ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜੈਅੰਤੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਆਦਰਯੋਗ ਸਵਾਮੀ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜੈਅੰਤੀ ਉੱਤੇ ਸਿਜਦਾ ਕਰਦਾ ਹਾਂ। ਉਨ੍ਹਾਂ ਦੇ ਮਹਾਨ ਵਿਚਾਰ, ਸਿੱਖਿਆਵਾਂ ਅਤੇ ਅਨਿਆਂ ਵਿਰੁੱਧ ਸੰਘਰਸ਼ ਹਮੇਸ਼ਾ ਪ੍ਰੇਰਿਤ ਕਰਦੇ ਹਨ।”
ਸ੍ਰੀ ਨਾਰਾਇਣ ਗੁਰੂ ਕੇਰਲ ਤੋਂ ਇੱਕ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਜਾਤੀਵਾਦ ਵਿਰੁੱਧ ਇੱਕ ਸੁਧਾਰ ਅੰਦੋਲਨ ਦੀ ਅਗਵਾਈ ਕੀਤੀ ਅਤੇ ਅਧਿਆਤਮਕ ਅਜ਼ਾਦੀ ਦੀਆਂ ਨਵੀਆਂ ਕਦਰਾਂ-ਕੀਮਤਾਂ ਅਤੇ ਸਮਾਜਕ ਬਰਾਬਰੀ ਨੂੰ ਉਤਸ਼ਾਹਿਤ ਕੀਤਾ।
AKT/HS
I bow to the venerable Swami Sree Narayana Guru on his Jayanti. His noble thoughts, teachings & fight against injustice always inspire.
— Narendra Modi (@narendramodi) September 16, 2016