Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਓਸਾਮੂ ਸੁਜ਼ੂਕੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਲੋਬਲ ਆਟੋਮੋਟਿਵ ਇੰਡਸਟ੍ਰੀ ਦੀ ਪ੍ਰਸਿੱਧ ਹਸਤੀ, ਸ਼੍ਰੀ ਓਸਾਮੂ ਸੁਜ਼ੂਕੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਓਸਾਮੂ ਸੁਜ਼ੂਕੀ ਦੇ ਦੂਰਦਰਸ਼ੀ ਕਾਰਜ ਨੇ ਗਤੀਸ਼ੀਲਤਾ ਦੀਆਂ ਆਲਮੀ ਧਾਰਨਾਵਾਂ  ਨੂੰ ਨਵਾਂ ਸਰੂਪ ਦਿੱਤਾ ਹੈ। ਉਨ੍ਹਾਂ ਦੀ ਲੀਡਰਸ਼ਿਪ ਵਿੱਚ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਦੇ ਹੋਏ, ਇਨੋਵੇਸ਼ਨ ਅਤੇ ਵਿਸਤਾਰ ਅੱਗੇ ਵਧਾਉਂਦੇ ਹੋਏ ਇੱਕ ਗਲੋਬਲ ਪਾਵਰਹਾਊਸ ਬਣ ਗਈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਗਲੋਬਲ ਆਟੋਮੋਟਿਵ ਇੰਡਸਟ੍ਰੀ ਦੀ ਮਹਾਨ ਹਸਤੀ, ਸ਼੍ਰੀ ਓਸਾਮੂ ਸੁਜ਼ੂਕੀ ਦੇ ਅਕਾਲ ਚਲਾਣੇ ਤੋਂ ਬਹੁਤ ਦੁਖ ਹੋਇਆ ਹੈ। ਉਨ੍ਹਾਂ ਦੇ ਦੂਰਦਰਸ਼ੀ ਕਾਰਜ ਨੇ ਗਤੀਸ਼ੀਲਤਾ ਦੀਆਂ ਆਲਮੀ ਧਾਰਨਾਵਾਂ ਨੂੰ ਨਵਾਂ ਸਰੂਪ ਦਿੱਤਾ। ਉਨ੍ਹਾਂ ਦੀ ਲੀਡਰਸ਼ਿਪ ਵਿੱਚ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਇੱਕ ਗਲੋਬਲ ਪਾਵਰਹਾਊਸ ਬਣ ਗਈ, ਜਿਸ ਨੇ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਦੇ ਹੋਏ, ਇਨੋਵੇਸ਼ਨ ਅਤੇ ਵਿਸਤਾਰ ਨੂੰ ਅੱਗੇ ਵਧਾਇਆ। ਉਨ੍ਹਾ ਦਾ ਭਾਰਤ ਨਾਲ ਗਹਿਰਾ ਲਗਾਅ ਸੀ ਅਤੇ ਮਾਰੂਤੀ ਦੇ ਨਾਲ ਉਨ੍ਹਾਂ ਦੇ ਸਹਿਯੋਗ ਨੇ ਭਾਰਤੀ ਆਟੋਮੋਬਾਈਲ ਬਜ਼ਾਰ ਵਿੱਚ ਕ੍ਰਾਂਤੀ ਲਿਆ ਦਿੱਤੀ।

 “ਸ਼੍ਰੀ ਸੁਜ਼ੂਕੀ ਦੇ ਨਾਲ ਆਪਣੀਆਂ ਕਈ ਮੁਲਾਕਾਤਾਂ ਦੀਆਂ ਯਾਦਾਂ ਮੈਨੂੰ ਸੰਜੋ ਕੇ ਰੱਖੀਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਵਿਵਹਾਰਿਕ ਅਤੇ ਨਿਮਰ ਦ੍ਰਿਸ਼ਟੀਕੋਣ ਦੀ ਦਿਲ ਤੋਂ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਨੇ ਸਖ਼ਤ ਮਿਹਨਤ, ਬਰੀਕੀਆਂ ‘ਤੇ ਸਾਵਧਾਨੀਪੂਰਵਕ ਧਿਆਨ ਅਤੇ ਗੁਣਵੱਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੀ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਦੇ ਪਰਿਵਾਰ, ਸਹਿਕਰਮੀਆਂ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀਆਂ ਹਾਰਦਿਕ ਸੰਵੇਦਨਾਵਾਂ।

 

***

ਐੱਮਜੇਪੀਐੱਸ/ਵੀਜੇ