Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਖੋਡਲਧਾਮ (ShriKhodaldham) ਟ੍ਰਸਟ-ਕੈਂਸਰ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸ਼੍ਰੀ ਖੋਡਲਧਾਮ (ShriKhodaldham) ਟ੍ਰਸਟ-ਕੈਂਸਰ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਖੋਡਲਧਾਮ ਟ੍ਰਸਟ-ਕੈਂਸਰ ਹਸਤਪਾਲ (ShriKhodaldham Trust-Cancer Hospital) ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਇਸ ਅਵਸਰ ’ਤੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖੋਡਲਧਾਮ ਦੀ ਪਵਿੱਤਰ ਭੂਮੀ (holy land of KhodalDham) ਅਤੇ ਖੋਡਲ ਮਾਂ (Khodal Maa) ਦੇ ਭਗਤਾਂ ਦੇ ਨਾਲ ਜੁੜਨਾ ਉਨ੍ਹਾਂ ਦੇ ਲਈ ਬੜੇ ਸੁਭਾਗ ਦੀ ਬਾਤ ਹੈ। ਸ਼੍ਰੀ ਮੋਦੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਸ਼੍ਰੀ ਖੋਡਲਧਾਮ ਟ੍ਰਸਟ (ShriKhodaldham Trust) ਨੇ ਅਮਰੇਲੀ (Amreli) ਵਿੱਚ ਕੈਂਸਰ ਹਸਤਪਾਲ ਅਤੇ ਖੋਜ ਕੇਂਦਰ (Cancer Hospital and Research Center) ਦੇ ਨੀਂਹ ਪੱਥਰ ਦੇ ਨਾਲ ਜਨ ਕਲਿਆਣ ਅਤੇ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ। ਸ਼੍ਰੀ ਖੋਡਲਧਾਮ ਟ੍ਰਸਟ-ਕਾਗਵਾਡ ਦੀ ਸਥਾਪਨਾ ਦੇ 14 ਸਾਲ ਪੂਰੇ ਹੋਣ ਵਾਲੇ ਹਨ, ਇਸ ਦਾ ਉਲੇਖ ਕਰਦੇ ਹੋਏ ਉਨ੍ਹਾ ਨੇ ਟ੍ਰਸਟ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲੇਉਵਾ ਪਾਟੀਦਾਰ (LeuvaPatidar) ਸਮਾਜ ਨੇ ਸੇਵਾ, ਸੰਸਕਾਰ ਅਤੇ ਸਮਰਪਣ ਦੇ ਸੰਕਲਪ ਦੇ ਨਾਲ 14 ਸਾਲ ਪਹਿਲੇ ਸ਼੍ਰੀ ਖੋਡਲਧਾਮ ਟ੍ਰਸਟ ਦੀ ਸਥਾਪਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦੇ ਬਾਅਦ ਤੋਂ ਹੀ ਇਸ ਟ੍ਰਸਟ ਨੇ ਆਪਣੀ ਸੇਵਾ ਦੇ ਜ਼ਰੀਏ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। “ਚਾਹੇ ਸਿੱਖਿਆ ਦਾ ਖੇਤਰ ਹੋਵੇ, ਖੇਤੀਬਾੜੀ ਦਾ ਖੇਤਰ ਹੋਵੇ ਜਾਂ ਸਿਹਤ ਦਾ ਖੇਤਰ ਹੋਵੇ, ਇਸ ਟ੍ਰਸਟ ਨੇ ਹਰ ਦਿਸ਼ਾ ਵਿੱਚ ਉਤਕ੍ਰਿਸ਼ਟ ਕੰਮ ਕੀਤਾ ਹੈ।” ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਮਰੇਲੀ ਵਿੱਚ ਬਣ ਰਿਹਾ ਕੈਂਸਰ ਹਸਤਪਾਲ ਸੇਵਾ ਭਾਵਨਾ ਦੀ ਇੱਕ ਹੋਰ ਮਿਸਾਲ ਬਣੇਗਾ ਅਤੇ ਅਮਰੇਲੀ ਸਹਿਤ ਸੌਰਾਸ਼ਟਰ ਦੇ ਇੱਕ ਬੜੇ ਖੇਤਰ ਨੂੰ ਇਸ ਨਾਲ ਬੜੇ ਪੈਮਾਨੇ ’ਤੇ ਲਾਭ ਹੋਵੇਗਾ।

