Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਸੰਸਦ ਮੈਂਬਰ ਸ਼੍ਰੀ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ਤੇ ਸੋਗ ਵਿਅਕਤ ਕੀਤਾ।

ਐਕਸ (X) ‘ਤੇ ਇੱਕ ਭਾਵਪੂਰਨ ਸੰਦੇਸ਼ ਵਿੱਚ, ਸ਼੍ਰੀ ਮੋਦੀ ਨੇ ਕਿਹਾ:

ਸ਼੍ਰੀ ਸੀਤਾਰਾਮ ਯੇਚੁਰੀ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਹ ਖੱਬੇਪੱਖੀਆਂ (Left) ਦੇ ਇੱਕ ਮੋਹਰੀ ਪ੍ਰਕਾਸ਼ ਥੰਮ੍ਹ (leading light) ਸਨ ਅਤੇ ਪੂਰੇ ਰਾਜਨੀਤਕ ਪਰਿਦ੍ਰਿਸ਼ ਵਿੱਚ (across the political spectrum) ਆਪਣੀ ਸੰਪਰਕ-ਸਮਰੱਥਾ (his ability to connect) ਦੇ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਇੱਕ ਪ੍ਰਭਾਵੀ ਸਾਂਸਦ ਦੇ ਰੂਪ ਵਿੱਚ ਭੀ ਆਪਣੀ ਪਹਿਚਾਣ ਬਣਾਈ। ਇਸ ਦੁਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।

 

*****

ਐੱਮਜੇਪੀਐੱਸ/ਐੱਸਆਰ