Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਪੈਸ਼ਲ ਓਲੰਪਿਕਸ ਵਰਲਡ ਵਿੰਟਰ ਗੇਮਸ ਵਿੱਚ ਭਾਰਤੀ ਦਲ ਨੂੰ 33 ਮੈਡਲ ਜਿੱਤਣ ਲਈ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੇ ਟਿਊਰਿਨ (Turin) ਵਿੱਚ ਆਯੋਜਿਤ ਸਪੈਸ਼ਲ ਓਲੰਪਿਕਸ ਵਰਲਡ ਵਿੰਟਰ ਗੇਮਸ 2025 ਵਿੱਚ ਭਾਰਤੀ ਅਥਲੀਟਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਭਾਰਤੀ ਦਲ ਨੇ 33 ਮੈਡਲ ਜਿੱਤ ਕੇ ਗਲੋਬਲ ਪਲੈਟਫਾਰਮ ‘ਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। 

ਸ਼੍ਰੀ ਮੋਦੀ ਨੇ ਅੱਜ ਸੰਸਦ ਭਵਨ ਵਿੱਚ ਅਥਲੀਟਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਲਗਨ ਅਤੇ ਉਪਲਬਧੀਆਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ;

“ਮੈਨੂੰ ਸਾਡੇ ਅਥਲੀਟਾਂ ‘ਤੇ ਬਹੁਤ ਮਾਣ ਹੈ ਜਿਨ੍ਹਾ ਨੇ ਇਟਲੀ ਦੇ ਟਿਊਰਿਨ ਵਿੱਚ ਆਯੋਜਿਤ ਸਪੈਸ਼ਲ ਓਲੰਪਿਕਸ ਵਰਲਡ ਵਿੰਟਰ ਗੇਮਸ ਵਿੱਚ ਦੇਸ਼ ਨੂੰ ਮਾਣ ਦਿਲਾਇਆ ਹੈ। ਸਾਡੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ 33 ਮੈਡਲ ਜਿੱਤੇ ਹਨ।

ਸੰਸਦ ਵਿੱਚ ਖਿਡਾਰੀਆਂ ਦੇ ਦਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਦੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

@SpecialOlympics”

 

****

ਐੱਮਜੇਪੀਐੱਸ/ਐੱਸਟੀ