ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਟਾਰਟਅੱਪਸ ਨਾਲ ਗੱਲਬਾਤ ਕੀਤੀ। ਸਟਾਰਟਅੱਪਸ ਨੇ ਪ੍ਰਧਾਨ ਮੰਤਰੀ ਨੂੰ ਛੇ ਵਿਸ਼ਿਆਂ ਜਿਵੇਂ ਕਿ ਜੜ੍ਹਾਂ ਤੋਂ ਵਧਣਾ; ਡੀਐੱਨਏ ਨਜਿੰਗ ; ਸਥਾਨਕ ਤੋਂ ਗਲੋਬਲ ਤੱਕ; ਭਵਿੱਖ ਦੀ ਟੈਕਨੋਲੋਜੀ; ਨਿਰਮਾਣ ਵਿੱਚ ਚੈਂਪੀਅਨਜ਼ ਬਣਾਉਣਾ ਅਤੇ ਟਿਕਾਊ ਵਿਕਾਸ ਸਬੰਧੀ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਪੇਸ਼ਕਾਰੀਆਂ ਦੇ ਉਦੇਸ਼ ਲਈ 150 ਤੋਂ ਵੱਧ ਸਟਾਰਟਅੱਪਸ ਨੂੰ ਛੇ ਕਾਰਜ ਸਮੂਹਾਂ ਵਿੱਚ ਵੰਡਿਆ ਗਿਆ ਸੀ। ਹਰੇਕ ਵਿਸ਼ੇ ਲਈ ਦੋ ਸਟਾਰਟਅੱਪ ਪ੍ਰਤੀਨਿਧਾਂ ਦੁਆਰਾ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਉਸ ਵਿਸ਼ੇਸ਼ ਵਿਸ਼ੇ ਲਈ ਚੁਣੇ ਗਏ ਸਾਰੇ ਸਟਾਰਟਅੱਪਸ ਦੀ ਤਰਫੋਂ ਗੱਲਬਾਤ ਕੀਤੀ।
ਆਪਣੀ ਪੇਸ਼ਕਾਰੀ ਦੌਰਾਨ, ਸਟਾਰਟਅੱਪ ਪ੍ਰਤੀਨਿਧਾਂ ਨੇ ਆਪਣੇ ਵਿਚਾਰ ਸਾਂਝੇ ਕਰਨ ਲਈ ਅਜਿਹਾ ਪਲੈਟਫਾਰਮ ਪ੍ਰਦਾਨ ਕਰਨ ਦੇ ਮੌਕੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਸਟਾਰਟਅੱਪ ਈਕੋਸਿਸਟਮ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਸਮਰਥਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਠੋਸ ਡੇਟਾ ਇਕੱਤਰ ਕਰਨ ਦੀ ਵਿਧੀ ਸਮੇਤ ਵੱਖ-ਵੱਖ ਖੇਤਰਾਂ ਜਿਵੇਂ ਕਿ ਭਾਰਤ ਨੂੰ ਤਰਜੀਹੀ ਖੇਤੀ ਵਪਾਰ ਕੇਂਦਰ ਬਣਾਉਣਾ; ਟੈਕਨੋਲੋਜੀ ਦੀ ਵਰਤੋਂ ਰਾਹੀਂ ਸਿਹਤ ਸੰਭਾਲ਼ ਨੂੰ ਹੁਲਾਰਾ ਦੇਣਾ; ਮਾਨਸਿਕ ਸਿਹਤ ਦੇ ਮੁੱਦੇ ਨਾਲ ਨਜਿੱਠਣਾ; ਵਰਚੁਅਲ ਟੂਰ ਜਿਹੀਆਂ ਇਨੋਵੇਸ਼ਨਾਂ ਰਾਹੀਂ ਯਾਤਰਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ; ਐੱਡ-ਟੈੱਕ ਅਤੇ ਰੁਜਗਾਰ ਪਹਿਚਾਣ; ਪੁਲਾੜ ਸੈਕਟਰ; ਔਫਲਾਈਨ ਰਿਟੇਲ ਮਾਰਕਿਟ ਨੂੰ ਡਿਜੀਟਲ ਕਮਰਸ ਨਾਲ ਜੋੜਨਾ; ਨਿਰਮਾਣ ਕੁਸ਼ਲਤਾ ਨੂੰ ਵਧਾਉਣਾ; ਰੱਖਿਆ ਨਿਰਯਾਤ; ਹਰਿਤ ਟਿਕਾਊ ਉਤਪਾਦਾਂ ਅਤੇ ਆਵਾਜਾਈ ਦੇ ਟਿਕਾਊ ਸਾਧਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਹੋਰਨਾਂ ਦੇ ਨਾਲ ਖੇਤਰਾਂ ਬਾਰੇ ਵਿਚਾਰਾਂ ਅਤੇ ਨਿਵੇਸ਼ਾਂ ਨੂੰ ਸਾਂਝਾ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਡਾ. ਮਨਸੁਖ ਮਾਂਡਵੀਆ, ਸ਼੍ਰੀ ਅਸ਼ਵਿਨੀ ਵੈਸ਼ਨਵ, ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਪਰਸ਼ੋਤਮ ਰੁਪਾਲਾ, ਸ਼੍ਰੀ ਜੀ ਕਿਸ਼ਨ ਰੈੱਡੀ, ਸ਼੍ਰੀ ਪਸ਼ੂਪਤੀ ਕੁਮਾਰ ਪਾਰਸ, ਡਾ. ਜਤਿੰਦਰ ਸਿੰਘ, ਸ਼੍ਰੀ ਸੋਮ ਪ੍ਰਕਾਸ਼ ਆਦਿ ਹਾਜ਼ਰ ਸਨ।
