Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ ਨੂੰ ਸਮਰਪਿਤ ਛੇ ਸਮਾਰਕ ਡਾਕ ਟਿਕਟ ਜਾਰੀ ਕੀਤੇ

ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ ਨੂੰ ਸਮਰਪਿਤ ਛੇ ਸਮਾਰਕ ਡਾਕ ਟਿਕਟ ਜਾਰੀ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਰਾਮ ਜਨਮਭੂਮੀ ਮੰਦਿਰ ਨੂੰ ਸਮਰਪਿਤ ਛੇ ਵਿਸ਼ੇਸ਼ ਸਮਾਰਕ ਡਾਕ ਟਿਕਟਾਂ (commemorative postage stamps) ਜਾਰੀ ਕੀਤੀਆਂ, ਨਾਲ ਹੀ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਪ੍ਰਭੁ ਸ਼੍ਰੀ ਰਾਮ ਨਾਲ ਜੁੜੀਆਂ ਜੋ ਡਾਕ ਟਿਕਟਾਂ ਪਹਿਲਾਂ ਜਾਰੀ ਹੋਈਆਂ ਹਨ, ਉਨ੍ਹਾਂ ਦੀ ਭੀ ਇੱਕ ਐਲਬਮ ਅੱਜ ਜਾਰੀ ਕੀਤੀ ਗਈ। ਉਨ੍ਹਾਂ ਨੇ ਇਸ ਅਵਸਰ ‘ਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਭੁ ਰਾਮ ਦੇ ਸਾਰੇ ਭਗਤਾਂ ਨੂੰ ਵਧਾਈ ਦਿੱਤੀ।   

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੱਤਰ ਜਾਂ ਮਹੱਤਵਪੂਰਨ ਦਸਤਾਵੇਜ਼ ਭੇਜਣ ਦੇ ਲਈ ਲਿਫਾਫੇ ‘ਤੇ ਇਹ ਟਿਕਟ ਚਿਪਕਾਏ ਜਾਂਦੇ ਹਨ। ਲੇਕਿਨ ਉਹ ਇੱਕ ਹੋਰ ਉਦੇਸ਼ ਭੀ ਪੂਰਾ ਕਰਦੇ ਹਨ। ਡਾਕ ਟਿਕਟ ਇਤਿਹਾਸਿਕ ਘਟਨਾਵਾਂ ਨੂੰ ਭਾਵੀ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਮਾਧਿਅਮ ਦੇ ਰੂਪ ਵਿੱਚ ਭੀ ਕੰਮ ਕਰਦੇ ਹਨ। ਇਸ ਲਈ ਜਦੋਂ ਭੀ ਆਪ (ਤੁਸੀਂ) ਕਿਸੇ ਨੂੰ ਡਾਕ ਟਿਕਟ ਦੇ ਨਾਲ ਕੋਈ ਪੱਤਰ ਜਾਂ ਵਸਤੂ ਭੇਜਦੇ ਹੋ, ਤਾਂ ਆਪ (ਤੁਸੀਂ)  ਉਨ੍ਹਾਂ ਨੂੰ ਇਤਿਹਾਸ ਦਾ ਇੱਕ ਟੁਕੜਾ ਭੀ ਭੇਜ ਰਹੇ ਹੁੰਦੇ ਹੋ। ਇਹ ਟਿਕਟਾਂ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ, ਬਲਕਿ ਇਤਿਹਾਸ ਦੀਆਂ ਕਿਤਾਬਾਂ, ਕਲਾਕ੍ਰਿਤੀਆਂ ਅਤੇ ਇਤਿਹਾਸਿਕ ਸਥਲਾਂ ਦਾ ਸਭ ਤੋਂ ਛੋਟਾ ਰੂਪ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ ਇਹ ਸਮਾਰਕ ਟਿਕਟ ਸਾਡੀ ਯੁਵਾ ਪੀੜ੍ਹੀ ਨੂੰ ਪ੍ਰਭੁ ਰਾਮ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਨ ਵਿੱਚ ਭੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਟਿਕਟਾਂ ‘ਤੇ ਕਲਾਤਮਕ ਅਭਿਵਿਅਕਤੀ ਦੇ ਮਾਧਿਅਮ ਨਾਲ ਪ੍ਰਭੁ ਰਾਮ ਦੇ ਪ੍ਰਤੀ ਭਗਤੀ ਵਿਅਕਤ ਕੀਤੀ ਗਈ ਹੈ ਅਤੇ ਲੋਕਪ੍ਰਿਯ ਚੌਪਾਈ ‘ਮੰਗਲ ਭਵਨ ਅਮੰਗਲ ਹਾਰੀ’ (मंगल भवन अमंगल हारी) ਦੇ ਉਲੇਖ ਦੇ ਨਾਲ ਰਾਸ਼ਟਰ ਦੇ ਵਿਕਾਸ ਦੀ ਕਾਮਨਾ ਕੀਤੀ ਗਈ ਹੈ। ਇਨ੍ਹਾਂ ਟਿਕਟਾਂ ‘ਤੇ ਸੂਰਯਵੰਸ਼ੀ (‘Suryavanshi’) ਰਾਮ ਦੇ ਪ੍ਰਤੀਕ ਸੂਰਯ (ਸੂਰਜ) ਦੀ ਛਵੀ (ਦਾ ਅਕਸ) ਹੈ, ਜੋ ਦੇਸ਼ ਵਿੱਚ ਨਵੇਂ ਪ੍ਰਕਾਸ਼ ਦਾ ਸੰਦੇਸ਼ ਭੀ ਦਿੰਦਾ ਹੈ। ਇਨ੍ਹਾਂ ਵਿੱਚ ਪਵਿੱਤਰ ਨਦੀ ਸਰਯੂ (river ‘Saryu’) ਦਾ ਚਿੱਤਰ ਭੀ ਹੈ, ਜੋ ਰਾਮ ਦੇ ਅਸ਼ੀਰਵਾਦ ਨਾਲ ਦੇਸ਼ ਨੂੰ ਸਦਾ ਗਤੀਮਾਨ ਰਹਿਣ ਦਾ ਸੰਕੇਤ ਕਰਦੀ ਹੈ। ਮੰਦਿਰ ਦੇ ਅੰਦਰੂਨੀ ਵਾਸਤੂ ਦੀ ਸੁੰਦਰਤਾ ਨੂੰ ਬੜੀ ਬਰੀਕੀ ਨਾਲ ਇਨ੍ਹਾਂ ਡਾਕ ਟਿਕਟਾਂ ‘ਤੇ ਪ੍ਰਿੰਟ ਕੀਤਾ ਗਿਆ ਹੈ। 

