Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਅਤੇ ਅਮਰੁਤ (AMRUT) 2.0 ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਅਤੇ ਅਮਰੁਤ (AMRUT) 2.0 ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਥੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਅਤੇ ਅਟਲ ਕਇਆਕਲਪ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ 2.0 ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀ ਪ੍ਰਹਿਲਾਦ ਸਿੰਘ ਪਟੇਲ, ਸ਼੍ਰੀ ਕੌਸ਼ਲ ਕਿਸ਼ੋਰ, ਸ਼੍ਰੀ ਸ਼੍ਰੀ ਬਿਸ਼ਵੇਸ਼ਵਰ ਟੂਡੂ, ਰਾਜਾਂ ਦੇ ਮੰਤਰੀ, ਮੇਅਰ, ਸ਼ਹਿਰੀ ਸਥਾਨਕ ਸੰਸਥਾਵਾਂ ਦੇ ਚੇਅਰਪ੍ਰਸਨ ਅਤੇ ਮਿਊਂਸਿਪਲ ਕਮਿਸ਼ਨਰ ਹਾਜ਼ਰ ਸਨ।

 

ਇਸ ਮੌਕੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ, ਦੇਸ਼ ਵਾਸੀਆਂ ਨੇ ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਬਣਾਉਣ – ਓਡੀਐੱਫ ਦਾ ਪ੍ਰਣ ਲਿਆ ਸੀ ਅਤੇ ਉਨ੍ਹਾਂ ਨੇ 10 ਕਰੋੜ ਤੋਂ ਵੱਧ ਪਖਾਨਿਆਂ ਦੇ ਨਿਰਮਾਣ ਨਾਲ ਇਸ ਵਾਅਦੇ ਨੂੰ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0′ ਦਾ ਟੀਚਾ ਸ਼ਹਿਰਾਂ ਨੂੰ ਕਚਰਾ-ਮੁਕਤ, ਪੂਰੀ ਤਰ੍ਹਾਂ ਕਚਰੇ ਤੋਂ ਮੁਕਤ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਮਿਸ਼ਨ ਅਮਰੁਤ ਦੇ ਅਗਲੇ ਪੜਾਅ ਵਿੱਚ ਦੇਸ਼ ਦੇ ਟੀਚੇ ਦੇ ਦਾਇਰੇ ਨੂੰ ਰੇਖਾਂਕਿਤ ਕੀਤਾ – ਸੀਵਰੇਜ ਅਤੇ ਸੈਪਟਿਕ ਪ੍ਰਬੰਧਨ ਵਿੱਚ ਸੁਧਾਰ, ਸਾਡੇ ਸ਼ਹਿਰਾਂ ਨੂੰ ਪਾਣੀ ਤੋਂ ਸੁਰੱਖਿਅਤ ਸ਼ਹਿਰ ਬਣਾਉਣਾ ਅਤੇ ਇਹ ਸੁਨਿਸ਼ਚਿਤ ਕਰਨਾ ਕਿ ਸਾਡੀਆਂ ਨਦੀਆਂ ਵਿੱਚ ਕਿਧਰੇ ਵੀ ਸੀਵਰੇਜ ਦਾ ਨਿਕਾਸ ਨਾ ਹੋਵੇ।

 

ਪ੍ਰਧਾਨ ਮੰਤਰੀ ਨੇ ਸ਼ਹਿਰੀ ਕਇਆਕਲਪ ਅਤੇ ਸਵੱਛਤਾ ਵਿੱਚ ਪਰਿਵਰਤਨ ਦੀਆਂ ਸਫ਼ਲਤਾਵਾਂ ਨੂੰ ਮਹਾਤਮਾ ਗਾਂਧੀ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਮਹਾਤਮਾ ਗਾਂਧੀ ਦੀ ਪ੍ਰੇਰਣਾ ਦਾ ਨਤੀਜਾ ਹਨ ਅਤੇ ਉਨ੍ਹਾਂ ਦੇ ਆਦਰਸ਼ਾਂ ਦੁਆਰਾ ਹੀ ਪ੍ਰਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪਖਾਨਿਆਂ ਦੇ ਨਿਰਮਾਣ ਨਾਲ ਮਾਤਾਵਾਂ ਅਤੇ ਬੇਟੀਆਂ ਦੇ ਜੀਵਨ ਵਿੱਚ ਆਈ ਸੁਵਿਧਾ ਦਾ ਵੀ ਜ਼ਿਕਰ ਕੀਤਾ।