ਪੇਸ਼ਕਾਰੀਆਂ ਤੋਂ ਬਾਅਦ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਟਾਰਟ-ਅੱਪ ਇੰਡੀਆ ਇਨੋਵੇਸ਼ਨ ਹਫਤੇ ਦਾ ਆਯੋਜਨ ਇਸ ਸਾਲ ਦੇ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ‘ ਵਿੱਚ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਜਦੋਂ ਭਾਰਤ ਅਜ਼ਾਦੀ ਸ਼ਤਾਬਦੀ ਦੇ ਸਾਲ ਵਿੱਚ ਪਹੁੰਚ ਜਾਵੇਗਾ ਤਾਂ ਸਟਾਰਟ-ਅੱਪਸ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। “ਮੈਂ ਦੇਸ਼ ਦੇ ਸਾਰੇ ਸਟਾਰਟ-ਅੱਪਸ, ਸਾਰੇ ਇਨੋਵੇਟਿਵ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ, ਜੋ ਸਟਾਰਟ-ਅੱਪ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਟਾਰਟ-ਅੱਪਸ ਦੇ ਇਸ ਸੱਭਿਆਚਾਰ ਨੂੰ ਦੇਸ਼ ਦੇ ਦੂਰ-ਦਰਾਜ ਦੇ ਹਿੱਸਿਆਂ ਤੱਕ ਪਹੁੰਚਾਉਣ ਲਈ, 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਮੌਜੂਦਾ ਦਹਾਕੇ ਦੇ ਸੰਕਲਪ ਨੂੰ ਭਾਰਤ ਦੇ ‘ਟੈਕੇਡ‘ ਵਜੋਂ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਇਨੋਵੇਸ਼ਨ, ਉੱਦਮਤਾ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇਸ ਦਹਾਕੇ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਬਦਲਾਅ ਦੇ ਤਿੰਨ ਮਹੱਤਵਪੂਰਨ ਪਹਿਲੂਆਂ ਨੂੰ ਸੂਚੀਬੱਧ ਕੀਤਾ। ਸਭ ਤੋਂ ਪਹਿਲਾਂ, ਉੱਦਮਤਾ ਅਤੇ ਇਨੋਵੇਸ਼ਨ ਨੂੰ ਸਰਕਾਰੀ ਪ੍ਰਕਿਰਿਆਵਾਂ, ਨੌਕਰਸ਼ਾਹੀ ਦੇ ਜਾਲ ਤੋਂ ਮੁਕਤ ਕਰਨਾ। ਦੂਜਾ, ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਸਥਾਗਤ ਵਿਧੀ ਬਣਾਉਣਾ ਅਤੇ ਤੀਜਾ, ਨੌਜਵਾਨ ਇਨੋਵੇਟਰਾਂ ਅਤੇ ਨੌਜਵਾਨ ਉੱਦਮਾਂ ਦਾ ਹੱਥ ਫੜਨਾ। ਉਨ੍ਹਾਂ ਪ੍ਰਯਤਨਾਂ ਦੇ ਹਿੱਸੇ ਵਜੋਂ ਸਟਾਰਟਅੱਪ ਇੰਡੀਆ ਅਤੇ ਸਟੈਂਡਅੱਪ ਇੰਡੀਆ ਵਰਗੇ ਪ੍ਰੋਗਰਾਮਾਂ ਨੂੰ ਸੂਚੀਬੱਧ ਕੀਤਾ। ‘ਏਂਜਲ ਟੈਕਸ‘ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਟੈਕਸ ਪ੍ਰਕਿਰਿਆ ਨੂੰ ਸਰਲ ਬਣਾਉਣ, ਸਰਕਾਰੀ ਫੰਡਾਂ ਦੀ ਵਿਵਸਥਾ ਕਰਨ, 9 ਕਿਰਤ ਅਤੇ 3 ਵਾਤਾਵਰਣ ਕਾਨੂੰਨਾਂ ਦੇ ਸਵੈ-ਪ੍ਰਮਾਣੀਕਰਨ ਦੀ ਆਗਿਆ ਦੇਣ ਅਤੇ 25 ਹਜ਼ਾਰ ਤੋਂ ਵੱਧ ਪਾਲਣਾ ਸ਼ਰਤਾਂ ਨੂੰ ਹਟਾਉਣ ਵਰਗੇ ਉਪਾਵਾਂ ਨੇ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ। ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ) ਪਲੈਟਫਾਰਮ ‘ਤੇ ਸਟਾਰਟਅੱਪ ਰਨਵੇਅ ਸਰਕਾਰ ਨੂੰ ਸਟਾਰਟਅੱਪ ਸੇਵਾਵਾਂ ਪ੍ਰਦਾਨ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਬਚਪਨ ਤੋਂ ਹੀ ਵਿਦਿਆਰਥੀਆਂ ਵਿੱਚ ਨਵੀਨਤਾ ਲਈ ਖਿੱਚ ਪੈਦਾ ਕਰਕੇ ਦੇਸ਼ ਵਿੱਚ ਇਨੋਵੇਸ਼ਨ ਨੂੰ ਸੰਸਥਾਗਤ ਰੂਪ ਦੇਣ ਦੀ ਹੈ। 