ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਰਤਨ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਦੇ ਪੜਪੋਤੇ ਸ਼੍ਰੀ ਗਿਰੀਧਰ ਮਾਲਵੀਯ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਗੰਗਾ ਸਵੱਛਤਾ ਅਭਿਯਾਨ ਅਤੇ ਸਿੱਖਿਆ ਦੀ ਦੁਨੀਆ ਵਿੱਚ ਸ਼੍ਰੀ ਗਿਰੀਧਰ ਮਾਲਵੀਯ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਐਕਸ (X )‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਭਾਰਤ ਰਤਨ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਜੀ ਦੇ ਪੜਪੋਤੇ ਗਿਰੀਧਰ ਮਾਲਵੀਯ ਜੀ ਦੇ ਅਕਾਲ ਚਲਾਣੇ ਨਾਲ ਅਤਿਅੰਤ ਦੁਖ ਹੋਇਆ ਹੈ। ਉਨ੍ਹਾਂ ਦਾ ਜਾਣਾ ਸਿੱਖਿਆ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਗੰਗਾ ਸਫ਼ਾਈ ਅਭਿਯਾਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਨਿਆਂਇਕ ਸੇਵਾ ਵਿੱਚ ਆਪਣੇ ਕਾਰਜਾਂ ਨਾਲ ਭੀ ਉਨ੍ਹਾਂ ਨੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਸੀ। ਮੈਨੂੰ ਕਈ ਵਾਰ ਉਨ੍ਹਾਂ ਨੂੰ ਨਿਜੀ ਤੌਰ ‘ਤੇ ਮਿਲਣ ਦਾ ਸੁਭਾਗ ਮਿਲਿਆ। 2014 ਅਤੇ 2019 ਵਿੱਚ ਵਾਰਾਣਸੀ ਦੇ ਮੇਰੇ ਸੰਸਦੀ ਖੇਤਰ ਤੋਂ ਉਹ ਪ੍ਰਸਤਾਵਕ ਰਹੇ ਸਨ, ਜੋ ਮੇਰੇ ਲਈ ਅਭੁੱਲ ਰਹੇਗਾ। ਸੋਗ ਦੀ ਇਸ ਘੜੀ ਵਿੱਚ ਈਸ਼ਵਰ ਉਨ੍ਹਾਂ ਦੇ ਪਰਿਜਨਾਂ ਨੂੰ ਸੰਬਲ ਪ੍ਰਦਾਨ ਕਰੇ। ਓਮ ਸ਼ਾਂਤੀ!”
भारत रत्न महामना पंडित मदन मोहन मालवीय जी के प्रपौत्र गिरिधर मालवीय जी के निधन से अत्यंत दुख हुआ है। उनका जाना शिक्षा जगत के साथ-साथ पूरे देश के लिए एक अपूरणीय क्षति है। गंगा सफाई अभियान में उनके योगदान को हमेशा याद किया जाएगा। न्यायिक सेवा में अपने कार्यों से भी उन्होंने अपनी एक…
— Narendra Modi (@narendramodi) November 18, 2024
***
ਐੱਮਜੇਪੀਐੱਸ/ਐੱਸਆਰ