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਸੰਤਾਂ ਦੀ ਭੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ (Janmabhoomi Teerth Kshetra Trust) ਦੇ ਨਾਲ ਮਿਲ ਕੇ ਸਮਾਰਕ ਟਿਕਟਾਂ (commemorative stamps) ਜਾਰੀ ਕਰਨ ਵਿੱਚ ਡਾਕ ਵਿਭਾਗ ਦਾ ਮਾਰਗਦਰਸ਼ਨ ਕੀਤਾ।

 

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਅਤੇ ਰਾਮਾਇਣ (Lord Ram, Maa Sita and Ramayana) ਨਾਲ ਸਬੰਧਿਤ ਸਿੱਖਿਆਵਾਂ ਸਮੇਂ, ਸਮਾਜ, ਜਾਤੀ, ਧਰਮ ਅਤੇ ਖੇਤਰ ਦੀਆਂ ਸੀਮਾਵਾਂ ਤੋਂ ਪਰੇ, ਹਰ ਇੱਕ ਵਿਅਕਤੀ ਨਾਲ ਜੁੜੀਆਂ ਹਨ। ਸਭ ਤੋਂ ਮੁਸ਼ਕਿਲ ਕਾਲਖੰਡ ਵਿੱਚ ਭੀ ਤਿਆਗ, ਏਕਤਾ ਅਤੇ ਸਾਹਸ ਦਿਖਾਉਣ ਵਾਲੀ ਰਾਮਾਇਣ, ਅਨੇਕ ਮੁਸ਼ਕਿਲਾਂ ਵਿੱਚ ਭੀ ਪ੍ਰੇਮ ਦੀ ਜਿੱਤ ਸਿਖਾਉਣ ਵਾਲੀ ਰਾਮਾਇਣ ਪੂਰੀ ਮਾਨਵਤਾ ਨੂੰ ਖ਼ੁਦ ਨਾਲ ਜੋੜਦੀ ਹੈ। ਇਹੀ ਕਾਰਨ ਹੈ, ਕਿ ਰਾਮਾਇਣ ਪੂਰੇ ਵਿਸ਼ਵ ਵਿੱਚ ਆਕਰਸ਼ਣ ਦਾ ਕੇਂਦਰ ਰਹੀ ਹੈ। ਅੱਜ ਜਿਨ੍ਹਾਂ ਪੁਸਤਕਾਂ ਦਾ ਲੋਕਅਰਪਣ ਹੋ ਰਿਹਾ ਹੈ, ਉਹ ਇਨ੍ਹਾਂ ਹੀ ਭਾਵਨਾਵਾਂ ਦਾ ਪ੍ਰਤੀਬਿੰਬ ਹਨ ਕਿ ਕਿਵੇਂ ਪੂਰੇ ਵਿਸ਼ਵ ਵਿੱਚ ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਮਾਇਣ (Lord Ram, Maa Sita and Ramayana) ਨੂੰ ਬਹੁਤ ਗੌਰਵ ਨਾਲ ਦੇਖਿਆ ਜਾਂਦਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ, ਆਸਟ੍ਰੇਲੀਆ, ਕੰਬੋਡੀਆ, ਕੈਨੇਡਾ, ਚੈੱਕ ਗਣਰਾਜ, ਫਿਜੀ, ਇੰਡੋਨੇਸ਼ੀਆ, ਸ੍ਰੀ ਲੰਕਾ, ਨਿਊਜ਼ੀਲੈਂਡ, ਥਾਈਲੈਂਡ, ਗੁਯਾਨਾ, ਸਿੰਗਾਪੁਰ ਉਨ੍ਹਾਂ ਕਈ ਦੇਸ਼ਾਂ ਵਿੱਚੋਂ ਹਨ, ਜਿਨ੍ਹਾਂ ਨੇ ਭਗਵਾਨ ਰਾਮ ਦੇ ਜੀਵਨ ਦੀਆਂ ਘਟਨਾਵਾਂ ‘ਤੇ ਬਹੁਤ ਰੁਚੀ ਦੇ ਨਾਲ ਡਾਕ ਟਿਕਟ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ  ਅਤੇ ਮਾਤਾ ਜਾਨਕੀ ਦੀਆਂ ਕਹਾਣੀਆਂ ਬਾਰੇ ਸੰਪੂਰਨ ਜਾਣਕਾਰੀ ਵਾਲੀ ਜਾਰੀ ਕੀਤੀ ਗਈ ਨਵੀਂ ਐਲਬਮ ਸਾਨੂੰ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦੇਵੇਗੀ। ਇਹ ਸਾਨੂੰ ਦੱਸੇਗੀ ਕਿ ਭਗਵਾਨ ਰਾਮ ਕਿਸ ਤਰ੍ਹਾਂ ਭਾਰਤ ਤੋਂ ਬਾਹਰ ਭੀ ਉਤਨੇ ਹੀ ਮਹਾਨ ਆਦਰਸ਼ ਹਨ, ਅਤੇ ਕਿਵੇਂ ਵਿਸ਼ਵ ਦੀਆਂ ਤਮਾਮ ਸੱਭਿਅਤਾਵਾਂ ‘ਤੇ ਪ੍ਰਭੁ ਰਾਮ ਦਾ ਕਿਤਨਾ ਗਹਿਰਾ ਪ੍ਰਭਾਵ ਰਿਹਾ ਹੈ। 

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਦਾ ਇਹ ਆਹਵਾਨ (ਸੱਦਾ) ਅੱਜ ਭੀ ਅਮਰ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ: यावत् स्थास्यंति गिरयः, सरितश्च महीतले। तावत् रामायणकथा, लोकेषु प्रचरिष्यति॥ ਅਰਥਾਤ, ਜਦੋਂ ਤੱਕ ਪ੍ਰਿਥਵੀ ‘ਤੇ ਪਰਬਤ ਹਨ, ਨਦੀਆਂ ਹਨ, ਤਦ ਤੱਕ ਰਾਮਾਇਣ ਦੀ ਕਥਾ, ਸ਼੍ਰੀ ਰਾਮ ਦਾ ਵਿਅਕਤਿਤਵ ਲੋਕ ਸਮੂਹ ਵਿੱਚ ਪ੍ਰਚਾਰਿਤ ਹੁੰਦਾ ਰਹੇਗਾ।  

 

***

ਡੀਐੱਸ/ਆਰਟੀ