9000 ਤੋਂ ਵੱਧ ਅਟਲ ਟਿੰਕਰਿੰਗ ਲੈਬ ਬੱਚਿਆਂ ਨੂੰ ਸਕੂਲਾਂ ਵਿੱਚ ਇਨੋਵੇਸ਼ਨ ਲਿਆਉਣ ਅਤੇ ਨਵੇਂ ਵਿਚਾਰਾਂ ‘ਤੇ ਕੰਮ ਕਰਨ ਦਾ ਮੌਕਾ ਦੇ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਨਵੇਂ ਡਰੋਨ ਨਿਯਮ ਹਨ, ਜਾਂ ਨਵੀਂ ਪੁਲਾੜ ਨੀਤੀ, ਸਰਕਾਰ ਦੀ ਤਰਜੀਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨੋਵੇਸ਼ਨ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਆਈਪੀਆਰ ਰਜਿਸਟ੍ਰੇਸ਼ਨ ਨਾਲ ਸਬੰਧਿਤ ਨਿਯਮਾਂ ਨੂੰ ਵੀ ਸਰਲ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਨਵੀਨਤਾ ਦੇ ਸੂਚਕਾਂ ਵਿੱਚ ਤੇਜ਼ੀ ਨਾਲ ਵਾਧੇ ਨੂੰ ਨੋਟ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2013-14 ਵਿੱਚ 4000 ਪੇਟੈਂਟ ਮਨਜ਼ੂਰ ਹੋਏ ਸਨ, ਪਿਛਲੇ ਸਾਲ 28 ਹਜ਼ਾਰ ਤੋਂ ਵੱਧ ਪੇਟੈਂਟ ਮਨਜ਼ੂਰ ਕੀਤੇ ਗਏ ਸਨ। ਸਾਲ 2013-14 ਵਿੱਚ ਜਿੱਥੇ ਲਗਭਗ 70,000 ਟ੍ਰੇਡਮਾਰਕ ਰਜਿਸਟਰਡ ਹੋਏ ਸਨ, ਉੱਥੇ 2020-21 ਵਿੱਚ 2.5 ਲੱਖ ਤੋਂ ਵੱਧ ਟ੍ਰੇਡਮਾਰਕ ਰਜਿਸਟਰਡ ਹੋਏ ਹਨ। ਸਾਲ 2013-14 ਵਿੱਚ ਜਿੱਥੇ ਸਿਰਫ਼ 4000 ਕਾਪੀਰਾਈਟ ਦਿੱਤੇ ਗਏ ਸਨ, ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 16,000 ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੀ ਇਨੋਵੇਸ਼ਨ ਦੀ ਮੁਹਿੰਮ ਦੇ ਨਤੀਜੇ ਵਜੋਂ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ, ਜਿੱਥੇ ਭਾਰਤ 81ਵੇਂ ਸਥਾਨ ‘ਤੇ ਸੀ ਪਰ ਹੁਣ ਭਾਰਤ ਸੂਚਕਾਂਕ ਵਿੱਚ 46ਵੇਂ ਸਥਾਨ ‘ਤੇ ਹੈ।
ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਦੇ ਸਟਾਰਟਅੱਪ 55 ਵੱਖ-ਵੱਖ ਉਦਯੋਗਾਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਸਟਾਰਟਅੱਪਸ ਦੀ ਗਿਣਤੀ ਪੰਜ ਸਾਲ ਪਹਿਲਾਂ 500 ਤੋਂ ਘੱਟ ਸੀ ਜੋ ਅੱਜ 60 ਹਜ਼ਾਰ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਸਟਾਰਟ-ਅੱਪ ਖੇਡ ਦੇ ਨਿਯਮਾਂ ਨੂੰ ਬਦਲ ਰਹੇ ਹਨ। ਇਸ ਲਈ ਮੇਰਾ ਮੰਨਣਾ ਹੈ ਕਿ ਸਟਾਰਟ-ਅੱਪ ਨਵੇਂ ਭਾਰਤ ਦੀ ਰੀੜ੍ਹ ਦੀ ਹੱਡੀ ਬਣਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪਿਛਲੇ ਸਾਲ ਦੇਸ਼ ਵਿੱਚ 42 ਯੂਨੀਕੌਰਨ ਆਏ ਸਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਕੰਪਨੀਆਂ ਆਤਮਨਿਰਭਰ ਅਤੇ ਆਤਮਵਿਸ਼ਵਾਸ ਵਾਲੇ ਭਾਰਤ ਦੀ ਪਹਿਚਾਣ ਹਨ। “ਅੱਜ ਭਾਰਤ ਤੇਜ਼ੀ ਨਾਲ ਯੂਨੀਕੌਰਨਸ ਦੀ ਸਦੀ ਵੱਲ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਮੇਰਾ ਮੰਨਣਾ ਹੈ ਕਿ ਭਾਰਤ ਦੇ ਸਟਾਰਟ-ਅੱਪਸ ਦਾ ਸੁਨਹਿਰੀ ਯੁਗ ਹੁਣ ਸ਼ੁਰੂ ਹੋ ਰਿਹਾ ਹੈ”।
ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਖੇਤਰੀ-ਲਿੰਗ ਅਸਮਾਨਤਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉੱਦਮਤਾ ਦੁਆਰਾ ਸਸ਼ਕਤੀਕਰਨ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ 625 ਜ਼ਿਲ੍ਹਿਆਂ ਵਿੱਚੋਂ ਹਰੇਕ ਵਿੱਚ ਘੱਟੋ-ਘੱਟ ਇੱਕ ਸਟਾਰਟਅੱਪ ਹੈ ਅਤੇ ਅੱਧੇ ਤੋਂ ਵੱਧ ਸਟਾਰਟਅੱਪ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਹਨ। ਇਹ ਆਮ ਗ਼ਰੀਬ ਪਰਿਵਾਰਾਂ ਦੇ ਵਿਚਾਰਾਂ ਨੂੰ ਕਾਰੋਬਾਰਾਂ ਵਿੱਚ ਬਦਲ ਰਹੇ ਹਨ ਅਤੇ ਲੱਖਾਂ ਨੌਜਵਾਨ ਭਾਰਤੀਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਵਿਭਿੰਨਤਾ ਨੂੰ ਇੱਕ ਪ੍ਰਮੁੱਖ ਤਾਕਤ ਅਤੇ ਭਾਰਤ ਦੀ ਵਿਸ਼ਵਵਿਆਪੀ ਪਹਿਚਾਣ ਦਾ ਮੁੱਖ ਮੀਲਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਯੂਨੀਕੌਰਨ ਅਤੇ ਸਟਾਰਟਅੱਪ ਇਸ ਵਿਭਿੰਨਤਾ ਦੇ ਦੂਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੋਂ ਸਟਾਰਟ-ਅੱਪ ਅਸਾਨੀ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਤੱਕ ਪਹੁੰਚ ਸਕਦੇ ਹਨ। ਇਸ ਲਈ “ਸਿਰਫ਼ ਆਪਣੇ ਸੁਪਨਿਆਂ ਨੂੰ ਸਥਾਨਕ ਨਾ ਰੱਖੋ, ਉਹਨਾਂ ਨੂੰ ਵਿਸ਼ਵਵਿਆਪੀ ਬਣਾਓ। ਉਨ੍ਹਾਂ ਇਨੋਵੇਟਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ, “ਇਸ ਮੰਤਰ ਨੂੰ ਯਾਦ ਰੱਖੋ- ਆਓ ਭਾਰਤ ਲਈ ਇਨੋਵੇਟ ਕਰੀਏ, ਭਾਰਤ ਤੋਂ ਇਨੋਵੇਟ ਕਰੀਏ”।
ਪ੍ਰਧਾਨ ਮੰਤਰੀ ਨੇ ਕਈ ਖੇਤਰਾਂ ਦਾ ਸੁਝਾਅ ਦਿੱਤਾ ਜਿੱਥੇ ਸਟਾਰਟਅੱਪ ਈਕੋਸਿਸਟਮ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ‘ਤੇ ਵਾਧੂ ਜਗ੍ਹਾ ਦੀ ਵਰਤੋਂ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਲਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਰੱਖਿਆ ਨਿਰਮਾਣ, ਚਿੱਪ ਨਿਰਮਾਣ ਵਰਗੇ ਖੇਤਰ ਬਹੁਤ ਸਾਰੀਆਂ ਸੰਭਾਵਨਾਵਾਂ ਪੇਸ਼ ਕਰਦੇ ਹਨ। ਉਨ੍ਹਾਂ ਡਰੋਨ ਸੈਕਟਰ ‘ਤੇ ਚਰਚਾ ਕਰਦਿਆਂ ਕਿਹਾ ਕਿ ਨਵੀਂ ਡਰੋਨ ਨੀਤੀ ਤੋਂ ਬਾਅਦ ਬਹੁਤ ਸਾਰੇ ਨਿਵੇਸ਼ਕ ਡਰੋਨ ਸਟਾਰਟਅੱਪ ਵਿੱਚ ਨਿਵੇਸ਼ ਕਰ ਰਹੇ ਹਨ। ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਨੇ ਡ੍ਰੋਨ ਸਟਾਰਟਅੱਪਸ ਨੂੰ 500 ਕਰੋੜ ਰੁਪਏ ਦੇ ਆਰਡਰ ਦਿੱਤੇ ਹਨ। ਸ਼ਹਿਰੀ ਯੋਜਨਾਬੰਦੀ ਵਿੱਚ, ਪ੍ਰਧਾਨ ਮੰਤਰੀ ਨੇ ਸੰਭਾਵੀ ਖੇਤਰਾਂ ਦੇ ਰੂਪ ਵਿੱਚ ‘ਵਰਕ ਟੂ ਵਰਕ ਕੰਸੈਪਟ‘, ਏਕੀਕ੍ਰਿਤ ਉਦਯੋਗਿਕ ਅਸਟੇਟ ਅਤੇ ਸਮਾਰਟ ਗਤੀਸ਼ੀਲਤਾ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ 21ਵੀਂ ਸਦੀ ਦੇ ਨੌਜਵਾਨ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਰਾਸ਼ਟਰ ਦੀ ਆਤਮਨਿਰਭਰਤਾ ਦੋਵਾਂ ਦਾ ਆਧਾਰ ਹੈ। ‘ਗ੍ਰਾਮੀਣ ਅਰਥਵਿਵਸਥਾ ਤੋਂ ਉਦਯੋਗ 4.0 ਤੱਕ, ਸਾਡੀਆਂ ਜ਼ਰੂਰਤ ਅਤੇ ਸਾਡੀ ਸੰਭਾਵਨਾ ਦੋਵੇਂ ਅਸੀਮਤ ਹਨ। ਉਨ੍ਹਾਂ ਕਿਹਾ, “ਭਵਿੱਖ ਦੀ ਟੈਕਨੋਲੋਜੀ ਨਾਲ ਸਬੰਧਿਤ ਖੋਜ ਅਤੇ ਵਿਕਾਸ ‘ਤੇ ਨਿਵੇਸ਼ ਕਰਨਾ ਸਰਕਾਰ ਦੀ ਅੱਜ ਦੀ ਤਰਜੀਹ ਹੈ”।
ਭਵਿੱਖ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਲਹਾਲ ਸਾਡੀ ਅੱਧੀ ਆਬਾਦੀ ਆਨਲਾਈਨ ਹੈ, ਇਸ ਲਈ ਭਵਿੱਖ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ ਅਤੇ ਉਨ੍ਹਾਂ ਨੇ ਸਟਾਰਟ-ਅੱਪਸ ਨੂੰ ਪਿੰਡਾਂ ਵੱਲ ਵੀ ਵਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਭਾਵੇਂ ਇਹ ਮੋਬਾਈਲ ਇੰਟਰਨੈੱਟ ਹੋਵੇ, ਬਰਾਡਬੈਂਡ ਕਨੈਕਟੀਵਿਟੀ ਜਾਂ ਭੌਤਿਕ ਕਨੈਕਟੀਵਿਟੀ, ਪਿੰਡਾਂ ਦੀਆਂ ਇੱਛਾਵਾਂ ਵਧ ਰਹੀਆਂ ਹਨ ਅਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰ ਵਿਸਤਾਰ ਦੀ ਇੱਕ ਨਵੀਂ ਲਹਿਰ ਦੀ ਉਡੀਕ ਕਰ ਰਹੇ ਹਨ।“
ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਨੂੰ ਕਿਹਾ ਕਿ ਇਹ ਨਵੀਨਤਾ ਦਾ ਇੱਕ ਨਵਾਂ ਯੁਗ ਹੈ ਭਾਵ ਵਿਚਾਰ, ਉਦਯੋਗ ਅਤੇ ਨਿਵੇਸ਼ ਅਤੇ ਉਨ੍ਹਾਂ ਦੀ ਕਿਰਤ, ਉੱਦਮ, ਪੂੰਜੀ ਸਿਰਜਣਾ ਅਤੇ ਰੋਜ਼ਗਾਰ ਸਿਰਜਣ ਭਾਰਤ ਲਈ ਹੋਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਕਿਹਾ, “ਮੈਂ ਤੁਹਾਡੇ ਨਾਲ ਖੜ੍ਹਾ ਹਾਂ, ਸਰਕਾਰ ਤੁਹਾਡੇ ਨਾਲ ਹੈ ਅਤੇ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।”
https://twitter.com/PMOIndia/status/1482237810946228224
https://twitter.com/PMOIndia/status/1482238144015921160
https://twitter.com/PMOIndia/status/1482238141457387521
https://twitter.com/PMOIndia/status/1482238953621422091