 

ਰਾਸ਼ਟਰ ਦੀ ਭਾਵਨਾ ਨੂੰ ਸਲਾਮ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਅਭਿਯਾਨ ਅਤੇ ਅਮਰੁਤ ਮਿਸ਼ਨ ਦੀ ਹੁਣ ਤੱਕ ਦੀ ਯਾਤਰਾ ਹਰ ਦੇਸ਼ ਵਾਸੀ ਨੂੰ ਮਾਣ ਦਿੰਦੀ ਹੈ। ਉਨ੍ਹਾਂ ਇਸ ਭਾਵਨਾ ਨੂੰ ਸਮੇਟਦੇ ਹੋਏ ਕਿਹਾ “ਇਸ ਵਿੱਚ ਇੱਕ ਮਿਸ਼ਨ ਵੀ ਹੈ, ਇੱਜ਼ਤ ਵੀ ਹੈ, ਮਾਣ ਵੀ ਹੈ, ਦੇਸ਼ ਦੀ ਇੱਕ ਇੱਛਾ ਵੀ ਹੈ ਅਤੇ ਮਾਤ ਭੂਮੀ ਲਈ ਬੇਮਿਸਾਲ ਪਿਆਰ ਵੀ ਮੌਜੂਦ ਹੈ।

 

ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਿੱਥੇ ਇਹ ਪ੍ਰੋਗਰਾਮ ਚਲ ਰਿਹਾ ਸੀ, ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਸਾਹੇਬ ਅਸਮਾਨਤਾ ਨੂੰ ਦੂਰ ਕਰਨ ਦੇ ਇੱਕ ਮਹਾਨ ਸਾਧਨ ਵਜੋਂ ਸ਼ਹਿਰੀ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਸਨ।

 

