Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਭ ਨੂੰ ਵਰਤਮਾਨ ਵਿੱਚ ਜਾਰੀ ਰਣ ਉਤਸਵ ਦੇ ਦੌਰਾਨ ਕੱਛ ਦੇ ਪ੍ਰਾਚੀਨ ਸਫ਼ੈਦ ਰਣ ਦਾ ਅਨੁਭਵ ਲੈਣ ਅਤੇ ਉਸ ਦੀ ਸ਼ਾਨਦਾਰ ਸੰਸਕ੍ਰਿਤੀ ਅਤੇ ਗਰਮਜੋਸ਼ੀ ਭਰੀ ਪਰਾਹੁਣਚਾਰੀ ਦਾ ਆਨੰਦ ਉਠਾਉਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ਰਣ ਉਤਸਵ ਵਿੱਚ ਸੱਦਾ ਦਿੱਤਾ ਹੈ, ਜੋ ਮਾਰਚ 2025 ਤੱਕ ਚਲੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਹ ਉਤਸਵ ਇੱਕ ਅਭੁੱਲ ਅਨੁਭਵ ਹੋਣ ਦਾ ਵਾਅਦਾ ਕਰਦਾ ਹੈ।

ਐਕਸ(X) ‘ਤੇ ਇੱਕ ਪੋਸਟ ਵਿੱਚ,  ਉਨ੍ਹਾਂ ਨੇ ਲਿਖਿਆ:

 “ਕੱਛ ਤੁਹਾਡੀ ਸਭ ਦੀ ਪਰਤੀਖਿਆ ਕਰ ਰਿਹਾ ਹੈ!

ਆਓ, ਵਰਤਮਾਨ ਵਿੱਚ ਜਾਰੀ ਰਣ ਉਤਸਵ ਦੇ ਦੌਰਾਨ ਕੱਛ ਦੇ ਪ੍ਰਾਚੀਨ ਸਫ਼ੈਦ ਰਣ ਦਾ ਅਨੁਭਵ ਲਓ ਅਤੇ ਉਸ ਦੀ ਸ਼ਾਨਦਾਰ ਸੰਸਕ੍ਰਿਤੀ ਅਤੇ ਗਰਮਜੋਸ਼ੀ ਭਰੀ ਪਰਾਹੁਣਚਾਰੀ ਦਾ ਆਨੰਦ ਉਠਾਓ।

ਮਾਰਚ 2025 ਤੱਕ ਚਲਣ ਵਾਲਾ ਇਹ ਉਤਸਵ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਇੱਕ ਅਭੁੱਲ ਅਨੁਭਵ ਹੋਣ ਦਾ ਵਾਅਦਾ ਕਰਦਾ ਹੈ।”

“ਕੱਛ ਦੀ ਪਰੰਪਰਾ, ਸੰਸਕ੍ਰਿਤੀ ਅਤੇ ਵਿਰਾਸਤ ਦਾ ਪ੍ਰਤੀਕ ਰਣ ਉਤਸਵ ਹਰ ਕਿਸੇ ਦਾ ਮਨ ਮੋਹ ਲੈਣ ਵਾਲਾ ਹੈ। ਅਦਭੁਤ ਕ੍ਰਾਫਟ ਬਜ਼ਾਰ ਹੋਵੇ, ਸੱਭਿਆਚਾਰਕ ਪ੍ਰੋਗਰਾਮ ਜਾਂ ਫਿਰ ਖਾਨ-ਪਾਨ ਦੀ ਪਰੰਪਰਾ, ਇੱਥੋਂ ਦਾ ਤੁਹਾਡਾ ਹਰ ਅਨੁਭਵ ਅਭੁੱਲ ਬਣ ਜਾਵੇਗਾ। ਆਪ ਸਭ ਨੂੰ ਮੇਰੀ ਤਾਕੀਦ ਹੈ ਕਿ ਇੱਕ ਵਾਰ ਆਪਣੇ ਪਰਿਵਾਰ ਦੇ ਨਾਲ ਇਸ ਰਣ ਉਤਸਵ ਵਿੱਚ ਜ਼ਰੂਰ ਆਓ।”

 

***********

 

ਐੱਮਜੇਪੀਐੱਸ/ਵੀਜੇ