Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਐੱਮਟੀ ਵਾਸੂਦੇਵਨ ਨਾਇਰ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਲਿਆਲਮ ਸਿਨੇਮਾ ਅਤੇ ਸਾਹਿਤ ਦੀਆਂ ਸਨਮਾਨਿਤ ਸ਼ਖਸੀਅਤਾਂ ਵਿੱਚੋਂ ਇੱਕ ਸ਼੍ਰੀ ਐੱਮ.ਟੀ. ਵਾਸੂਦੇਵਨ ਨਾਇਰ ਜੀ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਐੱਮ.ਟੀ. ਵਾਸੂਦੇਵਨ ਨਾਇਰ ਜੀ ਦੇ ਕੰਮਾਂ ਨੇ ਮਨੁੱਖੀ ਭਾਵਨਾਵਾਂ ਦੇ ਗਹਿਣ ਅਧਿਐਨ ਦੇ ਨਾਲ ਕਈ ਪੀੜ੍ਹੀਆਂ ਨੂੰ ਆਕਾਰ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।

ਪ੍ਰਧਾਨ ਮੰਤਰੀ ਨੇ ਐਕਸ (X ) ‘ਤੇ ਪੋਸਟ ਕੀਤਾ:

 “ਮਲਿਆਲਮ ਸਿਨੇਮਾ ਅਤੇ ਸਾਹਿਤ ਦੀ ਸਭ ਤੋ ਸਨਮਾਨਿਤ ਸ਼ਖਸੀਅਤਾਂ ਵਿੱਚੋਂ ਇੱਕ ਸ਼੍ਰੀ ਐੱਮਟੀ ਵਾਸੂਦੇਵਨ ਨਾਇਰ ਜੀ ਦੇ ਦੇਹਾਂਤ ਤੋਂ ਦੁਖੀ ਹਾਂ। ਮਨੁੱਖੀ ਭਾਵਨਾਵਾਂ ਦੇ ਗਹਿਣ ਅਧਿਐਨ ਨਾਲ ਉਨ੍ਹਾਂ ਦੇ ਕਾਰਜ ਨੇ ਕਈ ਪੀੜ੍ਹੀਆਂ ਨੂੰ ਆਕਾਰ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਨੇ ਮੂਕ ਅਤੇ ਵੰਚਿਤ ਵਰਗ ਦੇ ਲੋਕਾਂ ਨੂੰ ਆਵਾਜ਼ ਵੀ ਦਿੱਤੀ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”

https://twitter.com/narendramodi/status/1872134149479268417

***

ਐੱਮਜੇਪੀਐੱਸ/ਵੀਜੇ