ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਵੰਚਿਤ ਵਰਗ ਦੇ ਲੋਕਾਂ ਦੇ ਉਥਾਨ ਅਤੇ ਸਮਾਨਤਾ, ਕਰੁਣਾ (ਦਇਆ) ਅਤੇ ਨਿਆਂ ਨੂੰ ਹੁਲਾਰਾ ਦੇਣ ਲਈ ਸ਼੍ਰੀ ਠਾਕੁਰ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਮਤੁਆ ਧਰਮ ਮਹਾ ਮੇਲਾ 2025 (Matua Dharma Maha Mela 2025) ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇੱਕ ਐਕਸ (X) ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ। ਸੇਵਾ ਅਤੇ ਅਧਿਆਤਮਿਕਤਾ ਨਾਲ ਜੁੜੇ ਰਹਿਣ ਦੇ ਕਾਰਨ ਉਹ ਅਣਗਿਣਤ ਲੋਕਾਂ ਦੇ ਹਿਰਦੇ ਵਿੱਚ ਵਸੇ ਹੋਏ ਹਨ। ਉਨ੍ਹਾਂ ਨੇ ਆਪਣਾ ਜੀਵਨ ਵੰਚਿਤ ਵਰਗ ਦੇ ਲੋਕਾਂ ਦੇ ਉਥਾਨ ਅਤੇ ਸਮਾਨਤਾ, ਕਰੁਣਾ (ਦਇਆ) ਅਤੇ ਨਿਆਂ ਨੂੰ ਹੁਲਾਰਾ ਦੇਣ ਲਈ ਸਮਰਪਿਤ ਕਰ ਦਿੱਤਾ। ਮੈਂ ਪੱਛਮ ਬੰਗਾਲ ਦੇ ਠਾਕੁਰਨਗਰ (Thakurnagar) ਅਤੇ ਬੰਗਲਾਦੇਸ਼ ਦੇ ਓਰਕਾਂਡੀ (Orakandi) ਦੀਆਂ ਆਪਣੀਆਂ ਯਾਤਰਾਵਾਂ ਨੂੰ ਕਦੇ ਨਹੀਂ ਭੁੱਲਾਂਗਾ, ਜਿੱਥੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਮਤੁਆ ਧਰਮ ਮਹਾ ਮੇਲਾ 2025 (#MatuaDharmaMahaMela2025,) ਦੇ ਲਈ ਮੇਰੀਆਂ ਸ਼ੁਭਕਾਮਨਾਵਾਂ। ਇਸ ਵਿੱਚ ਮਤੁਆ ਭਾਈਚਾਰੇ ਦੀ ਉਤਕ੍ਰਿਸ਼ਟ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਸਾਡੀ ਸਰਕਾਰ ਨੇ ਮਤੁਆ ਭਾਈਚਾਰੇ ਦੀ ਭਲਾਈ ਦੇ ਲਈ ਕਈ ਪਹਿਲਾਂ ਕੀਤੀਆਂ ਹਨ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀ ਭਲਾਈ ਦੇ ਲਈ ਅਣਥੱਕ ਪ੍ਰਯਾਸ ਕਰਦੇ ਰਹਾਂਗੇ। ਜੈ ਹਰਿਬੋਲ (Joy Haribol)!
Tributes to Shree Shree Harichand Thakur on his Jayanti. He lives on in the hearts of countless people thanks to his emphasis on service and spirituality. He devoted his life to uplifting the marginalised and promoting equality, compassion and justice. I will never forget my…
— Narendra Modi (@narendramodi) March 27, 2025
************
ਐੱਮਜੇਪੀਐੱਸ/ਐੱਸਆਰ