 

ਇਸ ਬਾਤ ‘ਤੇ ਗੌਰ ਕਰਦੇ ਹੋਏ ਕਿ ਕੈਂਸਰ ਜਿਹੀ ਗੰਭੀਰ ਬਿਮਾਰੀ ਦਾ ਇਲਾਜ ਕਿਸੇ ਭੀ ਵਿਅਕਤੀ ਅਤੇ ਪਰਿਵਾਰ ਦੇ ਲਈ ਇੱਕ ਬੜੀ ਚੁਣੌਤੀ ਬਣ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਭੀ ਮਰੀਜ਼ ਨੂੰ ਕੈਂਸਰ ਦੇ ਇਲਾਜ ਵਿੱਚ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਸੋਚ ਦੇ ਨਾਲ, ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਲਗਭਗ 30 ਨਵੇਂ ਕੈਂਸਰ ਹਸਤਪਾਲ ਵਿਕਸਿਤ ਕੀਤੇ ਗਏ ਹਨ ਅਤੇ 10 ਨਵੇਂ ਕੈਂਸਰ ਹਸਤਪਾਲਾਂ ‘ਤੇ ਕੰਮ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕੈਂਸਰ ਦੇ ਇਲਾਜ ਦੇ ਲਈ ਕੈਂਸਰ ਦਾ ਸਹੀ ਸਮੇਂ ‘ਤੇ ਪਤਾ ਚਲਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਪਿੰਡਾਂ ਦੇ ਲੋਕਾਂ ਨੂੰ ਕੈਂਸਰ  ਦਾ ਪਤਾ ਚਲਦਾ ਹੈ, ਤਦ ਤੱਕ ਇਹ ਬਹੁਤ ਫੈਲ ਚੁੱਕਿਆ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਐਸੀਆਂ ਸਥਿਤੀਆਂ ਤੋਂ ਬਚਣ ਦੇ ਲਈ ਕੇਂਦਰ ਸਰਕਾਰ ਨੇ ਗ੍ਰਾਮੀਣ ਪੱਧਰ ‘ਤੇ 1.5 ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ (AyushmanArogyaMandir) ਬਣਾਏ ਹਨ, ਜਿੱਥੇ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਜਦੋਂ ਕੈਂਸਰ ਦਾ ਪਤਾ ਜਲਦੀ ਚਲ ਜਾਂਦਾ ਹੈ ਤਾਂ ਡਾਕਟਰਾਂ ਨੂੰ ਭੀ ਇਸ ਦੇ ਇਲਾਜ ਵਿੱਚ ਕਾਫੀ ਮਦਦ ਮਿਲਦੀ ਹੈ।” ਸ਼੍ਰੀ ਮੋਦੀ ਨੇ ਸਰਵਾਇਕਲ ਕੈਂਸਰ ਜਾਂ ਬ੍ਰੈਸਟ ਕੈਂਸਰ ਜਿਹੀਆਂ ਬਿਮਾਰੀਆਂ ਦਾ ਸ਼ੁਰੂਆਤੀ ਅਵਸਥਾ ਵਿੱਚ ਹੀ ਪਤਾ ਲਗਾਉਣ ਵਿੱਚ ਆਯੁਸ਼ਮਾਨ ਆਰੋਗਯ ਮੰਦਿਰ ਦੀ ਮਹੱਤਵਪੂਰਨ ਭੂਮਿਕਾ ਦਾ ਉਲੇਖ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰਯਾਸਾਂ ਨਾਲ ਮਹਿਲਾਵਾਂ ਨੂੰ ਭੀ ਕਾਫੀ ਲਾਭ ਪਹੁੰਚਿਆ ਹੈ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਗੁਜਰਾਤ ਨੇ ਪਿਛਲੇ 20 ਵਰ੍ਹਿਆਂ ਵਿੱਚ ਸਿਹਤ ਖੇਤਰ ਵਿੱਚ ਅਭੂਤਪੂਰਵ ਪ੍ਰਗਤੀ ਕੀਤੀ ਹੈ ਅਤੇ ਇਹ ਭਾਰਤ ਵਿੱਚ ਚਿਕਿਤਸਾ ਦਾ ਇੱਕ ਬੜਾ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 2002 ਤੱਕ ਗੁਜਰਾਤ ਵਿੱਚ ਕੇਵਲ 11 ਮੈਡੀਕਲ ਕਾਲਜ ਸਨ, ਜਦਕਿ ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 40 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 20 ਵਰ੍ਹਿਆਂ ਵਿੱਚ ਇੱਥੇ ਐੱਮਬੀਬੀਐੱਸ (MBBS) ਸੀਟਾਂ ਦੀ ਸੰਖਿਆ ਲਗਭਗ 5 ਗੁਣਾ ਵਧ ਗਈ ਹੈ ਅਤੇ ਪੀਜੀ (PG) ਸੀਟਾਂ ਦੀ ਸੰਖਿਆ ਭੀ ਲਗਭਗ 3 ਗੁਣਾ ਤੱਕ ਵਧ ਗਈ ਹੈ। ਉਨ੍ਹਾਂ ਨੇ ਕਿਹਾ, “ਹੁਣ ਸਾਡੇ ਪਾਸ ਰਾਜਕੋਟ ਵਿੱਚ ਏਮਸ (AIIMS) ਭੀ ਹੈ।” ਉਨ੍ਹਾਂ ਨੇ ਇਹ ਭੀ ਦੱਸਿਆ ਕਿ 2002 ਤੱਕ ਗੁਜਰਾਤ ਵਿੱਚ ਕੇਵਲ 13 ਫਾਰਮੇਸੀ ਕਾਲਜ (pharmacy colleges) ਸਨ, ਜਦਕਿ ਅੱਜ ਉਨ੍ਹਾਂ ਦੀ ਸੰਖਿਆ ਲਗਭਗ 100 ਹੋ ਗਈ  ਹੈ ਅਤੇ ਪਿਛਲੇ 20 ਵਰ੍ਹਿਆਂ ਵਿੱਚ ਡਿਪਲੋਮਾ ਫਾਰਮੇਸੀ ਕਾਲਜਾਂ(Diploma Pharmacy Colleges) ਦੀ ਸੰਖਿਆ ਭੀ 6 ਤੋਂ ਵਧ ਕੇ ਲਗਭਗ 30 ਹੋ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਬਾਤ ਨੂੰ ਭੀ ਰੇਖਾਂਕਿਤ ਕੀਤਾ ਕਿ ਗੁਜਰਾਤ ਨੇ ਹਰੇਕ ਪਿੰਡ ਵਿੱਚ ਸਮੁਦਾਇਕ ਸਿਹਤ ਕੇਂਦਰ (community health centers) ਖੋਲ੍ਹ ਕੇ ਸਿਹਤ ਖੇਤਰ ਵਿੱਚ  ਬੜੇ ਸੁਧਾਰ ਦਾ ਇੱਕ ਮਾਡਲ ਪੇਸ਼ ਕੀਤਾ ਹੈ, ਜਿਸ ਨਾਲ ਕਬਾਇਲੀ ਅਤੇ ਗ਼ਰੀਬ ਖੇਤਰਾਂ ਤੱਕ ਸਿਹਤ ਸੁਵਿਧਾਵਾਂ ਦਾ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਕਿਹਾ, “ਗੁਜਰਾਤ ਵਿੱਚ 108 ਐਂਬੂਲੈਂਸਾਂ (ambulances) ਦੀ ਸੁਵਿਧਾ ‘ਤੇ ਲੋਕਾਂ ਦਾ ਭਰੋਸਾ ਲਗਾਤਾਰ ਮਜ਼ਬੂਤ ਹੋਇਆ ਹੈ।”

