Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਯੰਤੀ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਦਾਰ ਪਟੇਲ ਦੀ ਜਯੰਤੀ ’ਤੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੀ ਅਦੁੱਤੀ ਭਾਵਨਾ, ਦੂਰਦਰਸ਼ੀ ਰਾਜਨੀਤਕ ਕੌਸ਼ਲ ਅਤੇ ਅਸਧਾਰਨ ਸਮਪਰਣ ਨਾਲ ਸਰਦਾਰ ਪਟੇਲ ਨੇ ਸਾਡੇ ਦੇਸ਼ ਦੀ ਨੀਅਤੀ ਨੂੰ ਇੱਕ ਨਵਾਂ ਆਯਾਮ ਦਿੱਤਾ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸਰਦਾਰ ਪਟੇਲ ਦੀ ਜਯੰਤੀ ’ਤੇ, ਅਸੀਂ ਉਨ੍ਹਾਂ ਨੂੰ ਅਦੁੱਤੀ ਭਾਵਨਾ, ਦੂਰਦਰਸ਼ੀ ਰਾਜਨੇਤਾ ਅਤੇ ਉਨ੍ਹਾਂ ਦੇ ਅਸਧਾਰਨ ਸਮਰਪਣ ਦੇ ਲਈ ਯਾਦ ਕਰਦੇ ਹਾਂ ਜਿਸ ਦੇ ਮਾਧਿਅਮ ਨਾਲ ਉਨ੍ਹਾਂ ਨੇ ਸਾਡੇ ਦੇਸ਼ ਦੀ ਨੀਅਤੀ ਨੂੰ ਨਵਾਂ ਆਯਾਮ ਦਿੱਤਾ। ਰਾਸ਼ਟਰੀ ਏਕਤਾ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਸਦਾ ਸਾਡਾ ਮਾਰਗਦਰਸ਼ਨ ਕਰਦੀ ਹੈ। ਅਸੀਂ ਉਨ੍ਹਾਂ ਦੀ ਸੇਵਾ ਦੇ ਸਦੈਵ ਰਿਣੀ ਰਹਾਂਗੇ।”

***

ਡੀਐੱਸ/ਐੱਸਟੀ