https://twitter.com/PMOIndia/status/1482239481134878724
https://twitter.com/PMOIndia/status/1482240231671799810
https://twitter.com/PMOIndia/status/1482240227775500291
https://twitter.com/PMOIndia/status/1482240291017211904
https://twitter.com/PMOIndia/status/1482240549281480715
https://twitter.com/PMOIndia/status/1482241120948359170
https://twitter.com/PMOIndia/status/1482241447021936640
https://twitter.com/PMOIndia/status/1482242937266536449
https://twitter.com/PMOIndia/status/1482244657786818562
**********
ਡੀਐੱਸ/ਏਕੇ
Interacting with youngsters from the world of start-ups. https://t.co/bXTw7rSPiH
— Narendra Modi (@narendramodi) January 15, 2022
देश के उन सभी स्टार्ट-अप्स को, सभी इनोवेटिव युवाओं को बहुत-बहुत बधाई देता हूं, जो स्टार्ट-अप्स की दुनिया में भारत का झंडा बुलंद कर रहे हैं।
— PMO India (@PMOIndia) January 15, 2022
स्टार्ट-अप्स का ये कल्चर देश के दूर-दराज तक पहुंचे, इसके लिए 16 जनवरी को अब नेशनल स्टार्ट अप डे के रूप में मनाने का फैसला किया गया है: PM
इस दशक को भारत का techade कहा जा रहा है।
— PMO India (@PMOIndia) January 15, 2022
इस दशक में Innovation, entrepreneurship और start-up इकोसिस्टम को मजबूत करने के लिए सरकार जो बड़े पैमाने पर बदलाव कर रही है, उसके तीन अहम पहलू हैं: PM @narendramodi
पहला, Entrepreneurship को, इनोवेशन को सरकारी प्रक्रियाओं के जाल से, bureaucratic silos से मुक्त कराना।
— PMO India (@PMOIndia) January 15, 2022
दूसरा, इनोवेशन को प्रमोट करने के लिए institutional mechanism का निर्माण करना।
और तीसरा, युवा innovators, युवा उद्यम की handholding करना: PM @narendramodi
हमारा प्रयास, देश में बचपन से ही Students में innovation के प्रति आकर्षण पैदा करने, innovation को institutionalise करने का है।