 

ਸ਼੍ਰੀ ਮੋਦੀ ਨੇ ਕਿਸੇ ਭੀ ਦੇਸ਼ ਦੇ ਵਿਕਾਸ ਦੇ ਲਈ ਸਿਹਤ ਅਤੇ ਮਜ਼ਬੂਤ ਸਮੁਦਾਇ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਆਯੁਸ਼ਮਾਨ ਭਾਰਤ ਯੋਜਨਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਖੋਡਲ ਮਾਤਾ ਦੇ ਅਸ਼ੀਰਵਾਦ (blessings of Khodal Mata) ਨਾਲ ਅੱਜ ਸਾਡੀ ਸਰਕਾਰ ਇਸੇ ਸੋਚ ਦਾ ਅਨੁਸਰਣ ਕਰ ਰਹੀ ਹੈ” ,ਜਿਸ ਨਾਲ ਅੱਜ ਬੜੀ ਸੰਖਿਆ ਵਿੱਚ ਕੈਂਸਰ ਦੇ ਮਰੀਜ਼ਾਂ ਸਹਿਤ 6 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਇਲਾਜ ਵਿੱਚ ਮਦਦ ਮਿਲੀ ਹੈ ਅਤੇ ਇਸ ਨਾਲ ਉਨ੍ਹਾਂ ਦੇ ਇੱਕ ਲੱਖ ਕਰੋੜ ਰੁਪਏ ਬਚਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ 10,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਭੀ ਜ਼ਿਕਰ ਕੀਤਾ, ਜਿੱਥੇ ਦਵਾਈਆਂ 80 ਫੀਸਦੀ ਛੂਟ ‘ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਪੀਐੱਮ ਜਨ ਔਸ਼ਧੀ ਕੇਂਦਰਾਂ  ਦੀ ਸੰਖਿਆ ਵਧਾ ਕੇ 25,000 ਕਰਨ ਦੀ ਭੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਨੂੰ 30,000 ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਉਨ੍ਹਾਂ ਨੇ ਕਿਹਾ, “ਸਰਕਾਰ ਨੇ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਭੀ ਕੰਟਰੋਲ ਕੀਤਾ ਹੈ ਜਿਸ ਨਾਲ ਅਨੇਕ ਕੈਂਸਰ ਰੋਗੀਆਂ ਨੂੰ ਲਾਭ ਹੋਇਆ ਹੈ।”

 