ਬਿਹਤਰ ਜੀਵਨ ਦੀ ਇੱਛਾ ਨਾਲ ਪਿੰਡਾਂ ਤੋਂ ਬਹੁਤ ਸਾਰੇ ਲੋਕ ਸ਼ਹਿਰਾਂ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ, ਉਨ੍ਹਾਂ ਨੂੰ ਰੋਜ਼ਗਾਰ ਤਾਂ ਮਿਲ ਜਾਂਦਾ ਹੈ ਪਰ ਉਨ੍ਹਾਂ ਦਾ ਜੀਵਨ ਪੱਧਰ ਪਿੰਡਾਂ ਵਿੱਚ ਉਨ੍ਹਾਂ ਦੇ ਜੀਵਨ ਦੇ ਮੁਕਾਬਲੇ ਕਠਿਨ ਸਥਿਤੀ ਵਿੱਚ ਰਹਿੰਦਾ ਹੈ। ਇੱਕ ਤਾਂ ਘਰ ਤੋਂ ਦੂਰ ਰਹਿਣਾ, ਅਤੇ ਉਸ ਤੋਂ ਬਾਅਦ ਅਜਿਹੀ ਕਠਿਨ ਸਥਿਤੀ ਵਿੱਚ ਰਹਿਣਾ, ਇਹ ਦੋਹਰੇ ਸੰਕਟ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜ਼ੋਰ ਇਸ ਅਸਮਾਨਤਾ ਨੂੰ ਦੂਰ ਕਰਕੇ ਇਸ ਸਥਿਤੀ ਨੂੰ ਬਦਲਣ ਤੇ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਅਤੇ ਮਿਸ਼ਨ ਅਮਰੁਤ ਦਾ ਅਗਲਾ ਪੜਾਅ ਬਾਬਾ ਸਾਹੇਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਉਨ੍ਹਾਂ ਕਿਹਾ, ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਨਾਲ, ਸਬਕਾ ਪ੍ਰਯਾਸ ਸਵੱਛਤਾ ਅਭਿਯਾਨ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਸਵੱਛਤਾ ਦੇ ਸੰਬੰਧ ਵਿੱਚ ਜਨਤਕ ਭਾਗੀਦਾਰੀ ਦੇ ਪੱਧਰ ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਮੌਜੂਦਾ ਪੀੜ੍ਹੀ ਨੇ ਸਵੱਛਤਾ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਟੌਫੀ ਦੇ ਰੈਪਰ ਹੁਣ ਜ਼ਮੀਨ ਤੇ ਨਹੀਂ ਸੁੱਟੇ ਜਾਂਦੇ ਪਰ ਬੱਚਿਆਂ ਦੁਆਰਾ ਆਪਣੀਆਂ ਦੀਆਂ ਜੇਬਾਂ ਵਿੱਚ ਰੱਖੇ ਜਾਂਦੇ ਹਨ। ਛੋਟੇ ਬੱਚੇ ਹੁਣ ਬਜ਼ੁਰਗਾਂ ਨੂੰ ਗੰਦਗੀ ਫੈਲਾਉਣ ਤੋਂ ਬਚਣ ਲਈ ਕਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਸਵੱਛਤਾ ਸਿਰਫ਼ ਇੱਕ ਦਿਨ, ਪਖਵਾੜੇ, ਸਾਲ ਜਾਂ ਕੁਝ ਲੋਕਾਂ ਲਈ ਕੰਮ ਨਹੀਂ ਹੈ। ਹਰ ਦਿਨ, ਹਰ ਪਖਵਾੜੇ, ਹਰ ਸਾਲ, ਪੀੜ੍ਹੀ ਦਰ ਪੀੜ੍ਹੀ, ਹਰ ਕਿਸੇ ਲਈ ਸਵੱਛਤਾ ਇੱਕ ਮਹਾਨ ਮੁਹਿੰਮ ਹੈ। ਸਵੱਛਤਾ ਜੀਵਨ ਸ਼ੈਲੀ ਹੈ, ਸਵੱਛਤਾ ਜੀਵਨ ਮੰਤਰ ਹੈ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਗੁਜਰਾਤ ਦੀ ਸੈਲਾਨੀ ਸਮਰੱਥਾ ਨੂੰ ਵਧਾਉਣ ਦੇ ਉਨ੍ਹਾਂ ਦੇ ਪ੍ਰਯਤਨਾਂ ਨੂੰ ਯਾਦ ਕੀਤਾ ਜਿੱਥੇ ਉਨ੍ਹਾਂ ਨੇ ਨਿਰਮਲ ਗੁਜਰਾਤ ਪ੍ਰੋਗਰਾਮ ਦੁਆਰਾ ਸਵੱਛਤਾ ਦੀ ਖੋਜ ਨੂੰ ਜਨ ਅੰਦੋਲਨ ਵਿੱਚ ਬਦਲ ਦਿੱਤਾ।

 

ਸਵੱਛਤਾ ਦੀ ਮੁਹਿੰਮ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਉਠਾਏ ਗਏ ਕਦਮਾਂ ਦੀ ਵਿਆਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਭਾਰਤ ਹਰ ਰੋਜ਼ ਤਕਰੀਬਨ ਇੱਕ ਲੱਖ ਟਨ ਕਚਰੇ ਦੀ ਪ੍ਰੋਸੈੱਸਿੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ, ‘ਜਦੋਂ ਦੇਸ਼ ਨੇ 2014 ਵਿੱਚ ਮੁਹਿੰਮ ਸ਼ੁਰੂ ਕੀਤੀ ਸੀ, ਦੇਸ਼ ਵਿੱਚ ਹਰ ਰੋਜ਼ ਪੈਦਾ ਹੋਏ ਕਚਰੇ ਦੇ 20 ਪ੍ਰਤੀਸ਼ਤ ਤੋਂ ਵੀ ਘੱਟ ਦੀ ਪ੍ਰੋਸੈੱਸਿੰਗ ਕੀਤੀ ਜਾਂਦੀ ਸੀ।ਅੱਜ ਅਸੀਂ ਤਕਰੀਬਨ 70 ਪ੍ਰਤੀਸ਼ਤ ਰੋਜ਼ਾਨਾ ਕਚਰੇ ਦੀ ਪ੍ਰੋਸੈੱਸਿੰਗ ਕਰ ਰਹੇ ਹਾਂ। ਹੁਣ ਸਾਨੂੰ ਇਸ ਨੂੰ 100 ਪ੍ਰਤੀਸ਼ਤ ਤੇ ਲੈ ਜਾਣਾ ਹੈ। ਪ੍ਰਧਾਨ ਮੰਤਰੀ ਨੇ ਸ਼ਹਿਰੀ ਵਿਕਾਸ ਮੰਤਰਾਲੇ ਲਈ ਅਲਾਟਮੈਂਟ ਵਿੱਚ ਵਾਧੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਦੇ 7 ਵਰ੍ਹਿਆਂ ਵਿੱਚ, ਮੰਤਰਾਲੇ ਨੂੰ ਤਕਰੀਬਨ 1.25 ਲੱਖ ਕਰੋੜ ਰੁਪਏ ਦਿੱਤੇ ਗਏ ਸਨ, ਜਦਕਿ 2014 ਤੋਂ ਬਾਅਦ ਦੇ 7 ਵਰ੍ਹਿਆਂ ਵਿੱਚ, ਮੰਤਰਾਲੇ ਨੂੰ ਤਕਰੀਬਨ 4 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ।