— PMO India (@PMOIndia) January 15, 2022
9 हजार से ज्यादा अटल टिंकरिंग लैब्स, आज बच्चों को स्कूलों में innovate करने, नए Ideas पर काम करने का मौका दे रही हैं: PM @narendramodi
चाहे नए drone rules हों, या फिर नई space policy, सरकार की प्राथमिकता, ज्यादा से ज्यादा युवाओं को innovation का मौका देने की है।
— PMO India (@PMOIndia) January 15, 2022
हमारी सरकार ने IPR registration से जुड़े जो नियम होते थे, उन्हें भी काफी सरल कर दिया है: PM @narendramodi
वर्ष 2013-14 में जहां 4 हजार patents को स्वीकृति मिली थी, वहीं पिछले वर्ष 28 हजार से ज्यादा patents, ग्रांट किए गए हैं।
— PMO India (@PMOIndia) January 15, 2022
वर्ष 2013-14 में जहां करीब 70 हजार trademarks रजिस्टर हुए थे, वहीं 2020-21 में ढाई लाख से ज्यादा trademarks रजिस्टर किए गए हैं: PM @narendramodi
वर्ष 2013-14 में जहां सिर्फ 4 हजार copyrights, ग्रांट किए गए थे, पिछले साल इनकी संख्या बढ़कर 16 हजार के भी पार हो गई है: PM @narendramodi
— PMO India (@PMOIndia) January 15, 2022
Innovation को लेकर भारत में जो अभियान चल रहा है, उसी का प्रभाव है कि Global Innovation Index में भी भारत की रैंकिंग में बहुत सुधार आया है।
— PMO India (@PMOIndia) January 15, 2022
वर्ष 2015 में इस रैंकिंग में भारत 81 नंबर पर था। अब इनोवेशन इंडेक्स में भारत 46 नंबर पर है: PM @narendramodi
Our Start-ups are changing the rules of the game.
— PMO India (@PMOIndia) January 15, 2022
इसलिए मैं मानता हूं- Start-ups are going to be the backbone of new India: PM @narendramodi
बीते साल तो 42 यूनिकॉर्न देश में बने हैं।
— PMO India (@PMOIndia) January 15, 2022
हज़ारों करोड़ रुपए की ये कंपनियां आत्मनिर्भर होते, आत्मविश्वासी भारत की पहचान हैं।
आज भारत तेज़ी से यूनिकॉर्न की सेंचुरी लगाने की तरफ बढ़ रहा है।