ਟ੍ਰਸਟ ਦੇ ਨਾਲ ਆਪਣੇ ਦੀਰਘਕਾਲੀ ਜੁੜਾਅ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 9 ਬੇਨਤੀਆਂ ਸਾਹਮਣੇ ਰੱਖੀਆਂ। ਸਭ ਤੋਂ ਪਹਿਲੇ, ਪਾਣੀ ਦੀ ਹਰ ਬੂੰਦ ਬਚਾਉਣਾ ਅਤੇ ਜਲ ਸੰਭਾਲ਼ (water conservation) ਦੇ ਬਾਰੇ ਜਾਗਰੂਕਤਾ ਫੈਲਾਉਣਾ। ਦੂਸਰਾ- ਗ੍ਰਾਮੀਣ ਪੱਧਰ ‘ਤੇ ਡਿਜੀਟਲ ਲੈਣਦੇਣ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ। ਤੀਸਰਾ- ਆਪਣੇ  ਪਿੰਡ, ਮੁਹੱਲੇ ਅਤੇ ਸ਼ਹਿਰ ਨੂੰ ਸਵੱਛਤਾ ਵਿੱਚ ਨੰਬਰ  ਵੰਨ (number one) ਬਣਾਉਣ ਦੇ ਲਈ ਕੰਮ ਕਰਨਾ। ਚੌਥਾ- ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣਾ ਅਤੇ ਜਿਤਨਾ ਜ਼ਿਆਦਾ ਤੋਂ ਜ਼ਿਆਦਾ ਸੰਭਵ ਹੋਵੇ, ਮੇਡ ਇਨ ਇੰਡੀਆ ਉਤਪਾਦਾਂ ਦਾ ਉਪਯੋਗ ਕਰਨਾ। ਪੰਜਵਾਂ- ਦੇਸ਼ ਦੇ ਅੰਦਰ ਯਾਤਰਾ ਕਰਨਾ ਅਤੇ ਘਰੇਲੂ ਟੂਰਿਜ਼ਮ ਨੂੰ ਹੁਲਾਰਾ ਦੇਣਾ। ਛੇਵਾਂ- ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਗਰੂਕ ਕਰਨਾ। ਸੱਤਵਾਂ- ਰੋਜ਼ਾਨਾ ਆਹਾਰ ਵਿੱਚ ਸ਼੍ਰੀ-ਅੰਨ (Shri-Ann) ਨੂੰ ਸ਼ਾਮਲ ਕਰਨਾ। ਅੱਠਵਾਂ- ਫਿਟਨਸ, ਯੋਗ ਜਾਂ ਖੇਡਾਂ ਨਾਲ ਜੁੜਨਾ ਅਤੇ ਇਨ੍ਹਾਂ ਨੂੰ ਜੀਵਨ ਦਾ ਅਭਿੰਨ ਅੰਗ ਬਣਾਉਣਾ। ਅਤੇ ਅੰਤ ਵਿੱਚ- ਕਿਸੇ ਭੀ ਤਰ੍ਹਾਂ ਦੇ ਨਸ਼ੇ ਅਤੇ ਲਤ ਤੋਂ ਦੂਰ ਰਹਿਣਾ।

 

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਇਹ ਟ੍ਰਸਟ ਪੂਰੀ ਨਿਸ਼ਠਾ ਅਤੇ ਸਮਰੱਥਾ ਨਾਲ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦਾ ਰਹੇਗਾ ਅਤੇ ਅਮਰੇਲੀ(Amreli) ਵਿੱਚ ਬਣ ਰਿਹਾ ਕੈਂਸਰ ਹਸਤਪਾਲ ਪੂਰੇ ਸਮਾਜ ਦੇ ਕਲਿਆਣ ਦੇ ਲਈ ਮਿਸਾਲ ਬਣੇਗਾ। ਉਨ੍ਹਾਂ ਨੇ ਲੇਉਵਾ ਪਾਟੀਦਾਰ ਸਮਾਜ ਅਤੇ ਸ਼੍ਰੀ ਖੋਡਲਧਾਮ ਟ੍ਰਸਟ (LeuvaPatidarSamaj and ShriKhodaldham Trust) ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਮਾਂ ਖੋਡਲ ਦੀ ਕ੍ਰਿਪਾ ਨਾਲ ਆਪ ਸਮਾਜ ਸੇਵਾ ਵਿੱਚ ਲਗੇ ਰਹੋ।”(“By the grace of Mother Khodal, you should continue to engage in social service”)

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਪੰਨ ਵਰਗ ਨੂੰ ਵਿਵਾਹ ਸਮਾਰੋਹ ਦੇਸ਼ ਦੇ ਅੰਦਰ ਆਯੋਜਿਤ ਕਰਨ ਅਤੇ ਵਿਦੇਸ਼ੀ ਮੰਜ਼ਿਲ ਵਾਲੀਆਂ ਸ਼ਾਦੀਆਂ ਤੋਂ ਪਰਹੇਜ਼ ਕਰਨ ਦਾ ਭੀ ਆਗਰਹਿ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀ ਬਾਤ ਸਮਾਪਤ ਕਰਦੇ ਹੋਏ ਕਿਹਾ, “ਮੇਡ ਇਨ ਇੰਡੀਆ ਦੀ ਤਰ੍ਹਾਂ, ਹੁਣ ਵੈੱਡ ਇਨ ਇੰਡੀਆ।” (“Just like Made in India, now Wed in India”)

 

 

*****

ਡੀਐੱਸ/ਟੀਐੱਸ