 

ਦੇਸ਼ ਦੇ ਸ਼ਹਿਰਾਂ ਦੇ ਵਿਕਾਸ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਰਾਸ਼ਟਰੀ ਆਟੋਮੋਬਾਈਲ ਸਕ੍ਰੈਪੇਜ ਨੀਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਨਵੀਂ ਸਕ੍ਰੈਪਿੰਗ ਨੀਤੀ ਵੇਸਟ ਟੂ ਵੈਲਥ ਅਤੇ ਇੱਕ ਸਰਕੂਲਰ ਅਰਥਵਿਵਸਥਾ ਦੀ ਮੁਹਿੰਮ ਨੂੰ ਮਜ਼ਬੂਤ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਸ਼ਹਿਰੀ ਵਿਕਾਸ ਨਾਲ ਜੁੜੇ ਪ੍ਰੋਗਰਾਮ ਵਿੱਚ ਰੇਹੜੀ-ਪਟੜੀ ਵਾਲਿਆਂ (ਸਟ੍ਰੀਟ ਵੈਂਡਰਸ) ਅਤੇ ਫੇਰੀ ਵਾਲਿਆਂ (ਹੌਕਰਾਂ) ਨੂੰ ਕਿਸੇ ਵੀ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਇਨ੍ਹਾਂ ਲੋਕਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਆਈ ਹੈ। ਸਵਨਿਧੀ ਯੋਜਨਾ ਦੇ ਤਹਿਤ 46 ਤੋਂ ਵੱਧ ਰੇਹੜੀ-ਪਟੜੀ ਵਾਲਿਆਂ ਨੇ ਲਾਭ ਲਿਆ ਹੈ ਅਤੇ 25 ਲੱਖ ਲੋਕਾਂ ਨੂੰ 2.5 ਹਜ਼ਾਰ ਕਰੋੜ ਰੁਪਏ ਪ੍ਰਾਪਤ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਕਰੇਤਾ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਕਰਜ਼ਿਆਂ ਦੀ ਅਦਾਇਗੀ ਦਾ ਰਿਕਾਰਡ ਬਹੁਤ ਵਧੀਆ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਵੱਡੇ ਰਾਜਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਅਗਵਾਈ ਕੀਤੀ ਹੈ।

 

https://twitter.com/PMOIndia/status/1443829388793958403

https://twitter.com/PMOIndia/status/1443829645439221762

https://twitter.com/PMOIndia/status/1443830037090693122

https://twitter.com/PMOIndia/status/1443830971715837962

https://twitter.com/PMOIndia/status/1443830969262215173

https://twitter.com/PMOIndia/status/1443831977048567809

https://twitter.com/PMOIndia/status/1443832587768635393

https://twitter.com/PMOIndia/status/1443833465372217348

https://twitter.com/PMOIndia/status/1443834073961533440

https://twitter.com/PMOIndia/status/1443834968396861448

 

https://youtu.be/0jm2z5Dnilo

 

**********

 

ਡੀਐੱਸ/ਏਕੇ