੀ ਵਿਵਹਾਰਿਕ ਸੀ। ਸਾਡੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਵਿਆਪਕ ਪ੍ਰਯਾਸ ਕੀਤੇ।

 

ਜਦੋਂ ਡਾ. ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ ਅਤੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ,ਤਦ ਮੇਰੇ ਅਤੇ ਉਨ੍ਹਾਂ  ਦੇ ਦਰਮਿਆਨ ਨਿਯਮਿਤ ਗੱਲਬਾਤ ਹੁੰਦੀ ਸੀ। ਅਸੀਂ ਸ਼ਾਸਨ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ‘ਤੇ ਵਿਆਪਕ ਵਿਚਾਰ-ਵਟਾਂਦਰਾ ਕਰਦੇ ਸਾਂ। ਉਨ੍ਹਾਂ ਦੀ ਸਿਆਣਪ ਅਤੇ ਨਿਮਰਤਾ ਸਦਾ ਝਲਕਦੀ ਰਹਿੰਦੀ ਸੀ।

ਦੁਖ ਦੀ ਇਸ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਡਾ. ਮਨਮੋਹਨ ਸਿੰਘ ਜੀ ਦੇ ਪਰਿਵਾਰ, ਉਨ੍ਹਾਂ ਦੇ ਮਿੱਤਰਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।

 

***

ਐੱਮਜੇਪੀਐੱਸ/ਵੀਜੇ