Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਕੁਐਸ਼ ਦੇ ਦਿੱਗਜ਼ ਖਿਡਾਰੀ ਸ਼੍ਰੀ ਰਾਜ ਮਨਚੰਦਾ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਰਾਜ ਮਨਚੰਦਾ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਸ਼੍ਰੀ ਮਨਚੰਦਾ ਨੂੰ ਭਾਰਤੀ ਸਕੁਐਸ਼ ਦੇ ਸੱਚੇ ਦਿੱਗਜ਼ ਦੇ ਰੂਪ ਵਿੱਚ ਸ਼ਲਾਘਾ ਕੀਤੀ, ਜੋ ਆਪਣੇ ਸਮਰਪਣ ਅਤੇ ਉਤਕ੍ਰਿਸ਼ਟਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸ਼੍ਰੀ ਮਨਚੰਦਾ ਦੀ ਮਿਲਟਰੀ ਸਰਵਿਸ ਦੌਰਾਨ ਪ੍ਰਦਰਸ਼ਿਤ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੇ ਕਾਰਜ ਲਾਗੂ ਕਰਨ ਦੀ ਵੀ ਸ਼ਲਾਘਾ ਕੀਤੀ। 

ਪ੍ਰਧਾਨ ਮੰਤਰੀ ਦੇ ਹੈਂਡਲ ਤੋਂ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ:

 “ਸ਼੍ਰੀ ਰਾਜ ਮਨਚੰਦਾ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ, ਜੋ ਭਾਰਤੀ ਸਕੁਐਸ਼ ਦੇ ਸੱਚੇ ਦਿੱਗਜ਼ ਸਨ। ਉਹ ਆਪਣੇ ਸਮਰਪਣ ਅਤੇ ਉਤਕ੍ਰਿਸ਼ਟਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਜੋ ਪੁਰਸਕਾਰ ਜਿੱਤੇ, ਉਸ ਦੇ ਇਲਾਵਾ ਖੇਡ ਦੇ ਪ੍ਰਤੀ ਉਨ੍ਹਾਂ ਦਾ ਜਨੂਨ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੇ ਉਨ੍ਹਾਂ ਨੂੰ ਅਸਲ ਵਿੱਚ ਦੂਸਰਿਆਂ ਤੋਂ ਅਲੱਗ ਬਣਾਇਆ। ਸਕੁਐਸ਼ ਕੋਰਟ ਤੋਂ ਪਰ੍ਹੇ, ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਉਨ੍ਹਾਂ ਦੀ ਮਿਲਟਰੀ ਸਰਵਿਸ ਵਿੱਚ ਵੀ ਝਲਕਦੀ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ। ਓਮ ਸ਼ਾਂਤੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM@narendramodi)”

 

******

 ਐੱਮਜੇਪੀਐੱਸ/ਐੱਸਆਰ