Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਵੈਰਚਿਤ ਗਰਬਾ ਗੀਤ ਦੀ ਪ੍ਰਸਤੁਤੀ ਦੇ ਲਈ ਕਲਾਕਾਰਾਂ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਾਕਾਰਾਂ ਧਵਨੀ ਭਾਨੁਸ਼ਾਲੀਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਿਕ ਦੀ ਟੀਮ (Dhvani Bhanushali, Tanishk Bagchi and team of Jjust  Music) ਦਾ ਗਰਬਾ ਦੀ ਸੰਗੀਤਕ ਪ੍ਰਸਤੁਤੀ ਦੇ ਲਈ ਧੰਨਵਾਦ ਕੀਤਾਜੋ ਉਨ੍ਹਾਂ ਨੇ ਵਰ੍ਹਿਆਂ ਪਹਿਲਾਂ ਲਿਖਿਆ ਸੀ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਉਹ ਆਗਾਮੀ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਦੌਰਾਨ ਇੱਕ ਨਵਾਂ ਗਰਬਾ (a new Garba) ਸਾਂਝਾ ਕਰਨਗੇ।

 

ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

 

“ਮੇਰੇ ਦੁਆਰਾ ਵਰ੍ਹਿਆਂ ਪਹਿਲਾਂ ਲਿਖੇ ਗਏ ਗਰਬਾ ਗੀਤ ਦੀ ਮਨਮੋਹਕ ਪ੍ਰਸਤੁਤੀ ਦੇ ਲਈ ਧਵਨੀ ਵਿਨੋਦ (@dhvanivinod),  ਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਿਕ (@Jjust_Music) ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਇਹ ਕਈ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੰਦਾ ਹੈ। ਮੈਂ ਪਿਛਲੇ ਕਈ ਵਰ੍ਹਿਆਂ ਤੋਂ ਨਹੀਂ ਲਿਖਿਆ ਹੈ, ਲੇਕਿਨ ਪਿਛਲੇ ਕੁਝ ਦਿਨਾਂ ਵਿੱਚਮੈਂ ਇੱਕ ਨਵਾਂ ਗਰਬਾ ਗੀਤ ਲਿਖਣ ਵਿੱਚ ਕਾਮਯਾਬ ਹੋ ਗਿਆ ਹਾਂ ਜਿਸ ਨੂੰ ਮੈਂ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਦੌਰਾਨ ਸਾਂਝਾ ਕਰਾਂਗਾ। #SoulfulGarba”

 

 

****

ਡੀਐੱਸ/ਐੱਸਕੇ