और मैं मानता हूं, भारत के स्टार्ट-अप्स का स्वर्णिम काल तो अब शुरु हो रहा है: PM
भारत के स्टार्ट-अप्स खुद को आसानी से दुनिया के दूसरे देशों तक पहुंचा सकते हैं।
— PMO India (@PMOIndia) January 15, 2022
इसलिए आप अपने सपनों को सिर्फ local ना रखें global बनाएं।
इस मंत्र को याद रखिए- let's Innovate for India, innovate from India: PM @narendramodi
Millennial आज अपने परिवारों की समृद्धि और राष्ट्र की आत्मनिर्भरता, दोनों के आधार हैं।
— PMO India (@PMOIndia) January 15, 2022
Rural economy से लेकर Industry 4.0 तक हमारी ज़रूरतें और हमारा potential, दोनों असीमित हैं।
Future technology से जुड़ी रिसर्च और डेवलपमेंट पर इन्वेस्टमेंट आज सरकार की प्राथमिकता है: PM
ये innovation यानि ideas, industry and investment का नया दौर है।
— PMO India (@PMOIndia) January 15, 2022
आपका श्रम भारत के लिए है।
आपका उद्यम भारत के लिए है।
आपकी wealth creation भारत के लिए है, Job Creation भारत के लिए है: PM @narendramodi
This is India’s Techade.
— Narendra Modi (@narendramodi) January 15, 2022
Our focus is on innovation, enterprise and StartUps.
It includes reducing silos, institutionalising innovation and assisting innovators. pic.twitter.com/hn8lpvC3Lt
You would find it interesting to know how India is institutionalising innovation. pic.twitter.com/iLwO1xtU0R
— Narendra Modi (@narendramodi) January 15, 2022
India’s StartUps are changing the rules of the game.
— Narendra Modi (@narendramodi) January 15, 2022
They are the economic backbone of New India. pic.twitter.com/B4gD2zHSpF
Innovate for India and innovate from India. pic.twitter.com/T6HUkE1ilQ
— Narendra Modi (@narendramodi) January 15, 2022
A request to the world of StartUps. pic.twitter.com/R7UlfMsCVd
— Narendra Modi (@narendramodi) January 15, 2022