Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੜੋਦਰਾ ਵਿੱਚ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ


ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੜੋਦਰਾ ਵਿੱਚ ਇੱਕ ਜਨ ਸਭਾ ਵਿੱਚ ਵੜੋਦਰਾ ਸਿਟੀ ਕਮਾਂਡ ਕੰਟਰੋਲ ਸੈਂਟਰ; ਵਾਘੋਦਿਆ ਖੇਤਰੀ ਜਲ ਸਪਲਾਈ ਸਕੀਮ ਅਤੇ ਬੈਂਕ ਆੱਵ੍ ਬੜੌਦਾ ਦੇ ਨਵੇਂ ਮੁੱਖ ਦਫ਼ਤਰ ਦੀ ਇਮਾਰਤ ਨੂੰ ਦੇਸ਼ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਅਤੇ ਗ੍ਰਾਮੀਣ) ਤਹਿਤ, ਪ੍ਰਧਾਨ ਮੰਤਰੀ ਨੇ ਲਾਭਪਾਤਰੀਆਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ। ਉਨ੍ਹਾਂ ਨੇ ਕਈ ਬੁਨਿਆਦੀ ਢਾਂਚਾ ਅਤੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ ਵਿਚ ਏਕੀਕ੍ਰਿਤ ਆਵਾਜਾਈ ਕੇਂਦਰ, ਖੇਤਰੀ ਜਲ ਸਪਲਾਈ ਸਕੀਮਾਂ, ਰਿਹਾਇਸ਼ੀ ਪ੍ਰੋਜੈਕਟ ਅਤੇ ਫਲਾਈਓਵਰ ਸ਼ਾਮਲ ਹਨ। ਉਨ੍ਹਾਂ ਨੇ ਮੁਦਰਾ-ਦਿੱਲੀ ਪੈਟਰੋਲੀਅਮ ਉਤਪਾਦ ਪਾਈਪਲਾਈਨ ਦੀ ਸਮਰੱਥਾ ਵਧਾਉਣ ਅਤੇ ਵੜੋਦਰਾ ਵਿਖੇ ਐੱਚਪੀਸੀਐੱਲ ਦੇ ਇੱਕ ਗ੍ਰੀਨਫੀਲਡ ਮਾਰਕੀਟਿੰਗ ਟਰਮੀਨਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੜੋਦਰਾ ਵਿੱਚ ਵਿਕਾਸ ਕਾਰਜਾਂ ਦੇ ਪੱਧਰ ਦੀ ਸ਼ੁਰੂਆਤ ਬੇਮਿਸਾਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਪਣੀ ਪ੍ਰਾਥਮਿਕਤਾ ਦੇ ਵਿਕਾਸ, ਅਤੇ ਨਾਗਰਿਕਾਂ ਦੀ ਭਲਾਈ ਲਈ ਵਰਤੇ ਜਾਣ ਵਾਲੇ ਸਰੋਤਾਂ ਬਾਰੇ ਸਪਸ਼ਟ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਬੱਚੇ ਸਨ, ਉਹ ਘੋਘਾ ਤੋਂ ਦਹੇਜ ਤੱਕ ਫੈਰੀ ਸੇਵਾ ਬਾਰੇ ਸੁਣਿਆ ਕਰਦੇ ਸਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਹੁਣ ਸਰਬਪੱਖੀ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਅੱਜ ਉਸ ਫੈਰੀ ਸੇਵਾ ਦਾ ਕੰਮ ਹੋ ਸ਼ੁਰੂ ਹੋ ਰਿਹਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ 31 ਅਕਤੂਬਰ ਨੂੰ ਸਰਦਾਰ ਪਟੇਲ ਦੇ ਜਯੰਤੀ ‘ਤੇ “ਰਨ ਫਾਰ ਯੂਨਿਟੀ” (ਏਕਤਾ ਲਈ ਦੌੜ) ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਇਸ ‘ਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

***

AKT/AK