Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਰ ਐੱਮ ਵਿਸ਼ਵੇਸ਼ਵਰੈਯਾ (Sir M Visvesvaraya) ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਜੀਨੀਅਰਸ ਦਿਵਸ ਦੇ ਅਵਸਰ ‘ਤੇ ਸਰ ਐੱਮ ਵਿਸ਼ਵੇਸ਼ਵਰੈਯਾ (Sir M Visvesvaraya) ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਸਾਰੇ ਮਿਹਨਤੀ ਇੰਜੀਨੀਅਰਾਂ ਨੂੰ ਸ਼ੁਭਕਾਮਨਾਵਾਂ ਭੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰ ਐੱਮ ਵਿਸ਼ਵੇਸ਼ਵਰੈਯਾ ਤੋਂ ਪੀੜ੍ਹੀਆਂ ਨੂੰ ਇਨੋਵੇਟ ਕਰਨ ਅਤੇ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਣਾ ਮਿਲਦੀ ਰਹੇਗੀ। ਪ੍ਰਧਾਨ ਮੰਤਰੀ ਨੇ ਚਿੱਕਾਬੱਲਾਪੁਰਾ ਦੀਆਂ ਝਲਕੀਆਂ ਭੀ ਸਾਂਝੀਆਂ ਕੀਤੀਆਂ, ਜਿੱਥੇ ਉਨ੍ਹਾਂ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਆਪਣੀ ਯਾਤਰਾ ਦੇ ਦੌਰਾਨ ਸਰ ਐੱਮ ਵਿਸ਼ਵੇਸ਼ਵਰੈਯਾ ਆ ਨੂੰ ਸ਼ਰਧਾਂਜਲੀ ਦਿੱਤੀ ਸੀ।

ਐਕਸ (X) ਪੋਸਟਾਂ ਵਿੱਚ,  ਪ੍ਰਧਾਨ ਮੰਤਰੀ ਨੇ ਕਿਹਾ;

 “ਇੰਜੀਨੀਅਰ ਦਿਵਸ ‘ਤੇ ਅਸੀਂ ਇੱਕ ਦੂਰਦਰਸ਼ੀ ਇੰਜੀਨੀਅਰ ਅਤੇ ਸਟੇਟਸਮੈਨ ਸਰ ਐੱਮ ਵਿਸ਼ਵੇਸ਼ਵਰੈਯਾ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੇ ਹਾਂ। ਉਨ੍ਹਾਂ ਤੋਂ ਪੀੜ੍ਹੀਆਂ ਨੂੰ ਇਨੋਵੇਟ ਕਰਨ ਅਤੇ ਰਾਸ਼ਟਰ ਦੀ ਸੇਵਾ ਕਰਨ ਦੀ ਨਿਰੰਤਰ ਪ੍ਰੇਰਣਾ ਮਿਲਦੀ ਹੈ। ਇਹ ਚਿੱਕਾਬੱਲਾਪੁਰਾ ਦੀਆਂ ਝਲਕੀਆਂ ਹਨ, ਜਿੱਥੇ ਮੈਂ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਆਪਣੀ ਯਾਤਰਾ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

 “ਇੰਜੀਨੀਅਰਸ ਦਿਵਸ (#EngineersDay) ‘ਤੇ ਸਾਰੇ ਮਿਹਨਤੀ ਇੰਜੀਨੀਅਰਾਂ ਨੂੰ ਵਧਾਈਆਂ! ਉਨ੍ਹਾਂ ਦੀ ਇਨੋਵੇਟਿਵ (ਅਭਿਨਵ) ਸੋਚ ਅਤੇ ਅਣਥੱਕ ਸਮਰਪਣ ਸਾਡੇ ਦੇਸ਼ ਦੀ ਪ੍ਰਗਤੀ ਦਾ ਅਧਾਰ ਬਣ ਰਹੀ ਹੈ। ਇਨਫ੍ਰਾਸਟ੍ਰਕਚਰਲ ਚਮਤਕਾਰਾਂ ਤੋਂ ਲੈ ਕੇ ਤਕਨੀਕੀ ਸਫ਼ਲਤਾਵਾਂ ਤੱਕ, ਉਨ੍ਹਾਂ ਦਾ ਯੋਗਦਾਨ ਸਾਡੇ ਜੀਵਨ ਦੇ ਹਰ ਪਹਿਲੂ ਨਾਲ ਜੁੜਿਆ ਹੋਇਆ ਹੈ।

 

***********

ਡੀਐੱਸ/ਐੱਸਟੀ