Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਕੇ ਕਰੁਣਾਨਿਧੀ ਦੇ ਨਿਧਨ ’ਤੇ ਸ਼ੋਕ ਪ੍ਰਗਟ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਕੇ ਕਰੁਣਾਨਿਧੀ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ।

ਆਪਣੇ ਸੋਗ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ, ‘ਕੇ ਕਰੁਣਾਨਿਧੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਮੈਂ ਬਹੁਤ ਦੁਖੀ ਹਾਂ। ਉਹ ਦੇਸ਼ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਸਨ। ਅਸੀਂ ਇੱਕ ਵੱਡੇ ਜਨ ਅਧਾਰ ਵਾਲਾ ਨੇਤਾ, ਇੱਕ ਊਰਜਾਵਾਨ ਵਿਚਾਰਕ, ਇੱਕ ਨਿਪੁੰਨ ਲੇਖਕ ਅਤੇ ਇੱਕ ਅਜਿਹਾ ਨਿਸ਼ਠਾਵਾਨ ਵਿਅਕਤੀ ਗਵਾਂ ਲਿਆ ਹੈ ਜਿਸ ਨੇ ਆਪਣਾ ਸਾਰਾ ਜੀਵਨ ਗ਼ਰੀਬਾਂ ਅਤੇ ਵਾਂਝੇ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ।’

‘ਕਰੁਣਾਨਿਧੀ ਖੇਤਰੀ ਅਕਾਂਖਿਆਵਾਂ ਦੇ ਨਾਲ ਹੀ ਦੇਸ਼ ਦੀ ਪ੍ਰਗਤੀ ਦੇ ਲਈ ਵੀ ਹਮੇਸ਼ਾਂ ਤਤਪਰ ਰਹੇ। ਉਹ ਤਮਿਲ ਲੋਕਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਰਹੇ ਅਤੇ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਕਿ ਤਾਮਿਲਨਾਡੂ ਦੀ ਅਵਾਜ਼ ਨੂੰ ਹਮੇਸ਼ਾਂ ਗੰਭੀਰਤਾ ਨਾਲ ਲਿਆ ਜਾਵੇ।’

‘ਮੈਨੂੰ ਕਈ ਮੌਕਿਆਂ ’ਤੇ ਕਰੁਣਾਨਿਧੀ ਜੀ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਰਾਜਨੀਤੀ ਦੀ ਉਨ੍ਹਾਂ ਦੀ ਸਮਝ ਅਤੇ ਸਮਾਜ ਭਲਾਈ ਨਾਲ ਜੁੜੇ ਕਾਰਜਾਂ ਨੂੰ ਮਹੱਤਵ ਦਿੱਤੇ ਜਾਣ ਦੀ ਉਨ੍ਹਾਂ ਦੀ ਸੋਚ ਸਭ ਤੋਂ ਅਲੱਗ ਸੀ। ਉਹ ਪੂਰੀ ਤਰ੍ਹਾਂ ਨਾਲ ਲੋਕਤਾਂਤਰਿਕ ਸਿਧਾਂਤਾ ਦੇ ਲਈ ਸਮਰਪਿਤ ਸਨ। ਉਨ੍ਹਾਂ ਵੱਲੋਂ ਕੀਤਾ ਐਮਰਜੈਂਸੀ ਦਾ ਸਖ਼ਤ ਵਿਰੋਧ ਹਮੇਸ਼ਾਂ ਯਾਦ ਕੀਤਾ ਜਾਵੇਗਾ।’

‘ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਕਰੁਣਾਨਿਧੀ ਜੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਲ ਹਨ। ਭਾਰਤ ਅਤੇ ਖ਼ਾਸ ਕਰਕੇ ਤਾਮਿਲਨਾਡੂ ਉਨ੍ਹਾਂ ਦੀ ਕਮੀ ਨੂੰ ਹਮੇਸ਼ਾਂ ਮਹਿਸੂਸ ਕਰੇਗਾ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’

***

ਏਕੇਟੀ/ਐੱਸਐੱਚ