Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਐੱਮ ਵੈਂਕਈਆ ਨਾਇਡੂ ਨੂੰ ਭਾਰਤ ਦੇ 13ਵੇਂ ਉਪ ਰਾਸ਼ਟਰਪਤੀ ਚੁਣਨ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਐੱਮ ਵੈਂਕਈਆ ਨਾਇਡੂ ਨੂੰ ਦੇਸ਼ ਦੇ 13ਵੇਂ ਉਪ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ”ਐੱਮ ਵੈਂਕਈਆ ਨਾਇਡੂ ਗਰੁ (M Venkaiah Naidu Garu) ਨੂੰ ਭਾਰਤ ਦੇ ਉਪ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈਆਂ। ਇੱਕ ਉਪਯੋਗੀ ਅਤੇ ਪ੍ਰੇਰਿਤ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।

ਐੱਮ ਵੈਂਕਈਆ ਨਾਇਡੂ ਗਰੁ ਨਾਲ ਪਾਰਟੀ ਅਤੇ ਸਰਕਾਰ ਵਿੱਚ ਕੰਮ ਕਰਨ ਦੀਆਂ ਯਾਦਾਂ ਨਾਲ ਮੇਰਾ ਮਨ ਭਰਪੂਰ ਹੈ। ਸਾਡੇ ਸਹਿਯੋਗ ਦੇ ਇਸ ਪਹਿਲੂ ਦੀ ਕਦਰ ਕਰਨਗੇ।

ਮੈਨੂੰ ਭਰੋਸਾ ਹੈ ਐੱਮ ਵੈਂਕਈਆ ਨਾਇਡੂ ਰਾਸ਼ਟਰ ਨਿਰਮਾਣ ਦੇ ਟੀਚੇ ਪ੍ਰਤੀ ਵਚਨਬੱਧ, ਮਿਹਨਤੀ ਅਤੇ ਸਮਰਪਿਤ ਉਪ ਰਾਸ਼ਟਰਪਤੀ ਵਜੋਂ ਰਾਸ਼ਟਰ ਦੀ ਸੇਵਾ ਕਰਨਗੇ।”

******

AKT/HS