Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਦਿਵਸ ਮਨਾਉਣ: ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੀ ਤੀਜੀ ਵਰ੍ਹੇਗੰਢ ਅਤੇ ਸਵੱਛਤਾ ਹੀ ਸੇਵਾ ਪਖਵਾੜੇ ਦੀ ਸਮਾਪਤੀ ਦੇ ਮੌਕੇ `ਤੇ ਸਮਾਰੋਹ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੀ ਤੀਜੀ ਵਰ੍ਹੇਗੰਢ ਅਤੇ ‘ਸਵੱਛਤਾ ਹੀ ਸੇਵਾ’ ਪਖਵਾੜੇ ਦੀ ਸਮਾਪਤੀ ਦੇ ਮੌਕੇ `ਤੇ ਸਵੱਛ ਭਾਰਤ ਦਿਵਸ ਮਨਾਉਣ ਦੇ ਸਮਾਰੋਹ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਹੈ ਅਤੇ ਇਹ ਇੱਕ ਮੌਕਾ ਹੈ ਜਦੋਂ ਅਸੀਂ ਦਿਖਾ ਸਕਦੇ ਹਾਂ ਕਿ ਸਵੱਛ ਭਾਰਤ ਮਿਸ਼ਨ ਦੇ ਆਪਣੇ ਟੀਚੇ ਵੱਲ ਅਸੀਂ ਕਿੰਨਾ ਕੁ ਅੱਗੇ ਵਧੇ ਹਾਂ।

ਉਨ੍ਹਾਂ ਯਾਦ ਕੀਤਾ ਕਿ ਕਿਵੇਂ ਤਿੰਨ ਸਾਲ ਪਹਿਲਾਂ ਸਵੱਛ ਭਾਰਤ ਅੰਦੋਲਨ ਦੀ ਸ਼ੁਰੂਆਤ ਭਾਰੀ ਆਲੋਚਨਾ ਦਰਮਿਆਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਭਰੋਸਾ ਹੈ ਕਿ ਮਹਾਤਮਾ ਗਾਂਧੀ ਵੱਲੋਂ ਦਿਖਾਇਆ ਗਿਆ ਰਸਤਾ ਗਲਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵਿੱਚ ਚੁਣੌਤੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਪਾਸੇ ਅੱਗੇ ਵਧਣ ਤੋਂ ਘਬਰਾਈਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਲੋਕ ਇੱਕ ਅਵਾਜ਼ ਵਿੱਚ ਸਵੱਛਤਾ ਦੇ ਹੱਕ ਵਿੱਚ ਆਪਣੀ ਇੱਛਾ ਦਿਖਾ ਰਹੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸਵੱਛਤਾ ਲੀਡਰਾਂ ਅਤੇ ਸਰਕਾਰ ਦੇ ਯਤਨਾਂ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ। ਇਹ ਤਾਂ ਪੂਰੇ ਸਮਾਜ ਦੇ ਯਤਨਾਂ ਨਾਲ ਹੀ ਹਾਸਲ ਹੋ ਸਕਦੀ ਹੈ। ਜਨਤਕ ਭਾਈਵਾਲੀ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਮੁਹਿੰਮ ਇੱਕ ਸਮਾਜਿਕ ਅੰਦੋਲਨ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਕੁਝ ਵੀ ਹਾਸਲ ਹੋਇਆ ਹੈ ਉਹ ਦੇਸ਼ ਦੇ ਸਵੱਛਗ੍ਰਹੀ ਲੋਕਾਂ ਦੀ ਪ੍ਰਾਪਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸਵਰਾਜ ਸੱਤਿਆਗ੍ਰਹੀਆਂ ਵੱਲੋਂ ਹਾਸਲ ਕੀਤਾ ਗਿਆ ਸੀ ਤਾਂ ਸਰੇਸ਼ਠ ਭਾਰਤ ਵੀ ਸਵੱਛਗ੍ਰਹੀ ਹੀ ਹਾਸਲ ਕਰਨਗੇ।

ਸ਼ਹਿਰਾਂ ਦੀ ਸਵੱਛਤਾ ਰੈਂਕਿੰਗ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਹਾਂ-ਪੱਖੀ ਅਤੇ ਮੁਕਾਬਲੇ ਵਾਲੇ ਮਾਹੌਲ ਦੀ ਉਸਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਲਈ ਵਿਚਾਰਾਂ ਦੀ ਇੱਕ ਕ੍ਰਾਂਤੀ ਵੀ ਜ਼ਰੂਰੀ ਹੈ ਅਤੇ ਮੁਕਾਬਲੇਬਾਜ਼ੀ ਸਵੱਛਤਾ ਦੀ ਧਾਰਨਾ ਨੂੰ ਵਿਚਾਰਾਂ ਦਾ ਇੱਕ ਮੰਚ ਪ੍ਰਦਾਨ ਕਰਵਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਸਭ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ‘ਸਵੱਛਤਾ ਹੀ ਸੇਵਾ’ ਪਖਵਾੜੇ ਵਿੱਚ ਹਿੱਸਾ ਪਾਇਆ ਪਰ ਨਾਲ ਹੀ ਕਿਹਾ ਕਿ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਲੇਖ, ਪੇਂਟਿੰਗ ਅਤੇ ਫਿਲਮ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਇੱਕ ਡਿਜੀਟਲ ਡਿਸਪਲੇ ਗੈਲਰੀ ਦਾ ਦੌਰਾ ਵੀ ਕੀਤਾ।

*****

AKT/NT/SH